ਪੁਲਿਸ ਦਾ ਚਹੇਤਿਆਂ ਨੂੰ ਛੱਡਣਾ ਵਧਾ ਸਕਦਾ ਹੈ ਕੋਰੋਨਾ, ਪੰਜ ਵਜੇ ਤੋਂ ਬਾਅਦ ਵੀ ਸਾਮਾਨ ਵੇਚਦਾ ਨਜ਼ਰ ਆਇਆ ਦੁਕਾਨਦਾਰ
ਦੀਪਕ ਜੈਨ
ਜਗਰਾਓਂ, 30 ਅਪ੍ਰੈਲ 2021 - ਝਾਂਸੀ ਰਾਣੀ ਚੌਕ ਦੇ ਨੇੜੇ ਮਸ਼ਹੂਰ ਕਰਿਆਨੇ ਦੀ ਦੁਕਾਨ 'ਤੇ ਸ਼ਰੇਆਮ ਲੋਕ ਡਾਊਨ ਦੀਆਂ ਧੱਜੀਆਂ ਉੱਡਦੀਆਂ ਵੇਖਿਆ ਗਿਆ। ਸ਼ਾਮ ਪੰਜ ਵਜੇ ਤੋਂ ਬਾਅਦ ਵੀ ਇਹ ਮਸ਼ਹੂਰ ਦੁਕਾਨਦਾਰ ਆਪਣੀ ਦੁਕਾਨ ਖੋਲ੍ਹ ਕੇ ਗਾਹਕਾਂ ਨੂੰ ਸਾਮਾਨ ਦੇ ਰਿਹਾ ਸੀ। ਪੱਤਰਕਾਰਾਂ ਵੱਲੋਂ ਮੌਕੇ ਤੇ ਜਾ ਕੇ ਫ਼ੋਟੋਆਂ ਖਿੱਚੀਆਂ ਗਈਆਂ ਅਤੇ ਓਦੋਂ ਹੈਰਾਨੀ ਹੋਈ ਜਦੋਂ ਥਾਣਾ ਸਿਟੀ ਜਗਰਾਉਂ ਦੇ ਮੁੱਖ ਇੰਚਾਰਜ ਗਗਨਪ੍ਰੀਤ ਸਿੰਘ ਵੀ ਓਥੇ ਖੜੇ ਨਜ਼ਰ ਆਏ ਅਤੇ ਪਹਿਲਾਂ ਤਾਂ ਕਿਹਾ ਕਿ ਦੁਕਾਨਦਾਰ ਨੂੰ ਗੱਡੀ ਵਿਚ ਬਿਠਾਓ ਅਤੇ 'ਇਸ ਤੇ ਮਾਮਲਾ ਦਰਜ ਕੀਤਾ ਜਾਵੇ। ਪਰ ਬਾਅਦ ਵਿਚ ਦੁਕਾਨਦਾਰ ਵੱਲੋਂ ਐਸਐਚਓ ਦੀ ਫੋਨ 'ਤੇ ਗੱਲ ਕਰਵਾਈ ਗਈ ਅਤੇ ਐਸਐਚਓ ਸਾਬ ਮੌਕੇ ਤੋਂ ਚਲੇ ਗਏ ਅਤੇ ਦੁਕਾਨਦਾਰ ਉਸ ਤੋਂ ਬਾਅਦ ਵੀ ਨਿਡਰ ਹੋਕੇ ਸਾਮਾਨ ਵੇਚਦਾ ਰਿਹਾ।
ਹੋਰ ਤਾਂ ਹੋਰ ਪੱਤਰਕਾਰਾਂ ਵੱਲੋਂ ਵੇਖਿਆ ਕਿ ਦੁਕਾਨ 'ਤੇ ਭੀੜ ਬਹੁਤ ਜ਼ਿਆਦਾ ਸੀ ਅਤੇ 5 ਵਜੇ ਤੋਂ ਬਾਅਦ ਵੀ ਪੁਲਿਸ ਤੋਂ ਬੇਖ਼ੌਫ ਹੋਕੇ ਦੁਕਾਨਦਾਰ ਵੱਲੋਂ ਸਾਮਾਨ ਵੇਚਦਾ ਰਿਹਾ। ਪੁਲਿਸ ਦੀ ਇਹ ਮਜਬੂਰੀ ਕਿਉਂ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲਾਕ ਡਾਊਨ ਦੇ ਬਾਵਜੂਦ ਦੁਕਾਨਦਾਰ ਨੂੰ ਆਪਣਾ ਸੌਦਾ ਵੇਚਣ ਦੀ ਖੁੱਲ ਦਿੱਤੀ ਗਈ ਹੈ। ਇਸ ਸੰਬੰਧੀ ਜਦੋਂ ਐਸਐਚਓ ਗਗਨਪ੍ਰੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਓਨਾ ਵੱਲੋਂ ਗੱਲ ਕਰਨਾ ਜ਼ਰੂਰੀ ਨਹੀਂ ਸਮਝਿਆ ਗਿਆ ਜਿਸ ਨਾਲ ਇਹ ਸਾਫ਼ ਜਾਹਰ ਹੁੰਦਾ ਹੈ ਕਿ ਕੋਈ ਨਾ ਕੋਈ ਰਾਜਨੀਤਿਕ ਦਬਾਅ ਕਾਰਨ ਇਸ ਦੁਕਾਨਦਾਰ ਨੂੰ ਕੁਝ ਨਹੀਂ ਕਿਹਾ ਗਿਆ।