← ਪਿਛੇ ਪਰਤੋ
ਮਾਨਸਾ: ਬੋਹਾ ‘ਚ ਕੋਰੋਨਾ ਨਾਲ ਹੋਈ ਇੱਕ ਮੌਤ
ਸੰਜੀਵ ਜਿੰਦਲ
ਮਾਨਸਾ, 1 ਮਈ 2021: ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਅੰਦਰ ਇਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਜਾਣ ਨਾਲ ਸਹਿਮ ਦਾ ਮਾਹੌਲ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 6 ਦੇ ਇਕ ਵਿਅਕਤੀ ਦੀ ਕੁਝ ਦਿਨ ਪਹਿਲਾਂ ਰਿਪੋਰਟ ਕੋਰੋਨਾ ਪਾਜ਼ੀਟਿਵ ਆ ਗਈ ਸੀ ।ਜਿਸ ਉਪਰੰਤ ਉਸ ਨੂੰ ਫ਼ਰੀਦਕੋਟ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ । ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ । ਪਰ ਇਸ ਦੌਰਾਨ ਉਸ ਦੀ ਕੱਲ੍ਹ ਮੌਤ ਹੋ ਗਈ। ਇਸ ਉਪਰੰਤ ਪੂਰੇ ਸ਼ਹਿਰ ਅੰਦਰ ਸੋਗ ਦਾ ਮਾਹੌਲ ਹੈ ਅਤੇ ਲੋਕ ਪਹਿਲਾਂ ਨਾਲੋਂ ਜ਼ਿਆਦਾ ਸਤਰਕ ਨਜ਼ਰ ਆ ਰਹੇ ਹਨ । ਮ੍ਰਿਤਕ ਦਾ ਸਸਕਾਰ ਸਿਹਤ ਵਿਭਾਗ ਦੇ ਅਧਿਕਾਰੀ ਵੱਲੋਂ ਕੀਤਾ ਗਿਆ ।
Total Responses : 267