ਐਨ ਐਸ ਯੂ ਆਈ ਵੱਲੋਂ ਮਰੀਜਾਂ ਲਈ '15 ਕੋਵਿਡ ਐਮਰਜੰਸੀ ਐਂਬੂਲੈਂਸ ਸੇਵਾ' ਦੀ ਟਾਸਕ ਫ਼ੋਰਸ ਸੇਵਾ ਲਾਂਚ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 30 ਅਪ੍ਰੈਲ 2021 - ਪੰਜਾਬ ਰਾਜ ਸਰਕਾਰ ਦੀ ਕੋਵਿਡ- 19 ਦੇ ਖਿਲਾਫ ਜਾਰੀ ਲੜਾਈ ਨੂੰ ਲੈਕੇ ਲੈ ਕੇ ਕੋਵਿਡ ਮਰੀਜਾਂ ਦੀ ਐਮਰਜੈਂਸੀ ਹਾਲਤ ਵਿੱਚ ਸਹਾਇਤਾ ਲਈ ਵਿਦਿਆਰਥੀ ਜਥੇਬੰਦੀ ਨੈਸ਼ਨਲ ਸਟੂਡੈਂਟਸ ਯੂਨੀਅਨ ( ਐਨਐਸਯੂਆਈ) ਪੰਜਾਬ ਇਕਾਈ ਦੇ ਸੁੱਬਾ ਪ੍ਰਧਾਨ ਅਕਸ਼ੇ ਸ਼ਰਮਾਂ ਨੇ ਅੱਜ ਸ਼ੁੱਕਰਵਾਰ ਨੂੰ ਇੱਥੇ ਅਮ੍ਰਿਤਸਰ ਵਿੱਚ ਆਕਸੀਜਨ ਸਿਲੰਡਰ, ਮਾਸਕ, ਦਸਤਾਨੇ ਅਤੇ ਪੀਪੀਈ ਕਿੱਟ ਆਦਿ ਨਾਲ ਲੈਸ 15 ਹਾਈਟੈਕ ਐਂਬੂਲੈਂਸ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਵਿਦਿਆਰਥੀ ਸੰਗਠਨ ਐਨਐਸਯੂਆਈ ਦੇ ਪੰਜਾਬ ਪ੍ਰਧਾਨ ਅਕਸ਼ੇ ਸ਼ਰਮਾ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ ਨਿਰਦੇਸ਼ ਉੱਤੇ ਅੱਜ ਇਹ ਸੇਵਾ ਪੰਜਾਬ ਵਿੱਚ ਇੱਥੇ ਅੰਮ੍ਰਿਤਸਰ ਅਤੇ ਲੁਧਿਆਣਾਂ ਸ਼ਹਿਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਕੱਲ ਜਲੰਧਰ ਸਹਿਤ ਹੋਰ ਪ੍ਰਮੁੱਖ ਸ਼ਹਿਰਾਂ ਤਰਨਤਾਰਨ ਅਤੇ ਫਿਰੋਜਪੁਰ ਵਿੱਚ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ।
ਵਿਦਿਆਰਥੀ ਆਗੂ ਅਕਸ਼ੇ ਸ਼ਰਮਾ ਨੇ ਦੱਸਿਆ ਕਿ ਕਾਂਗਰਸ ਕੋਵਿਡ ਟਾਸਕ ਫੋਰਸ ਮਿਸ਼ਨ ਦੇ ਤਹਿਤ ਸ਼ੁਰੂ ਕੀਤੀ ਗਈ ਇਸ ਐਂਬੂਲੈਂਸ ਵਿੱਚ ਇੱਕ ਡਰਾਇਵਰ ਅਤੇ ਅਟੈਂਡੈਂਟ ਤਾਇਨਾਤ ਹੋਵੇਗਾ, ਜੋ ਕੋਵਿਡ ਲਾਗ ਤੋਂ ਪੀੜਿਤ ਮਰੀਜਾਂ ਲਈ ਡਿਊਟੀ ਉੱਤੇ ਤੈਨਾਤ ਰਹਿਣਗੇ ।
ਉਹਨਾਂ ਅੱਗੇ ਦੱਸਿਆ ਕਿ ਜਦੋਂ ਤੋਂ ਇਸ ਕੋਵਿਡ -19 ਦੀ ਦੂਜੀ ਲਹਿਰ ਦੀ ਸ਼ੁਰੁਆਤ ਹੋਈ ਹੈ, ਨੈਸ਼ਨਲ ਸਟੂਡੈਂਟਸ ਯੂਨੀਅਨ ਪੰਜਾਬ ਕੋਵਿਡ ਮਰੀਜਾਂ ਅਤੇ ਹਸਪਤਾਲਾਂ ਵਿੱਚ ਤਾਲਮੇਲ ਬਣਾਕੇ ਮਰੀਜਾਂ ਨੂੰ ਫੌਰੀ ਡਾਕਟਰੀ ਸਹਾਇਤਾ ਉਪਲਬਧ ਕਰਵਾਉਣ ਲਈ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ, ਅਕਸ਼ੈ ਦੇ ਮੁਤਾਬਕ ਐਨਐਸਯੂਆਈ ਪੰਜਾਬ ਨੇ ਪਿਛਲੇ ਸਾਲ ਮਾਰਚ 2020 ਦੇ ਦੌਰਾਨ ਕੋਵਿਡ-19 ਕਾਰਨ ਲਗਾਏ ਗਏ ਲੌਕ ਡਾਊਨ ਦੌਰਾਨ ਪੰਜਾਬ ਰਾਜ ਵਿੱਚ ਕਾਲਜਾਂ ਵਿੱਚ ਫਸੇ ਬਾਹਰ ਦੇ ਰਾਜਾਂ ਦੇ ਵਿਦਿਆਰਥੀਆਂ ਲਈ ਭੋਜਨ ਅਤੇ ਰਹਿਣ ਆਦਿ ਦੀ ਵਿਵਸਥਾ ਕਰਕੇ ਪਹਿਲੀ ਲਹਿਰ ਦੇ ਦੌਰਾਨ ਵੀ ਕਾਰਜ ਕੀਤੇ ਗਏ ਸਨ ਅਤੇ ਉਹਨਾਂ ਵਲੋਂ ਭਵਿੱਖ ਵਿੱਚ ਵੀ ਇਹ ਕਾਰਜ ਜਾਰੀ ਰਹਿਣਗੇ।