ਮਾਨਸਾ ਪੁਲਿਸ ਨੇ ਕੋੋਰੋੋਨਾ ਮਹਾਂਮਾਰੀ ਨੂੰ ਰੋੋਕਣ ਲਈ ਸ਼ਹਿਰ ਦੀਆ ਸੰਸਥਾਵਾਂ ਦੇ ਆਗੂਆਂ ਤੋਂ ਮੰਗਿਆ ਸਹਿਯੋੋਗ
ਸੰਜੀਵ ਜਿੰਦਲ
ਮਾਨਸਾ, 29 ਅਪ੍ਰੈਲ 2021: ਮਾਨਸਾ ਜ਼ਿਲ੍ਹੇ ਦੇ ਐੱਸਐੱਸਪੀ ਸ੍ਰੀ ਸੁਰੇਂਦਰ ਲਾਂਬਾ, ਆਈਪੀਐਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਪਸਾਰੇ ਨੂੰ ਰੋੋਕਣ ਲਈ ਮਾਨਸਾ ਪੁਲਿਸ ਵੱਲੋੋਂ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਇਸ ਅਧੀਨ ਮਾਨਸਾ ਜਿਲ੍ਹਾ ਦੇ ਲੋਕਾਂ ਨੂੰ ਮਾਨਸਾ ਪੁਲਿਸ ਵੱਲੋੋਂ ਆਪਣੇ ਨਾਲ ਲੈ ਕੇ ਤੁਰਨ ਦਾ ਫੈਸਲਾ ਕੀਤਾ ਗਿਆ ਹੈ। ਜਿਸ ਸਬੰਧੀ ਬੀਤੇ ਦਿਨ ਮਾਨਸਾ ਦੇ ਸੈਂਟਰਲ ਪਾਰਕ ਵਿਖੇ ਮਾਨਸਾ ਸ਼ਹਿਰ ਦੀਆ ਵਪਾਰਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਮਾਨਸਾ ਮੈਡੀਕਲ ਐਸੋਸੀਏਸ਼ਨ, ਬਾਰ ਐਸੋਸੀਏਸ਼ਨ ਮਾਨਸਾ ਅਤੇ ਸ਼ਹਿਰ ਦੇ ਐਮਸੀ ਨਾਲ ਇੱਕ ਅਵੇਰਨੈਂਸ ਮੀਟਿੰਗ ਕੀਤੀ ਗਈ।
ਜਿਸ ਵਿੱਚ ਉਨ੍ਹਾਂ ਵੱਲੋੋਂ ਮਾਨਸਾ ਸ਼ਹਿਰ ਵਾਸੀਆਂ ਅਤੇ ਮੋਹਤਬਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਜੇਕਰ ਮਾਨਸਾ ਪੁਲਿਸ ਕੋੋਰੋੋਨਾ ਸਬੰਧੀ ਜਰੂਰੀ ਗਾਈਡਲਾਈਨਜ਼ ਦੇ ਪਾਲਣ ਲਈ ਸਖਤੀ ਕਰਦੀ ਹੈ ਤਾਂ ਉਸ ਪਿੱਛੇ ਮਕਸਦ ਕੇਵਲ ਕੋਰੋਨਾ ਮਹਾਂਮਾਰੀ ਨੂੰ ਮਾਨਸਾ ਜਿਲ੍ਹੇ ਵਿੱਚ ਅੱਗੇ ਵੱਧਣ ਤੋੋਂ ਰੋੋਕਣਾ ਹੈ। ਇਸ ਲਈ ਮਾਨਸਾ ਪੁਲਿਸ ਮਾਨਸਾ ਸ਼ਹਿਰ ਵਾਸੀਆਂ ਪਾਸੋੋਂ ਸਹਿਯੋਗ ਮੰਗਦੀ ਹੈ ਕਿ ਕੋੋਰੋਨਾ ਗਾਈਡਲਾਈਨਜ ਨੂੰ ਲਾਗੂ ਕਰਨ ਲਈ ਜੋੋ ਸਰਕਾਰ ਦੀਆ ਹਦਾਇਤਾਂ ਹਨ, ਉਸ ਨੂੰ ਪੂਰਾ ਕਰਾਉਣ ਲਈ ਮਾਨਸਾ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ। ਇਸਤੋਂ ਇਲਾਵਾ ਉਨ੍ਹਾ ਮਾਨਸਾ ਸ਼ਹਿਰ ਵਾਸੀਆਂ ਨੂੰ ਦੱਸਿਆ ਕਿ ਮਾਨਸਾ ਸ਼ਹਿਰ ਵਿੱਚ ਸਰਕਾਰੀ ਹਸਪਤਾਲ ਵਿਖੇ ਆਕਸੀਜਨ ਦੀ ਕੋੋਈ ਕਮੀ ਨਹੀ ਹੈ, ਬਲਕਿ ਜਿਸ ਵਿਅਕਤੀ ਨੂੰ ਵੀ ਕੋੋਰੋਨਾ ਸਬੰਧੀ ਕੋਈ ਸਮੱਸਿਆਂ ਆਉਦੀ ਹੈ ਤਾਂ ਉਹ ਸਿਵਲ ਹਸਪਤਾਲ ਮਾਨਸਾ ਵਿਖੇ ਜਾ ਕੇ ਡਾਕਟਰੀ ਸਲਾਹ ਨਾਲ ਆਪਣਾ ਇਲਾਜ ਕਰਵਾ ਸਕਦਾ ਹੈ।
ਉਨ੍ਹਾ ਇਸ ਸਮੇਂ ਮਾਨਸਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋੋਰੋੋਨਾ ਮਹਾਂਮਾਰੀ ਸਬੰਧੀ ਕੋਈ ਵੀ ਲੱਛਣ ਆਉਣ ਤੇ ਤੁਰੰਤ ਆਪਣਾ ਕੋਰੋਨਾ ਟੈਸਟ ਕਰਾਇਆ ਜਾਵੇ, ਉਨ੍ਹਾ ਇਹ ਵੀ ਦੱਸਿਆ ਕਿ ਪੰਜਾਬ ਇਕਲੌਤਾ ਸੂਬਾ ਹੈ ਜਿੱਥੇ 24 ਘੰਟਿਆਂ ਦੇ ਵਿੱਚ ਪੰਜਾਬ ਸਰਕਾਰ ਕੋੋਰੋਨਾ ਸੈਂਪਲਾਂ ਦੀ ਰਿਪੋੋਰਟ ਆਪਣੇ ਮਰੀਜਾਂ ਨੂੰ ਉਪਲਬੱਧ ਕਰਵਾ ਰਹੀ ਹੈ। ਕਿਉਕਿ ਜੇਕਰ ਸਮਾਂ ਰਹਿੰਦੇ ਟੈਸਟ ਕਰਾਇਆ ਜਾਵੇਗਾ ਤਾਂ ਕੋਰੋਨਾ ਬਿਮਾਰੀ ਦਾ ਇਲਾਜ ਘਰ ਰਹਿ ਕੇ ਹੀ ਵਧੀਆਂ ਤਰੀਕੇ ਨਾਲ ਹੋੋ ਸਕਦਾ ਹੈ ਅਤੇ ਹੁਣ ਤੱਕ ਜਿਆਦਾਤਰ ਮਰੀਜ ਘਰ ਰਹਿ ਕੇ ਸਹੀ ਤਰੀਕੇ ਨਾਲ ਆਪਣਾ ਇਲਾਜ ਕਰਵਾ ਕੇ ਜਲਦੀ ਸਿਹਤਯਾਬ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਆਦਾਤਰ ਮਰੀਜ ਉਹ ਵੇਖੇ ਗਏ ਹਨ, ਜੋ ਸਮਾਂ ਰਹਿੰਦੇ ਆਪਣਾ ਟੈਸਟ ਨਹੀ ਕਰਵਾਉਦੇ ਅਤੇ ਜਦ ਲੇਟ ਕੋਰੋਨਾ ਬਿਮਾਰੀ ਦਾ ਪਤਾ ਲੱਗਦਾ ਹੈ ਤਾਂ ਉਸ ਸਮੇਂ ਮਰੀਜ ਦੇ ਗੰਭੀਰ ਹਾਲਾਤ ਹੁੰਦੇ ਹਨ, ਜਿਸ ਕਰਕੇ ਉਸਨੂੰ ਹਸਪਤਾਲ ਵਿਖੇ ਭਰਤੀ ਕਰਵਾਉਣਾ ਪੈਂਦਾ ਹੈ।
ਉਹਨਾਂ ਮਾਨਸਾ ਸ਼ਹਿਰ ਵਾਸੀਆਂ ਅਤੇ ਹਾਜ਼ਰ ਮੋੋਹਤਬਰ ਵਿਅਕਤੀਆਂ ਦੇ ਕੋੋਰੋੋਨਾ ਮਹਾਂਮਾਰੀ ਸਬੰਧੀ ਪੈਦਾ ਹੋੋਏ ਸ਼ੰਕਿਆਂ ਉਪਰ ਵਿਚਾਰ ਚਰਚਾ ਕਰਕੇ ਸ਼ਹਿਰ ਵਾਸੀਆਂ ਦੇ ਭਰਮ-ਭੁਲੇਖਿਆਂ ਨੂੰ ਦੂਰ ਕੀਤਾ। ਇਸ ਮੀਟਿੰਗ ਦੌੌਰਾਨ ਕੋੋਰੋਨਾ ਮਹਾਂਮਾਰੀ ਦੇ ਮੈਡੀਕਲ ਪਹਿਲੂਆ ਸਬੰਧੀ ਜੋ ਸ਼ਹਿਰ ਦੇ ਵਿਆਕਤੀਆਂ ਵੱਲੋੋਂ ਨੁਕਤੇ ਚੁੱਕੇ ਗਏ, ਉਹਨਾਂ ਸਬੰਧੀ ਜੁਵਾਬ ਮਾਨਸਾ ਮੈਡੀਕਲ ਐਸੋਸੀਏਸ਼ਨ ਦੇ ਸੀਨੀਅਰ ਡਾਕਟਰਾਂ ਵੱਲੋੋਂ ਦਿੱਤੇ ਗਏ। ਇਹ ਮੀਟਿੰਗ ਵਿੱਚ ਸ਼ਾਮਲ ਮਾਨਸਾ ਸ਼ਹਿਰ ਵਾਸੀਆਂ ਦੇ ਆਗੂਆ ਨੇ ਕਿਹਾ ਕਿ ਜੋੋ ਮਾਨਸਾ ਪੁਲਿਸ ਆਪਣੀ ਮਹਿਕਮਾ ਦੀ ਡਿਊਟੀ ਦੇ ਨਾਲ ਨਾਲ ਕੋੋਰੋੋਨਾ ਮਹਾਂਮਾਰੀ ਤੋੋਂ ਬਚਾਅ ਲਈ ਲੋੋਕਾਂ ਵਿੱਚ ਇਸ ਪ੍ਰਤੀ ਅਵੇਰਨੈਂਸ, ਵੈਕਸੀਨੇਸ਼ਨ ਅਤੇ ਸੈਂਪਲਿੰਗ ਕਰਾਉਣ ਵਿੱਚ ਅੱਗੇ ਹੋੋ ਕੇ ਭੂਮਿਕਾ ਨਿਭਾ ਰਹੀ ਹੈ, ਉਸਦੀ ਸ਼ਹਿਰ ਵਾਸੀਆਂ ਵੱਲੋੋਂ ਭਰਪੂਰ ਪ੍ਰਸੰਸਾਂ ਕੀਤੀ ਗਈ।
ਇਸ ਸਮੇਂ ਸੰਵਿਧਾਨ ਬਚਾਓ ਮੰਚ ਦੇ ਆਗੂ ਸ੍ਰੀ ਗੁਰਲਾਭ ਸਿੰਘ ਮਾਹਲ ਐਡਵੋੋਕੇਟ, ਮੁਨੀਸ਼ ਬੱਬੀ ਦਾਨੇਵਾਲੀਆ ਪ੍ਰਧਾਨ ਵਪਾਰ ਮੰਡਲ ਮਾਨਸਾ, ਡਾ: ਜਨਕ ਰਾਜ ਸਿੰਗਲਾਂ ਪ੍ਰਧਾਨ ਆਈਐਮਏ ਮਾਨਸਾ, ਡਾ. ਪ੍ਰਸੋਤਮ ਜਿੰਦਲ, ਕ੍ਰਿਸ਼ਨ ਚੰਦ ਗਰਗ ਪ੍ਰਧਾਨ ਬਾਰ ਐਸੋੋਸੀਏਸ਼ਨ ਮਾਨਸਾ, ਸੁਰੇਸ਼ ਨੰਦਗੜੀਆ ਪ੍ਰਧਾਨ ਕਰਿਆਣਾ ਐਸੋਸੀਏਸ਼ਨ ਮਾਨਸਾ, ਅਰੁਣ ਬਿੱਟੂ ਪ੍ਰਧਾਨ ਹਰਹਰ ਮਹਾਂਦੇਵ ਮੰਡਲ, ਬਲਵਿੰਦਰ ਬਾਂਸਲ, ਵਿਸ਼ਾਲ ਗੋੋਲਡੀ, ਅਮਨ ਮਿੱਤਲ, ਟੋੋਨੀ ਕੁਮਾਰ, ਈਸ਼ੂ ਗੋਇਲ, ਰਾਮ ਲਾਲ ਸ਼ਰਮਾ, ਜਤਿੰਦਰਬੀਰ ਗੁਪਤਾ ਪ੍ਰਧਾਨ ਗਊਸ਼ਾਲਾ ਮਾਨਸਾ, ਚੰਦਰ ਕਾਂਤ ਕੁੱਕੀ, ਰਾਜੇਸ ਕੁਮਾਰ, ਪ੍ਰੇਮ ਅਗਰਵਾਲ, ਆਰ.ਸੀ. ਗੋਇਲ ਪ੍ਰਧਾਨ ਮਾਨਸਾ ਕਲੱਬ ਮਾਨਸਾ, ਨਿਰਮਲ, ਰਾਜਵਿੰਦਰ ਰਾਣਾ, ਕਮਲ ਗੋਇਲ, ਭੀਮ ਸੈਨ ਪੈਸਟੀਸਾਈਡ ਐਸੋੋਸੀਏਸ਼ਨ ਆਦਿ ਹਾਜ਼ਰ ਸਨ।