ਰੂਪਨਗਰ: ਕੋਵਿਡ ਕੇਸਾਂ ਲਈ ਆਕਸੀਜਨ ਸਪਲਾਈ ਸੰਬੰਧੀ ਪ੍ਰਾਈਵੇਟ ਹਸਪਤਾਲਾਂ ਨਾਲ ਮੀਟਿੰਗ
ਹਰੀਸ਼ ਕਾਲੜਾ
ਰੂਪਨਗਰ 30 ਅਪ੍ਰੈਲ 2021 : ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਢਾਂਡਾ ਦੀ ਪ੍ਰਧਾਨਗੀ ਹੇਠ ਸਮੂਹ ਪ੍ਰਾਇਵੇਟ ਹਸਪਤਾਲਾਂ ਦੇ ਨੁਮਾਇੰਦਿਆਂ ਨਾਲ ਆਕਸੀਜਨ ਸਪਲਾਈ ਅਤੇ ਵਰਤੋਂ ਸੰਬੰਧੀ ਮੀਟਿੰਗ ਹੋਈ। ਮੀਟਿੰਗ ਦੋਰਾਨ ਸਿਵਲ ਸਰਜਨ ਰੂਪਨਗਰ ਵੱਲੋਂ ਪ੍ਰਾਇਵੇਟ ਹਸਪਤਾਲਾਂ ਵਿੱਚ ਮੋਜੂਦਾ ਆਕਸੀਜਨ ਦੀ ਸਥਿਤੀ, ਜਰੂਰਤ ਅਨੁਸਾਰ ਡਿਮਾਂਡ ਅਤੇ ਸਪਲਾਈ ਸੰਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਗਈ। ਉਹਨਾਂ ਵੱਲੋਂ ਹਦਾਇਤ ਕੀਤੀ ਗਈ ਕਿ ਸੁਨਿਸ਼ਚਿਤ ਕੀਤਾ ਜਾਵੇ ਕਿ ਕੋਵਿਡ ਕੇਅਰ ਦੀ ਐਲ-2 ਸੰਸਥਾ ਤੇ ਕਿਸੇ ਵੀ ਮਰੀਜ ਦੀ ਮੋਤ ਨਾਂ ਹੋਵੇ ਅਤੇ ਜਰੂਰਤ ਅਨੁਸਾਰ ਗੰਭੀਰ ਸਥਿਤੀ ਵਾਲੇ ਮਰੀਜਾਂ ਨੂੰ ਕੋਵਿਡ ਕੇਅਰ ਐਲ-3 ਵਿਖੇ ਰੈਫਰ ਕੀਤਾ ਜਾਵੇ।
ਆਕਸੀਜਨ ਦੀ ਪੂਰਤੀ ਲਈ ਇਸ ਦਫਤਰ ਨੂੰ ਡਿਮਾਂਡ ਭੇਜੀ ਜਾਵੇ ਤਾਂ ਜ਼ੋ ਸਮਾਂ ਰਹਿੰਦੇ ਸਾਰੀਆਂ ਪ੍ਰਾਇਵੇਟ ਸਿਹਤ ਸੰਸਥਾਵਾਂ ਵਿਖੇ ਆਕਸੀਜਨ ਦੀ ਪੂਰਤੀ ਸੁਨਿਸ਼ਚਿਤ ਕੀਤੀ ਜਾ ਸਕੇ। ਕੋਵਿਡ ਦੇ ਵਧਦੇ ਕੇਸਾਂ ਦੇ ਮੱਦੇਨਜਰ ਨਾਨ- ਕੋਵਿਡ ਸਿਹਤ ਸੇਵਾਵਾਂ ਘਟਾ ਕੇ ਕੋਵਿਡ ਸਿਹਤ ਸੇਵਾਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਹਸਪਤਾਲ ਪ੍ਰਸ਼ਾਸ਼ਨ ਸੁਨਿਸ਼ਚਿਤ ਕਰਨ ਕਿ ਉਹਨਾਂ ਦੇ ਹਸਪਤਾਲਾਂ ਵਿੱਚ ਕਿਸੇ ਕਿਸਮ ਦੀ ਲੀਕੇਜ਼ ਨਹੀਂ ਹੈ ਅਤੇ ਜੇਕਰ ਹੈ ਵੀ ਤਾ ਉਸ ਨੂੰ ਫੋਰੀ ਤੋਰ ਤੇ ਦਰੁਸਤ ਕਰ ਲਿਆ ਜਾਵੇ।
ਇਸ ਤੋਂ ਇਲਾਵਾ ਸਟਾਫ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਆਕਸੀਜਨ ਦੀ ਵਰਤੋਂ ਨੂੰ ਨਿਰੰਤਰ ਮੋਨੀਟਰ ਕਰਨ। ਆਕਸੀਜਨ ਦੀ ਵਰਤੋਂ ਅਤੇ ਜਰੂਰਤ ਸਬੰਧੀ ਰਿਪੋਰਟ ਦਿਨ ਵਿੱਚ ਦੋ ਵਾਰ ਇਸ ਦਫਤਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਰੈਮੀਡੇਸੀਵਰ ਟੀਕੇ ਦੀ ਵਰਤੋਂ ਹਦਾਇਤਾਂ ਮੁਤਾਬਿਕ ਕਰਨੀ ਯਕੀਨੀ ਬਣਾਈ ਜਾਵੇ। ਕਿਸੇ ਵੀ ਕਿਸਮ ਦੀ ਜਾਣਕਾਰੀ ਸੰਬੰਧੀ ਇਸ ਦਫਤਰ ਵਿਖੇ ਸੰਪਰਕ ਕੀਤਾ ਜਾਵੇ।
ਇਸ ਮੋਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਬਲਦੇਵ ਸਿੰਘ, ਐਸ. ਐਮ. ਓ. ਡਾ. ਪਵਨ ਕੁਮਾਰ, ਡਾ. ਆਰਤੀ ਐਨਸਥੀਸੀਆ, ਡਾ. ਕਮਲਦੀਪ ਮੈਡੀਕਲ ਸਪੈਸ਼ਲਿਸਟ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾਂ ਅਫਸਰ ਮੈਡਮ ਸੰਤੇਸ਼ ਕੁਮਾਰੀ, ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ਼, ਗੁਰਦੇਵ ਹਸਪਤਾਲ ਨੂਰਪੁਰਬੇਦੀ, ਸਾਂਘਾ ਹਸਪਤਾਲ ਰੂਪਨਗਰ, ਪਰਮਾਰ ਹਸਪਤਾਲ ਅਤੇ ਹੋਰ ਪ੍ਰਾਇਵੇਟ ਸਿਹਤ ਸੰਸਥਾਵਾਂ ਦੇ ਨੁਮਾਇੰਦੇ ਹਾਜਰ ਸਨ।