ਪੁਲਿਸ ਵੱਲੋਂ ਬਲਾਕ ਭੀਖੀ ਦੇ ਸਰਪੰਚਾਂ ਅਤੇ ਮੋੋਹਤਬਰਾਂ ਨਾਲ ਕੀਤੀ ਮੀਟਿੰਗ ਕਰਕੇ ਕੋਰੋਨਾ ਸੰਬੰਧੀ ਮੰਗਿਆ ਸਹਿਯੋਗ
ਸੰਜੀਵ ਜਿੰਦਲ
- ਮੁਹਿੰਮ ਨਾਲ ਜੁੜ ਕੇ ਮੋਹਤਬਰਾਂ ਨੇ ਪੂਰਾ ਸਹਿਯੋਗ ਦੇਣ ਦਾ ਦਿਵਾਇਆ ਭਰੋਸਾ
ਮਾਨਸਾ, 29 ਅਪ੍ਰੈਲ 2021: ਮਾਨਸਾ ਪੁਲਿਸ ਵੱਲੋੋਂ ਕੋਵਿਡ-19 ਦੇ ਵਧ ਰਹੇ ਪਸਾਰੇ ਨੂੰ ਰੋਕਣ ਸਬੰਧੀ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਪਰ ਜਾਰੀ ਹਦਾਇਤਾਂ ਦੀ ਪਾਲਣਾ ਕਰਾਉਣ ਲਈ ਅੱਜ ਪੁਲਿਸ ਲਾਈਨ ਮਾਨਸਾ ਵਿਖੇ ਬਲਾਕ ਭੀਖੀ ਦੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ ਯੂਨੀਅਨ ਦੇ ਸਰਪ੍ਰਸਤਾਂ ਨਾਲ ਇੱਕ ਜਾਗਰੂਕਤਾ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਸੰਜੀਵ ਗੋਇਲ ਡੀਐਸਪੀ ਮਾਨਸਾ, ਹਰਜਿੰਦਰ ਸਿੰਘ ਗਿੱਲ ਡੀਐਸਪੀ (ਅਪਰਾਧ ਵਿਰੁੱਧ ਔੌਰਤਾਂ ਤੇ ਬੱਚੇ) ਮਾਨਸਾ ਤੋੋਂ ਇਲਾਵਾ ਬਲਾਕ ਮਾਨਸਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਸ੍ਰੀ ਜਗਦੀਪ ਸਿੰਘ ਸਰਪੰਚ ਪਿੰਡ ਬੁਰਜ ਢਿੱਲਵਾ, ਸਰਪੰਚ ਗੁਰਜੰਟ ਸਿੰਘ ਕੋੋਟੜਾ ਕਲਾਂ, ਸਰਪੰਚ ਸੁਖਵਿੰਦਰ ਕੌੌਰ ਮੱਤੀ, ਸਰਪੰਚ ਮੱਖਣ ਸਿੰਘ ਪਿੰਡ ਅਲੀਸ਼ੇਰ, ਕੇਵਲ ਸਿੰਘ ਪੰਚ ਪਿੰਡ ਅਕਲੀਆ, ਬਲਦੇਵ ਸਿੰਘ ਸਰਪੰਚ ਪਿੰਡ ਰੜ੍ਹ, ਪ੍ਰਗਟ ਸਿੰਘ ਬਲਕਾ ਸੰਮਤੀ ਮੈਂਬਰ ਖੀਵਾ ਖੁਰਦ, ਹਰਬੰਸ ਸਿੰਘ ਭਾਈਦੇਸਾ, ਕੁਲਦੀਪ ਸਿੰਘ ਸਰਪੰਚ ਮਾਨਬੀਬੜੀਆ ਸਮੇਤ ਵੱਖ ਵੱਖ ਪਿੰਡਾਂ ਦੇ ਸਰਪੰਚ$ਪੰਚ ਅਤੇ ਮੋੋਹਤਬਰ ਵਿਆਕਤੀ ਹਾਜ਼ਰ ਹੋਏ।
ਸ੍ਰੀ ਸੁਰੇਂਦਰ ਲਾਂਬਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਹਾਜ਼ਰੀਨ ਨੂੰ ਅਪੀਲ ਕੀਤੀ ਗਈ ਕਿ ਪਿੰਡ ਪੱਧਰ ਤੇ ਪਬਲਿਕ ਦੇ ਨੁਮਾਇੰਦੇ ਹੋੋਣ ਦੇ ਨਾਤੇ ਆਪ ਦਾ ਫਰਜ਼ ਬਣਦਾ ਹੈ ਕਿ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਜਿਵੇ ਮਾਸਕ ਪਹਿਨਣ, ਕੋੋਰੋਨਾ ਟੈਸਟ ਅਤੇ ਟੀਕਾਕਰਨ ਸਬੰਧੀ ਵੱਧ ਤੋੋਂ ਵੱਧ ਜਾਗਰੂਕ ਕੀਤਾ ਜਾਵੇ।
ਉਨ੍ਹਾ ਅਪੀਲ ਕੀਤੀ ਕਿ ਜੇਕਰ ਕੋੋਈ ਵਿਅਕਤੀ ਕੋੋਰੋੋਨਾ ਪੌੌਜੇਟਿਵ ਆ ਜਾਂਦਾ ਹੈ ਤਾਂ ਉਸਨੂੰ ਤੁਰੰਤ ਆਕਸੀਜਨ ਦੀ ਜਰੂਰਤ ਨਹੀ ਹੈ, ਉਹ ਮਰੀਜ਼ ਆਪਣੇ ਘਰ ਰਹਿ ਕੇ ਸਹੀ ਤਰੀਕੇ ਨਾਲ ਇਲਾਜ ਕਰਵਾ ਕੇ ਜਲਦੀ ਠੀਕ ਹੋੋੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਆਦਾਤਰ ਮਰੀਜ ਉਹ ਵੇਖੇ ਗਏ ਹਨ, ਜੋ ਸਮਾਂ ਰਹਿੰਦੇ ਆਪਣਾ ਕੋੋਰੋੋਨਾ ਟੈਸਟ ਨਹੀ ਕਰਵਾਉਦੇ ਅਤੇ ਜਦ ਲੇਟ ਕੋਰੋਨਾ ਬਿਮਾਰੀ ਦਾ ਪਤਾ ਲੱਗਦਾ ਹੈ ਤਾਂ ਉਸ ਸਮੇਂ ਮਰੀਜ ਦੇ ਗੰਭੀਰ ਹਾਲਾਤ ਹੁੰਦੇ ਹਨ, ਜਿਸ ਕਰਕੇ ਉਸਨੂੰ ਹਸਪਤਾਲ ਵਿਖੇ ਭਰਤੀ ਕਰਵਾਉਣਾ ਪੈਂਦਾ ਹੈ।
ਇਸ ਲਈ ਕੋੋਰੋੋਨਾ ਮਹਾਂਮਾਰੀ ਸਬੰਧੀ ਕੋਈ ਵੀ ਲੱਛਣ ਆਉਣ ਤੇ ਤੁਰੰਤ ਆਪਣਾ ਕੋਰੋਨਾ ਟੈਸਟ ਕਰਾਇਆ ਜਾਵੇ, ਉਨ੍ਹਾ ਇਹ ਵੀ ਦੱਸਿਆ ਕਿ ਪੰਜਾਬ ਇਕਲੌਤਾ ਸੂਬਾ ਹੈ ਜਿੱਥੇ 24 ਘੰਟਿਆਂ ਦੇ ਵਿੱਚ ਪੰਜਾਬ ਸਰਕਾਰ ਕੋੋਰੋਨਾ ਸੈਪਲਾਂ ਦੀ ਰਿਪੋੋਰਟ ਆਪਣੇ ਮਰੀਜਾਂ ਨੂੰ ਉਪਲਬਧ ਕਰਵਾ ਰਹੀ ਹੈ। ਇਸਤੋਂ ਇਲਾਵਾ ਉਨ੍ਹਾ ਦੱਸਿਆ ਕਿ ਜਿਲਾ ਅੰਦਰ ਸਰਕਾਰੀ ਹਸਪਤਾਲ ਵਿਖੇ ਆਕਸੀਜਨ ਦੀ ਕੋੋਈ ਕਮੀ ਨਹੀ ਹੈ। ਉਹਨਾਂ ਸਰਪੰਚਾਂ ਅਤੇ ਮੋੋਹਤਬਰ ਵਿਅਕਤੀਆਂ ਨੂੰ ਕੋੋਰੋੋਨਾ ਮਹਾਂਮਾਰੀ ਸਬੰਧੀ ਪੈਦਾ ਹੋੋਏ ਸ਼ੰਕਿਆਂ ਉਪਰ ਵਿਚਾਰ ਚਰਚਾ ਕਰਕੇ ਉਹਨਾਂ ਦੇ ਭਰਮ-ਭੁਲੇਖਿਆਂ ਨੂੰ ਦੂਰ ਕਰਦਿਆ ਦੱਸਿਆ ਕਿ ਜੋੋ ਸੋਸ਼ਲ ਮੀਡੀਆ ਪਰ ਟੀਕਾਕਰਨ ਵਿਰੁੱਧ ਆਮ ਪਬਲਿਕ ਵਿੱਚ ਭਰਮ ਫੈਲਾਇਆ ਜਾ ਰਿਹਾ ਹੈ ਉਸਨੂੰ ਦੂਰ ਕੀਤਾ ਜਾਵੇ ਅਤੇ ਜਨਤਾਂ ਨੂੰ ਟੀਕਾਕਰਨ ਦੇ ਫਾਇਦਿਆ ਤੋੋਂ ਜਾਣੂ ਕਰਵਾਇਆ ਜਾਵੇ ਅਤੇ ਵੱਧ ਤੋੋਂ ਵੱਧ ਟੀਕਾਕਰਨ ਕਰਾਉਣ ਲਈ ਅੱਗੇ ਆਉਣ ਲਈ ਉਤਸ਼ਾਹਿਤ ਕੀਤਾ ਜਾਵੇ।
ਉਨ੍ਹਾ ਕਿਹਾ ਕਿ ਮੋਹਤਬਰ ਵਿਅਕਤੀ ਜੋੋ ਪਿੰਡ ਪੱਧਰ ਤੇ ਜਾਗਰੂਕਤਾ ਕੈਂਪ ਅਤੇ ਟੀਕਾਕਰਨ ਕੈਂਪ ਲਗਵਾਉਣ ਅਤੇ ਸਹਿਯੋਗ ਲਈ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਇਸ ਮੁਹਿੰਮ ਦਾ ਹਿੱਸਾ ਬਣ ਸਕਦੇ ਹਨ। ਸਿਵਲ ਪ੍ਰਸਾਸ਼ਨ, ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਹਰ ਸਮੇਂ ਆਪ ਦੀ ਹਰ ਮੱਦਦ ਦੇ ਲਈ ਹਾਜ਼ਰ ਹੈ। ਇਸ ਮਹਾਂਮਾਰੀ ਦੇ ਪਸਾਰੇ ਨੂੰ ਰੋਕਣ ਲਈ ਮੋਹਤਬਰ ਵਿਅਕਤੀਆਂ ਦੇ ਸਹਿਯੋਗ ਦੀ ਲੋੋੜ ਹੈ। ਹਾਜਰੀਨ ਮੋਹਤਬਰ ਵਿਅਕਤੀਆਂ ਵੱਲੋਂ ਇਹ ਭਰੋੋਸਾ ਦਿਵਾਇਆ ਗਿਆ ਕਿ ਉਹ ਆਪਣੀਆਂ ਆਪਣੀਆਂ ਪੰਚਾਇਤਾਂ ਵਿੱਚ ਮਤਾ ਪਾਸ ਕਰਕੇ ਕੋਰੋਨਾ ਦੇ ਖਿਲਾਫ ਲੜਾਈ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋੋਏ ਪਿੰਡਾਂ ਅੰਦਰ ਕੋੋਰਨਾ ਸਬੰਧੀ ਸਰਕਾਰ ਦੇ ਹੁਕਮਾਂ ਨੂੰ ਲਾਗੂ ਕਰਨ, ਕੋੋਰੋੋਨਾ ਸੈਂਪਲ ਕਰਾਉਣ ਅਤੇ ਵੱਧ ਤੋੋਂ ਵੱਧ ਲੋੋਕਾਂ ਦੀ ਵੈਕਸੀਨੇਸ਼ਨ ਕਰਵਾ ਕੇ ਪਿੰਡ ਪੱਧਰ ਤੇ ਇਸ ਮਹਾਂਮਾਰੀ ਦੇ ਪਸਾਰੇ ਨੂੰ ਰੋੋਕਣ ਲਈ ਪਿੱਛੇ ਨਹੀ ਹਟਣਗੇ।