ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਉੱਪਲ ਹਸਪਤਾਲ ਵੱਲੋਂ ਸ਼ੁਰੂ ਕੀਤੀ ਗਈ ਕੋਵਿਡ-19 ਜਾਗਰੂਕਤਾ ਮੁਹਿੰਮ
ਕੁਲਵਿੰਦਰ ਸਿੰਘ
- ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਏਅਰਪੋਰਟ ਤੇ ਤੈਨਾਤ ਰਹਿਣਗੀਆਂ ਟੀਮਾਂ
ਅੰਮ੍ਰਿਤਸਰ, 30 ਅਪ੍ਰੈਲ 2021 - ਕੋਵਿਡ -19 ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਪ੍ਰਸ਼ਾਸਨ,ਸਿਵਲ ਸਰਜਨ ਅਤੇ ਉੱਪਲ ਹਸਪਤਾਲ ਦੁਆਰਾ ਕੀਤੀ ਗਈ। ਸਥਾਨਕ ਕੋਵਿਡ-19 ਬਾਰੇ ਰੇਲਵੇ ਸਟੇਸ਼ਨ ਤੋਂ ਇਸ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਵਿਚ ਜਿੱਥੇ ਜਨਤਾ ਨੂੰ ਕਵਿਡ ਦੇ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਉਥੇ ਹੀ ਮਾਸਕ ਸੈਨੀਟਾਈਜ਼ਰ ਤੇ ਰੈਪਿਡ ਐਂਟੀਜਨ ਟੈਸਟ ਵੀ ਕੀਤੇ ਜਾਣਗੇ।
ਸਿਵਲ ਸਰਜਨ ਅੰਮ੍ਰਿਤਸਰ ਡਾ: ਚਰਨਜੀਤ ਸਿੰਘ ਨੇ ਡਾ. ਅਸ਼ੋਕ ਉੱਪਲ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਫ਼ਤ ਮਾਸਕ ਅਤੇ ਤੇਜ਼ੀ ਨਾਲ ਐਂਟੀਜੇਨ ਟੈਸਟਾਂ ਤੋਂ ਇਲਾਵਾ ਇਨ੍ਹਾਂ ਕੇਂਦਰਾਂ ਵਿਚ ਕੋਵਿਡ ਟੀਕਾਕਰਣ ਦੀ ਸਹੂਲਤ ਜਲਦੀ ਉਪਲਬਧ ਕਰਵਾਈ ਜਾਵੇਗੀ। ਉਹਨਾਂ ਲੋਕਾਂ ਨੂੰ ਕਰੋਨਾ ਵੈਕਸੀਨੇਸ਼ਨ ਦਿਵਾਉਣ ਦੀ ਅਪੀਲ ਵੀ ਕੀਤੀ।
ਡਾ: ਅਸ਼ੋਕ ਉੱਪਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਲੋਕਾਂ ਦੀ ਸੁਰੱਖਿਆ ਲਈ ਇਹ ਵਿਸ਼ੇਸ਼ ਪਹਿਲ ਕੀਤੀ ਗਈ ਹੈ, ਤਾਂ ਜੋ ਹਰ ਵਿਅਕਤੀ ਬਚਾਅ ਦੇ ਤਰੀਕੇ ਅਪਣਾ ਕੇ ਆਪਣੀ ਅਤੇ ਸਮਾਜ ਦੀ ਰੱਖਿਆ ਕਰ ਸਕਣ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ, ਬੱਸ ਸਟੈਂਡ, ਅਤੇ ਏਅਰਪੋਰਟ ਦੇ ਨਾਲ ਨਾਲ ਹੋਰ ਧਾਰਮਿਕ ਅਤੇ ਸਮਾਜਿਕ ਸਥਾਨਾਂ 'ਤੇ ਅਜਿਹੇ ਕੇਂਦਰ ਬਣਾ ਕੇ, ਇਹ ਜਾਗਰੂਕਤਾ ਮੁਹਿੰਮ ਲੋਕਾਂ ਲਈ ਮੁਫਤ ਮਾਸਕ, ਸੈਨੀਟਾਈਜ਼ਰ, ਰੈਪਿਡ ਐਂਟੀਜੇਨ ਟੈਸਟ ਅਤੇ ਕੋਵਿਡ 19 ਟੀਕਾਕਰਣ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਡਾ਼ ਉੱਪਲ ਨੇ ਕਿਹਾ ਕਿ ਕਰੋਨਾ ਤੋਂ ਡਰਨ ਦੀ ਨਹੀਂ ਬਲਕਿ ਸਚੇਤ ਰਹਿਣ ਦੀ ਲੋੜ ਹੈ ।