ਸੇਵਾ ਪ੍ਰਮੋ ਧਰਮ ਟਰੱਸਟ ਨੇ ਸੇਹਤ ਵਿਭਾਗ ਨਾਲ ਮਿਲ ਕੇ ਸ਼ੁਰੂ ਕੀਤਾ ਟੀਕਾਕਰਣ ਅਭਿਆਨ
ਗੌਰਵ ਮਾਣਿਕ
- ਕੋਰੋਨਾ ਵੈਕਸਿਨ ਦਾ ਅਭਿਆਨ ਚਲਾਉਣ ਲਈ ਹੁਣ ਸਮਾਜਸੇਵੀ ਜਥੇਬੰਦੀਆਂ ਵੀ ਆਈਆਂ ਅੱਗੇ
ਫਿਰੋਜ਼ਪੁਰ 1 ਮਈ 2021 - ਫ਼ਿਰੋਜ਼ਪੁਰ ਵਿੱਚ ਸੇਵਾ ਪ੍ਰਮੋ ਧਰਮ ਟਰੱਸਟ ਵਲੋਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਵਿਰੁੱਧ ਜਾਗਰੂਕ ਕਰਨ ਲਈ ਵੈਕਸੀਨੇਸ਼ਨ ਦਾ ਕੈਂਪ ਲਗਾਇਆ ਗਿਆ ਇਸ ਦੌਰਾਨ ਸੇਵਾ ਪਰਮੋ ਧਰਮ ਦੇ ਆਗੂਆਂ ਨੇ ਦੱਸਿਆ ਕਿ ਕੋਰੋਨਾ ਜਿਹੀ ਭਿਆਨਕ ਮਹਾਮਾਰੀ ਦੌਰਾਨ ਬਚਾਓ ਦਾ ਇੱਕੋ ਇਕ ਹੀ ਤਰੀਕਾ ਹੈ ਕਿ ਸਭ ਨੂੰ ਵੈਕਸੀਨੇਸ਼ਨ ਲਗਾਈ ਜਾਵੇ ਇਸੇ ਮੰਤਵ ਨਾਲ ਸੰਸਥਾ ਵੱਲੋਂ ਵੈਕਸੀਨੇਸ਼ਨ ਅਭਿਆਨ ਸ਼ੁਰੂ ਕੀਤਾ ਗਿਆ ਹੈ ਜੋ ਕਿ ਲਗਾਤਾਰ ਜਾਰੀ ਰਹੇਗਾ ਅਤੇ ਹਫਤੇ ਚ ਸਿਰਫ ਇੱਕ ਦਿਨ ਐਤਵਾਰ ਨੂੰ ਛੱਡ ਕੇ ਰੋਜ਼ਾਨਾ ਕੈਂਪ ਜਾਰੀ ਰਹੇਗਾ ਜਿਸ ਵਿੱਚ ਕੋਈ ਵੀ ਸੱਜਣ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆ ਕੇ ਵੈਕਸੀਨੇਸ਼ਨ ਕਰਵਾ ਸਕਦਾ ਹੈ ਅਤੇ ਕੋਰੋਨਾ ਦੀ ਭਿਆਨਕ ਬੀਮਾਰੀ ਤੋਂ ਬਚਿਆ ਜਾ ਸਕਦਾ \.
ਸੰਸਥਾ ਦੇ ਆਗੂ ਜੀਵਨ ਸ਼ਰਮਾ , ਨਰੇਸ਼ ਸ਼ਰਮਾ, ਬਲਦੇਵ ਅਰੋਡ਼ਾ, ਹੇਮੰਤ ਠਾਕੁਰ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਚੌਕ ਦੇ ਨੇਡ਼ੇ ਇਹ ਕੈਂਪ ਸਿਹਤ ਵਿਭਾਗ ਦੀ ਅਗਵਾਈ ਹੇਠ ਰੋਜ਼ਾਨਾ ਲਗਾਇਆ ਜਾਏਗਾ ਜਿਸ ਵਿਚ ਲੋਕਾਂ ਨੂੰ ਜਾਗਰੂਕਤਾ ਦੇ ਨਾਲ ਨਾਲ ਵੈਕਸੀਨ ਵੀ ਲਗਾਈ ਜਾਏਗੀ ਤਾਂ ਕਿ ਲੋਕ ਕੋਰੋਨਾ ਦੀ ਭਿਆਨਕ ਬਿਮਾਰੀ ਤੋਂ ਬਚੇ ਰਹਿਣ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਤੋਂ ਬਾਹਰ ਉਦੋਂ ਹੀ ਨਿਕਲਣ ਜਦੋਂ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਅਤੇ ਹਰ ਟਾਈਮ ਮਾਸਕ ਪਾ ਕੇ ਰੱਖਣ ਹੱਥ ਧੋਂਦੇ ਰਹਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਤਾਂ ਕਿ ਇਸ ਭਿਆਨਕ ਬੀਮਾਰੀ ਨਾਲ ਲੜਿਆ ਜਾ ਸਕੇ।