ਕੋਵਿਡ-19 ਸਬੰਧੀ ਮਾਨਸਾ ਪੁਲਿਸ ਦੀ ਜਾਗਰੂਕਤਾ ਮੁਹਿੰਮ ਜਾਰੀ
ਸੰਜੀਵ ਜਿੰਦਲ
- ਵੈਕਸੀਨੇਸ਼ਨ ਕਰਾਉਣ ਲਈ ਪਿੰਡ-ਸ਼ਹਿਰ ਪੱਧਰ ਤੇ ਕੈਂਪਾਂ ਦਾ ਕੀਤਾ ਜਾ ਰਿਹੈ ਆਯੋੋਜਨ
ਮਾਨਸਾ, 30 ਅਪ੍ਰੈਲ 2021 : ਮਾਨਸਾ ਦੇ ਐੱਸਐੱਸਪੀ ਸ੍ਰੀ ਸੁਰੇਂਦਰ ਲਾਂਬਾ, ਆਈਪੀਐਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਵੱਲੋੋਂ ਕੋਵਿਡ-19 ਮਹਾਂਮਾਰੀ ਦੇ ਫੈਲਣ ਤੋਂ ਰੋੋਕਣ ਸਬੰਧੀ ਜਾਰੀ ਹੋੋਏ ਰੋੋਕੂ ਹੁਕਮਾਂ ਦੀ ਮੁਕੰਮਲ ਪਾਲਣਾ ਨੂੰ ਜਿੱਥੇ ਯਕੀਨੀ ਬਣਾਇਆ ਜਾ ਰਿਹਾ ਹੈ, ਉਥੇ ਹੀ ਮਾਨਸਾ ਪੁਲਿਸ ਦੇ ਸਾਰੇ ਗਜਟਿਡ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾ ਵੱਲੋੋਂ ਕੋੋਰੋੋਨਾ ਮਹਾਂਮਾਰੀ ਤੋੋਂ ਬਚਾਅ ਲਈ ਸਾਵਧਾਨੀਆ ਦੀ ਸਖਤੀ ਨਾਲ ਪਾਲਣਾ ਕਰਨ ਲਈ ਮੁਹਿੰਮ ਚਲਾ ਕੇ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤਯਾਬੀ ਲਈ ਇਹਨਾਂ ਰੋੋਕੂ ਹੁਕਮਾਂ , ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਹੋੋਰਨਾਂ ਨੂੰ ਪਾਲਣਾ ਕਰਨ ਲਈ ਪ੍ਰੇਰਿਤ ਕਰਨ ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋਂ ਕੋਵਿਡ-19 ਦੇ ਹੁਕਮਾਂ, ਹਦਾਇਤਾਂ ਦੀ ਉਲੰਘਣਾਂ ਕਰਨ ਵਾਲੇ 36 ਵਿਆਕਤੀਆਂ ਨੂੰ ਕਾਬੂ ਕਰਕੇ ਉਹਨਾ ਵਿਰੁੱਧ ਅ/ਧ 188 ਹਿੰ:ਦੰ: ਤਹਿਤ 25 ਮੁਕੱਦਮੇ ਦਰਜ਼ ਕੀਤੇ ਗਏ ਹਨ। ਇਸ ਮਹਾਂਮਾਰੀ ਦੇ ਪਸਾਰੇ ਨੂੰ ਰੋੋਕਣ ਲਈ ਮਿਤੀ 19.03.2021 ਤੋੋਂ ਅੱਜ ਤੱਕ 5000 ਮਾਸਕ ਪਬਲਿਕ ਨੂੰ ਮੁਫਤ ਵੰਡੇ ਗਏ ਹਨ। ਬਿਨਾ ਵਜ੍ਹਾਂ ਘੁੰਮਣ ਵਾਲੇ ਅਤੇ ਵਾਰ ਵਾਰ ਉਲੰਘਣਾਂ ਕਰਨ ਵਾਲੇ ਬਿਨਾ ਮਾਸਕ 1388 ਵਿਆਕਤੀਆਂ ਦੇ ਚਲਾਣ ਕੀਤੇ ਗਏ ਹਨ।
ਕੋੋਰੋੋਨਾ ਮਹਾਂਮਾਰੀ ਨੂੰ ਅੱਗੇ ਫੈਲਣ ਤੋੋਂ ਰੋੋਕਣ ਲਈ ਸਿਹਤ ਵਿਭਾਗ ਦੀ ਮੱਦਦ ਨਾਲ 1654 ਪੁਲਿਸ ਕਰਮਚਾਰੀਆਂ ਦੇ ਅਤੇ 10341 ਪਬਲਿਕ ਦੇ ਵਿਅਕਤੀਆਂ ਦੇ ਕੋੋਰੋੋਨਾ ਟੈਸਟ (ਆਰਟੀ/ਪੀਸੀਆਰ) ਕਰਵਾਏ ਗਏ ਹਨ। ਹੁਣ ਤੱਕ 1535 ਪੁਲਿਸ ਕਰਮਚਾਰੀਆਂ ਦੇ ਵੈਕਸੀਨੇਸ਼ਨ ਦੀ ਪਹਿਲੀ ਡੋੋਜ਼, 1044 ਪੁਲਿਸ ਕਰਮਚਾਰੀਆਂ ਦੇ ਵੈਕਸੀਨੇਸ਼ਨ ਦੀ ਦੂਜੀ ਡੋੋਜ ਲੱਗ ਚੁੱਕੀ ਹੈ ਅਤੇ ਤਰਤੀਬਵਾਰ ਵੈਕਸੀਨੇਸ਼ਨ ਜਾਰੀ ਹੈ।
ਇਸਤੋੋਂ ਇਲਾਵਾ ਪਬਲਿਕ ਨੂੰ ਅਫਵਾਹਾਂ ਤੋੋਂ ਦੂਰ ਰਹਿ ਕੇ ਵੱਧ ਤੋੋਂ ਵੱਧ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕਰਕੇ 6032 ਵਿਆਕਤੀਆਂ ਦੇ ਕੋੋਰੋੋਨਾ ਦੇ ਟੀਕੇ (ਵੈਕਸੀਨੇਸ਼ਨ) ਲਗਵਾਏ ਗਏ ਹਨ। ਮਾਨਸਾ ਪੁਲਿਸ ਵੱਲੋੋਂ ਪਿੰਡਾਂ-ਸ਼ਹਿਰਾਂ ਅੰਦਰ ਸਰਪੰਚਾਂ, ਮਿਊਸਪਲ ਕਮਿਸ਼ਨਰਾ, ਨੁਮਾਇੰਦਿਆਂ ਅਤੇ ਮੋਹਤਬਰਾਂ ਨਾਲ ਮੀਟਿੰਗਾਂ ਕਰਕੇ ਪਿੰਡ-ਸ਼ਹਿਰ ਪੱਧਰ ਤੇ ਕੋਵਿਡ-19 ਦੀਆ ਹਦਾਇਤਾਂ ਦੀ ਪਾਲਣਾ ਕਰਨ/ਕਰਾਉਣ ਅਤੇ ਵੱਧ ਤੋੋਂ ਵੱਧ ਸੈਂਪਲਿੰਗ ਅਤੇ ਵੈਕਸੀਨੇਸ਼ਨ ਕਰਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ।