329 ਸ਼ਹਿਰੀ ਅਤੇ 666 ਪੇਂਡੂ ਵਿਅਕਤੀਆਂ ਨੂੰ ਲੱਗੀ ਕੋਰੋਨਾ ਵੈਕਸੀਨ : ਡੀ ਸੀ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 30 ਅਪਰੈਲ 2021:ਡਿਪਟੀ ਕਮਿਸ਼ਨਰ ਬਠਿੰਡਾ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਰੋਨਾ ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਟੀਮਾਂ ਵਲੋਂ ਸਰਕਾਰੀ ਦਫ਼ਤਰ, ਸੇਵਾਂ ਤੇ ਸੁਵਿਧਾ ਕੇਂਦਰਾਂ, ਤਹਿਸੀਲ ਕੰਪਲੈਕਸ, ਪੁਲਿਸ ਨਾਕਿਆਂ ਤੇ ਉਦਯੋਗਿਕ ਇਕਾਈਆਂ ਵਿਚ ਜਾ ਕੇ ਕਰੋਨਾ ਵੈਕਸੀਨੇਸ਼ਨ ਤੇ ਸੈਂਪਲਿੰਗ ਕੈਂਪ ਲਗਾਏ ਜਾ ਰਹੇ ਹਨ।
ਇਨਾਂ ਕੈਂਪਾਂ ਦੀ ਲੜੀ ਤਹਿਤ ਬੀਤੇ 24 ਘੰਟਿਆਂ ਦੌਰਾਨ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ 995 ਲੋਕਾਂ ਦੀ ਵੈਕਸੀਨੇਸ਼ਨ ਹੋਈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰੀ ਖੇਤਰ ਵਿੱਚ 329 ਅਤੇ ਪੇਂਡੂ ਖੇਤਰ ਵਿੱਚ 666 ਵਿਅਕਤੀਆਂ ਨੂੰ ਸਿਹਤ ਵੱਖ-ਵੱਖ ਕੈਂਪਾਂ ਦੌਰਾਨ ਵੈਕਸੀਨੇਸ਼ਨ ਕੀਤੀ ਗਈ।ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਠੱਲ ਪਾਉਣ ਦੇ ਮੱਦੇਨਜ਼ਰ ਏਅਰ ਫੋਰਸ ਵਿਖੇ 21, ਇੰਡਸਟ੍ਰੀਅਲ ਗਰੋਥ ਸੈਂਟਰ ਵਿਖੇ 162 ਅਤੇ ਪੀ.ਐਨ.ਬੀ. ਬੈਂਕ ਵਿਖੇ 146 ਵਿਅਕਤੀਆਂ ਨੂੰ ਵੈਕਸ਼ੀਨੇਸ਼ਨ ਲਗਾਈ ਗਈ।
ਇਸੇ ਤਰਾਂ ਪੇਂਡੂ ਖੇਤਰਾਂ ’ਚ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਭੋਖੜਾ ਵਿਖੇ 20, ਸਰਕਾਰੀ ਸੀਨਅਰ ਸੈਕੰਡਰੀ ਸਕੂਲ ਦਿਆਲਪੁਰਾ ਮਿਰਜਾ ਵਿਖੇ 30, ਸਰਕਾਰੀ ਮਿਡਲ ਸਕੂਲ ਗਹਿਰੀ ਬਾਰਾ ਸਿੰਘ ਵਿਖੇ 38, ਸਰਕਾਰੀ ਮਿਡਲ ਸਕੂਲ ਬੁਰਜ ਢੱਲਾ ਵਿਖੇ 20, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੰਡਾ ਬੰਨਾ ਵਿਖੇ 18, ਸਰਕਾਰੀ ਮਿਡਲ ਸਕੂਲ ਗੋਸਲ ਦਿਆਪੁਰਾ ਵਿਖੇ 20, ਸਰਕਾਰੀ ਸੀਨਅਰ ਸੈਕੰਡਰੀ ਸਕੂਲ ਭਗਵਾਨਗੜ ਵਿਖੇ 16, ਸਰਕਾਰੀ ਹਾਈ ਸਕੂਲ ਚੱਠੇਵਾਲਾ ਵਿਖੇ 54, ਸਰਕਾਰੀ ਪ੍ਰਾਇਮਰੀ ਸਕੂਲ ਫੱਤਾ ਬੱਲੂ ਵਿਖੇ 10, ਗੁਰੂ ਨਾਨਕ ਚੈਰੀਟੇਬਲ ਹਸਪਤਾਲ ਭਗਤਾ ਵਿਖੇ 40, ਡੀ.ਕੇ. ਇੰਡਸਟਰੀ ਗਹਿਰੀ ਬੁੱਟਰ ਵਿਖੇ 74, ਸੀ.ਡੀ. ਫੂਲ ਵਿਖੇ 30, ਚਹਿਲ ਸਪਿਨਟੈਕਸ ਫੈਕਟਰੀ ਕੋਟ ਸ਼ਮੀਰ ਵਿਖੇ 39, ਹਿੰਦਸਨ ਇੰਡਸਟ੍ਰੀਜ ਰਾਮਪੁਰਾ ਵਿਖੇ 210 ਅਤੇ ਜੀਦਾ ਸਪੋਰਟਕਿੰਗ ਫੈਕਟਰੀ ਵਿਖੇ 47 ਵਿਅਕਤੀਆਂ ਨੂੰ ਵੈਕਸ਼ੀਨੇਸ਼ਨ ਲਗਾਈ ਗਈ।