ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਕੋਰੋਨਾ ਫਰੰਟ ਲਾਈਨ 'ਤੇ ਕੰਮ ਕਰਨ ਵਾਲੇ ਵਲੰਟੀਅਰਜ਼ ਦਾ ਕੀਤਾ ਸਨਮਾਨ
ਸੰਜੀਵ ਜਿੰਦਲ
ਮਾਨਸਾ , 30 ਅਪ੍ਰੈਲ 2021 : ਡੇਰਾ ਸੱਚਾ ਸੌਦਾ ਸਿਰਸਾ ਦੇ 73ਵੇਂ ਸਥਾਪਨਾ ਦਿਵਸ ਮੌਕੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਵੱਲੋ ਭੇਜੀ ਸ਼ਾਹੀ ਚਿੱਠੀ ਵਿੱਚ ਕੋਰੋਨਾ ਵਲੰਟੀਅਰਜ਼ ਨੂੰ ਸਨਮਾਨ ਦਿੱਤੇ ਜਾਣ ਅਤੇ ਇਸ ਭਿਆਨਕ ਬੀਮਾਰੀ ਦੌਰਾਨ ਉਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦਿਆਂ ਸਲੂਟ ਕਰਨ ਸੰਬੰਧੀ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਤਹਿਤ ਬਲਾਕ ਮਾਨਸਾ ਦੀ ਸਾਧ ਸੰਗਤ ਵੱਲੋਂ ਕੋਰੋਨਾ ਲਈ ਕੰਮ ਕਰਨ ਵਾਲੇ ਵਲੰਟੀਅਰਜ਼ ਨੂੰ ਸਲੂਟ ਕੀਤਾ ਗਿਆ ਅਤੇ ਉਨ੍ਹਾਂ ਨੂੰ ਫਰੂਟ ਕਿਟਾ ਦਿੱਤੀਆ ਗਈਆ ਅਤੇ 29 ਪਰਿਵਾਰਾ ਨੂੰ ਕੋਰੋਨਾ ਰੋਕਥਾਮ ਕਿਟਾ ਵੀ ਵੰਡੀਆ ਗਈਆ ।
ਇਸ ਮੌਕੇ ਤੇ ਗੱਲਬਾਤ ਕਰਦਿਆਂ ਬਲਾਕ ਮਾਨਸਾ ਦੇ ਸੇਵਾਦਾਰ 25 ਮੈਂਬਰ ਬਿੰਦਰ ਇੰਸਾ ਨੇ ਕਿਹਾ ਕੇ ਪੂਜਨੀਕ ਗੁਰੂ ਜੀ ਵੱਲੋਂ ਸ਼ਾਹੀ ਚਿੱਠੀ ਆਈ ਹੈ ਉਸ ਦੇ ਵਿੱਚ ਦਿੱਤੇ ਗਏ ਵਚਨ ਦੇ ਅਨੁਸਾਰ ਹੀ ਬਲਾਕ ਮਾਨਸਾ ਦੀ ਸਾਧ ਸੰਗਤ ਵੱਲੋਂ ਕੋਰੋਨਾ ਵਾਇਰਸ ਦੇ ਫਰੰਟਲਾਈਨ ਵਰਕਰਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸਲੂਟ ਮਾਰ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮਾਨਸਾ ਸ਼ਹਿਰ ਦੇ ਅੰਦਰਲੇ ਅਤੇ ਬਾਹਰਲੇ ਨਾਕਿਆਂ ਤੇ ਜਾ ਕੇ ਪੁਲਿਸ ਪ੍ਰਸ਼ਾਸਨ ਦੇ ਕਰਮਚਾਰੀਆਂ ਨੂੰ ਸਲੂਟ ਕੀਤਾ ਜਾ ਰਿਹਾ ਹੈ ਅਤੇ ਇਹ ਫਰੂਟ ਕਿਟਾ ਦਿੱਤੀਆ ਜਾ ਰਹੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਜਿਲ੍ਹਾ ਪੱਧਰ ਉਤੇ ਉਨ੍ਹਾਂ ਵੱਲੋਂ ਹਸਪਤਾਲਾਂ ਵਿੱਚ ਜਾ ਕੇ ਡਾਕਟਰਾਂ, ਨਰਸਾਂ ਅਤੇ ਐਂਬੂਲੈਂਸ ਦੇ ਡਰਾਈਵਰਾਂ ਨੂੰ ਵੀ ਸਲੂਟ ਕੀਤਾ ਜਾਵੇਗਾ ਅਤੇ ਰਿਫ਼ਰੈਸ਼ਮੈਂਟ ਵੀ ਦਿੱਤੀ ਜਾਵੇਗੀ ।
ਇਸ ਮੌਕੇ ਤੇ ਡੀਐੱਸਪੀ ਗੁਰਮੀਤ ਬਰਾੜ , ਐੱਸਐੱਚਓ ਸਿਟੀ- 2 ਪਰਵੀਨ ਕੁਮਾਰ ਨਾਲ ਗੱਲਬਾਤ ਦੌਰਾਨ ਉਨਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ । ਉਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਦੇ ਨਾਲ ਸਾਨੂੰ ਬਹੁਤ ਹੌਸਲਾ ਮਿਲ ਰਿਹਾ ਹੈ । ਉਨ੍ਹਾਂ ਕਿਹਾ ਕਿ ਅਸੀਂ ਰਲ ਮਿਲ ਕੇ ਹੀ ਇਸ ਭਿਆਨਕ ਬੀਮਾਰੀ ਤੇ ਕਾਬੂ ਪਾ ਸਕਦੇ ਹਾ ਉਨ੍ਹਾਂ ਕਿਹਾ ਕਿ ਮਾਸਕ ਲਗਾ ਕੇ ਰੱਖੋ , ਸਮਾਜਿਕ ਦੂਰੀ ਬਣਾਈ ਰੱਖੋ ਅਤੇ ਕੋਰੋਨਾ ਦੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਕਰੋ ਤਾਂ ਜੋ ਇਸ ਭਿਆਨਕ ਬੀਮਾਰੀ ਤੋਂ ਅਸੀਂ ਆਪਣੇ ਆਪ ਅਤੇ ਪਰਿਵਾਰਾਂ ਨੂੰ ਬਚਾ ਸਕੀਏ ।
ਇਸ ਮੌਕੇ ਤੇ ਸ਼ਹਿਰੀ ਭੰਗੀਦਾਸ ਜਗਦੀਸ਼ ਇੰਸਾ , ਵਿਜੇ ਇੰਸਾ , 15 ਮੈਂਬਰ ਲੱਕੀ ਇੰਸਾ , ਬਲਵੀਰ ਇੰਸਾ, ਕ੍ਰਿਸ਼ਨ ਇੰਸਾਂ , ਹੰਸ ਰਾਜ ਇੰਸਾਂ, ਗੁੁਰਪ੍ਰੀਤ ਮਿੱਠਾ ਇੰਸਾ , ਪ੍ਰਦੀਪ ਇੰਸਾ , ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਉਜਾਗਰ ਇੰਸਾ , ਬਲਾਕ ਮਾਨਸਾ ਦੇ ਭੰਗੀਦਾਸ ਸੁਖਦੇਵ ਇੰਸਾ , ਯੂਥ ਵੈੱਲਫੇਅਰ ਫੈੱਡਰੇਸ਼ਨ ਦੇ ਸੇਵਾਦਾਰ ਰੋਮੀ ਇੰਸਾ , ਸ਼ੇਖਰ ਇੰਸਾ , ਸ਼ੀਤਲ ਇੰਸਾ , ਕਾਲਾ ਇੰਸਾ , ਧਿਆਨ ਇੰਸਾ ਅਤੇ ਅਨੇਕਾਂ ਹੀ ਸੇਵਾਦਾਰ ਹਾਜ਼ਰ ਸਨ ।