ਵਿਦੇਸ਼ੀ ਦੌਰਿਆਂ ਦੇ ਨਤੀਜੇ ਆਏ ਸਾਹਮਣੇ, ਭਾਰਤ ਦੀ ਮਦਦ ਲਈ ਆਏ ਹੋਰ ਦੇਸ਼ ਅੱਗੇ - ਸਹਿਗਲ
ਜੀ ਐਸ ਪੰਨੂ
ਪਟਿਆਲਾ, 29 ਅਪਰੈਲ 2021 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 6 ਸਾਲਾਂ ਦੇ ਕਾਰਜਕਾਲ ਦੌਰਾਨ ਵਿਦੇਸ਼ਾਂ ਵਿੱਚ ਕੀਤੇ ਵਿਦੇਸ਼ ਦੇ ਦੌਰੇ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ ਜਿਸ ਕਰਕੇ ਅੱਜ ਜਦੋਂ ਭਾਰਤ ਦੇੇਸ ਵਿੱਚ ਕਰੋਨਾ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ ਤਾਂ 17 ਦੇਸ ਭਾਰਤ ਦੀ ਮਦਦ ਲਈ ਅੱਗੇ ਆ ਚੁੱਕੇ ਹਨ ਜਦੋਂ ਕਿ ਹੋਰ ਦੇਸ਼ਾਂ ਨੇ ਵੀ ਇਸ ਮੁਸ਼ਕਲ ਘੜੀ ਵਿੱਚ ਭਾਰਤ ਦਾ ਸਾਥ ਦੇਣ ਦੀ ਗੱਲ ਕਰੀ ਹੈ ।ਪਿਛਲੇ ਸਾਲ ਕਰੋਨਾ ਦੌਰਾਨ ਭਾਰਤ ਨੇ ਕਈ ਦੇਸ਼ਾਂ ਨੂੰ ਸਹਾਇਤਾ ਕੀਤੀ ਸੀ। ਇੰਨਾ ਹੀ ਨਹੀਂ ਕਈ ਦੇਸ਼ਾਂ ਨੂੰ ਵੈਨਟੀਲੈਟਰ ਅਤੇ ਹੋਰ ਸਮਗਰੀ ਤੱਕ ਭੇਜੀ ਸੀ । ਪ੍ਰਧਾਨ ਮੰਤਰੀ ਦੀ ਇਸ ਸੋਚ ਦੇ ਚਲਦੇ ਅੱਜ ਡੇਢ ਦਰਜਨ ਦੇ ਕਰੀਬ ਦੇਸ ਭਾਰਤ ਦੀ ਮਦਦ ਲਈ ਦਿਨ ਰਾਤ ਇੱਕ ਕਰ ਰਹੇ ਹਨ ।
ਭਾਰਤੀ ਜਨਤਾ ਪਾਰਟੀ ਦੇ ਮੀਤ ਪ੍ਰਧਾਨ ਬਿੰਨੀ ਸਹਿਗਲ ਨੇ ਕਿਹਾ ਕਿ ਕਰੋਨਾ ਸੰਕਟ ਦੇ ਸਮੇਂ ਕਈ ਰਾਜਨੀਤਕ ਦਲ ਇੱਕਜੁਟ ਹੋਕੇ ਕੰਮ ਕਰਨ ਦੀ ਥਾਂ ਰਾਜਨੀਤੀ ਕਰਨ ਲੱਗੇ ਹੋਏ ਹਨ । ਉਨ੍ਹਾਂ ਨੇ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਸਾਰਿਆਂ ਨੂੰ ਰਾਜਨੀਤੀ ਛੱਡ ਕੇ ਇੱਕਜੁਟ ਹੋਣਾ ਚਾਹੀਦਾ ਹੈ ਤਾਂਕਿ ਕਰੋਨਾ ਮਹਾਮਾਰੀ 'ਤੇ ਕਾਬੂ ਪਾਇਆ ਜਾ ਸਕੇ ।
ਭਾਰਤੀ ਜਨਤਾ ਪਾਰਟੀ ਦੇ ਮੀਤ -ਪ੍ਰਧਾਨ ਬਿੰਨੀ ਸਹਿਗਲ ਨੇ ਕਿਹਾ ਕਿ ਪੰਜਾਬ ਵਿੱਚ ਵੀ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਨਿੱਤ ਵਾਧਾ ਹੁੰਦਾ ਜਾ ਰਿਹਾ ਹੈ ਲੇਕਿਨ ਪੰਜਾਬ ਸਰਕਾਰ ਇਸ ਉੱਤੇ ਕਾਬੂ ਪਾਉਣ ਦੀ ਥਾਂ ਪਾਰਟੀ ਦੀ ਅੰਦਰੂਨੀ ਫੁੱਟ ਵਿੱਚ ਉਲਝ ਰਹੇ ਹਨ। ਉਨ੍ਹਾਂ ਨੇ ਰਾਜ ਸਰਕਾਰ ਦੇ ਮੰਤਰੀਆਂ ਨੂੰ ਅਪੀਲ ਕੀਤੀ ਕਿ ਇਹ ਸਮਾਂ ਕੁਰਸੀ ਲਾਲਚ ਦਾ ਨਹੀਂ ਹੈ ਸਗੋਂ ਲੋਕਾਂ ਦੀ ਮਦਦ ਦਾ ਹੈ।ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਕੋਰੋਨਾ ਵਾਇਰਸ ਉੱਤੇ ਕਾਬੂ ਪਾਉਣ ਲਈ ਪੁਖਤਾ ਕਦਮ ਨਹੀਂ ਚੁੱਕ ਰਹੀ ਹੈ ਜਦੋਂ ਕਿ ਸਰਕਾਰ ਨੂੰ ਇੱਕ ਪਲਾਨਿੰਗ ਦੇ ਨਾਲ ਕਾਰਜ ਕਰਣਾ ਚਾਹੀਦਾ ਹੈ । ਜਿਸਦੇ ਨਾਲ ਕਰੋਨਾ ਵਾਇਰਸ ਉੱਤੇ ਸਮਾਂ ਰਹਿੰਦੇ ਕਾਬੂ ਪਾਇਆ ਜਾ ਸਕੇ ।