ਜ਼ਿਲ੍ਹਾ ਕੋਰਟ ਕੰਪਲੈਕਸ ਫਿਰੋਜ਼ਪੁਰ ਵਿਖੇ ਲਗਾਇਆ ਗਿਆ ਵੈਕਸੀਨੇਸ਼ਨ ਕੈਂਪ
ਗੌਰਵ ਮਾਣਿਕ
- ਲਗਭਗ 300 ਅਧਿਕਾਰੀਆਂ ਤੇ ਕਰਮਚਾਰੀ ਨੇ ਕਰਵਾਇਆ ਟੀਕਾਕਰਨ: ਜ਼ਿਲ੍ਹਾ ਤੇ ਸ਼ੈਸ਼ਨ ਜੱਜ
ਫਿਰੋਜ਼ਪੁਰ 30 ਅਪ੍ਰੈਲ 2021-----ਜ਼ਿਲ੍ਹਾ ਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਕਿਸ਼ੋਰ ਕੁਮਾਰ ਨੇ ਦੱਸਿਆ ਕਿ ਕੋਰਟ ਕੰਪਲੈਕਸ ਫਿਰੋਜ਼ਪੁਰ ਵਿਖੇ ਜੁਡੀਸ਼ੀਅਲ ਅਫਸਰ, ਸਟਾਫ ਅਤੇ ਵਕੀਲ ਸਾਹਿਬਾਨਾਂ ਲਈ ਕੋਵਿਡ ਵੈਕਸੀਨ ਕੈਂਪ ਲਗਵਾਇਆ ਗਿਆ। ਇਸ ਕੈਂਪ ਵਿੱਚ ਲਗਭਗ 300 ਅਧਿਕਾਰੀਆਂ ਤੇ ਕਰਮਚਾਰੀਆਂ ਨੇ ਟੀਕਾਕਰਨ ਕਰਵਾਇਆ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਨੇ ਦੱਸਿਆ ਕਿ ਸੀ.ਜੇ.ਐਮ. ਮੈਡਮ ਏਕਤਾ ਉਪਲ ਅਤੇ ਡਾ. ਸਤਪਾਲ ਦੇ ਸਹਿਯੋਗ ਸਦਕਾ ਇਹ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਸ਼ੁਰੂਆਤ ਵਧੀਕ ਜ਼ਿਲ੍ਹਾ ਤੇ ਸ਼ੈਸ਼ਲ ਜੱਜ ਗੁਰਮੋਹਨ ਸਿੰਘ ਨੇ ਟੀਕਾ ਲਗਵਾ ਕੇ ਕੀਤੀ। ਉਨ੍ਹਾਂ ਕਿਹਾ ਕਿ ਕੋਵਿਡ19 ਦੀ ਰੋਕਥਾਮ ਲਈ ਵੈਕਸੀਨੇਸ਼ਨ ਕਰਵਾਉਣਾ ਸਾਰਿਆਂ ਲਈ ਲਾਜਮੀ ਹੈ ਜਿਸ ਤਹਿਤ ਸ਼ੁਕਰਵਾਰ 30 ਅਪ੍ਰੈਲ ਨੂੰ ਸਿਹਤ ਵਿਭਾਗ ਵੱਲੋਂ ਕੋਰਟ ਕੰਪਲੈਕਸ ਵਿਖੇ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਹੋਣ ਦੇ ਬਾਅਦ ਵੀ ਸਾਨੂੰ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕੇ ਸਮੂਹ ਕੋਰਟ ਦੇ ਸਟਾਫ ਨੂੰ ਹਦਾਇਤਾਂ ਮੁਤਾਬਿਕ ਟੀਕਾਕਰਨ ਕੀਤਾ ਜਾਵੇਗਾ।