ਮਾਨਸਾ: 4 ਕੋਰੋਨਾ ਮਰੀਜ਼ਾਂ ਦੀ ਮੌਤ, 216 ਨਵੇਂ ਪਾਜ਼ੇਟਿਵ ਮਰੀਜ਼ ਆਏ
ਸੰਜੀਵ ਜਿੰਦਲ
ਮਾਨਸਾ , 30 ਅਪ੍ਰੈਲ 2021 : ਕੋਰੋਨਾ ਦਾ ਕਹਿਰ ਪੂਰੇ ਪੰਜਾਬ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ । ਜਿਸ ਦੇ ਚੱਲਦਿਆਂ ਕੱਲ੍ਹ ਸ਼ਾਮ ਵੀਰਵਾਰ ਨੂੰ ਮਾਨਸਾ ਵਿੱਚ ਕੋਰੋਨਾ ਦੇ 216 ਪਾਜੇਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ 2078 ਹੋ ਗਈ ਹੈ। ਨਵੇਂ ਆਏ 216 ਪਾਜੇਟਿਵ ਮਾਮਲਿਆਂ ਚ ਮਾਨਸਾ 93, ਬੁਢਲਾਡਾ 3, ਖਿਆਲਾ ਕਲਾਂ ਚ 34 ਅਤੇ ਸਰਦੂਲਗੜ੍ਹ 86 ਪਾਏ ਗਏ ਹਨ। ਮਾਨਸਾ ਦੇ 4 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਜਿੰਨਾਂ ਚ ਖਿਆਲਾ ਦੇ 2, ਮਾਨਸਾ ਦੀ 1 ਅਤੇ ਸਰਦੂਲਗੜ ਦਾ 1 ਵਿਅਕਤੀ ਸ਼ਮਿਲ ਹੈ ਅਤੇ ਮੌਤਾਂ ਦਾ ਅੰਕੜਾ 74 ਹੋ ਚੁੱਕਿਆ ਹੈ।