ਕੋਰੋਨਾ ਤੋਂ ਬਚਾਅ ਲਈ ਡੇਰਾ ਪ੍ਰੇਮੀਆਂ ਨੇ ਵੰਡੀਆਂ ਕਰੋਨਾ ਪ੍ਰੀਵੈਂਸ਼ਨ ਕਿੱਟਾਂ
ਅਸ਼ੋਕ ਵਰਮਾ
ਬਠਿੰਡਾ, 29 ਅਪ੍ਰੈਲ2021 ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਵਧਦੇ ਪ੍ਰਕੋਪ ਨੂੰ ਧਿਆਨ ’ਚ ਰੱਖਦਿਆਂ ਅੱਜ ਬਠਿੰਡਾ ਜਿਲ੍ਹੇ ਦੇ ਡੇਰਾ ਪ੍ਰੇ੍ਰਮੀਆਂ ਨੇ ਕਰੋਨਾ ਪੀੜਿਤਾਂ ਦੀ ਸਹਾਇਤਾ ਲਈ ਉਨ੍ਹਾਂ ਦੇ ਘਰਾਂ ਦੀ ਦਲਿੀਜ਼ ਤੱਕਕਰੋਨਾ ਪ੍ਰੀਵੈਂਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਨੈਸ਼ਨਲ ਆਗੂ ਭੈਣ ਊਸ਼ਾ ਨੇ ਦੱਸਿਆ ਕਿ ਅੱਜ ਬਲਾਕ ਬਠਿੰਡਾ ਨੇ 29 ਜਰੂਰਤਮੰਦ ਕਰੋਨਾ ਪੀੜਿਤਾਂ ਨੂੰ ਇਹ ਕਿੱਟਾਂ ਵੰਡੀਆਂ ਹਨ ਜਿਸ ਵਿਚ ਆਕਸੀਮੀਟਰ, ਥਰਮਾ ਮੀਟਰ, ਸਟੀਮਰ, ਕਾੜ੍ਹਾ ਤੋਂ ਇਲਾਵਾ ਹੋਰ ਸਮਾਨ ਪਾਇਆ ਗਿਆ ਹੈ। ਇਸ ਤੋਂ ਇਲਾਵਾ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਕਰੋਨਾ ਯੋਧਿਆਂ (ਡਾਕਟਰ, ਨਰਸਾਂ, ਪੁਲਿਸ ਅਤੇ ਐਂਬੂਲੈਸ ਦੇ ਡਰਾਈਵਰਾਂ) ਨੂੰ ਫਲਾਂ ਦੀਆਂ ਕਿੱਟਾਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਹਸਪਤਾਲ ਦੇ ਈ.ਐਮ.ਓ. ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦਿਨ-ਬ-ਦਿਨ ਖਤਰਨਾਕ ਰੂਪ ਧਾਰ ਰਹੀ ਹੈ । ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀਆਂ ਵੱਲੋਂ ਕਰੋਨਾ ਯੋਧਿਆਂ ਦੀ ਕੀਤੀ ਹੌਂਸਲਾ ਅਫਜਾਈ ਉਨ੍ਹਾਂ ਦਾ ਮਨੋਬਲ ਵਧਾਏਗੀ। ਏਐਸਆਈ ਰਜਿੰਦਰ ਕੁਮਾਰ ਨੇ ਕਿਹਾ ਕਿ ਪਿਛਲੇ ਸਾਲ ਆਈ ਕਰੋਨਾ ਦੀ ਲਹਿਰ ਨਾਲੋਂ ਇਹ ਲਹਿਰ ਜਿਆਦਾ ਭਿਆਨਕ ਹੈ, ਸੋ ਲੋਕਾਂ ਨੂੰ ਸਰਕਾਰ ਅਤੇ ਪ੍ਰਸਾਸ਼ਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਬੇਸ਼ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ।
ਇਸ ਮੌਕੇ ਐਂਬੂਲੈਂਸ ਡਰਾਈਵਰਾਂ ਨੇ ਕਿਹਾ ਕਿ ਸਾਧ ਸੰਗਤ ਨੇ ਅੱਜ ਜੋ ਇਹ ਮਾਣ ਬਖ਼ਸ਼ਿਆ ਹੈ ਕਾਬਿਲ-ਏ-ਤਾਰੀਫ ਹੈ ਅਤੇ ਇਸ ਨਾਲ ਸਾਡਾ ਹੌਂਸਲਾ ਵਧਿਆ ਹੈ। ਇਸ ਮੌਕੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿਚ ਅੱਜ ਕੁੱਲ 228 ਕਿੱਟਾਂ ਵੰਡੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਅੱਜ ਕਰੋਨਾ ਯੋਧਿਆਂ ਨੂੰ ਵੀ ਸਲਾਮ ਕਰਦੇ ਹਾਂ ਜੋ ਦਿਨ ਰਾਤ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਅਨਮੋਲ ਜਿੰਦਗੀਆਂ ਨੂੰ ਬਚਾਅ ਰਹੇ ਹਨ। ਇਸ ਮੌਕੇ ਮਾਧਵੀ , ਮੀਨੂੰ ਕਸ਼ਿਅਪ, ਮਨੋਜ ਕੁਮਾਰ ਗਗਨ ਅਤੇ ਮੇਘ ਰਾਜ ਆਦਿ ਹਾਜਰ ਸਨ।