ਬਿਰਲਾ ਫਾਰਮ, ਬੜਾ ਫੂਲ, ਰੂਪਨਗਰ ਦਾ ਹੋਸਟਲ ਮੁੜ ਆਰਜ਼ੀ ਜੇਲ੍ਹ ਐਲਾਨਿਆ ਗਿਆ
ਹਰੀਸ਼ ਕਾਲੜਾ
ਰੂਪਨਗਰ, 29 ਅਪ੍ਰੈਲ 2021:ਸ੍ਰੀਮਤੀ ਸੋਨਾਲੀ ਗਿਰੀ ਜਿਲ੍ਹਾ ਮੈਜਿਸਟਰੇਟ ਰੂਪਨਗਰ ਵਲੋਂ ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਅਤੇ ਇਨਫਰਮੇਸ਼ਨ ਟੈਕਨੋਲਜੀ , ਬਿਰਲਾ ਫਾਰਮ, ਬੜਾ ਫੂਲ, ਰੂਪਨਗਰ ਦੇ ਹੋਸਟਲ ਨੂੰ ਦੁਬਾਰਾ ਆਰਜ਼ੀ ਜੇਲ੍ਹ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਵਾਧੂ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਸ ਸਮੇਂ ਕੋਵਿਡ-19 ਮਾਹਮਾਰੀ ਦਾ ਪ੍ਰਕੋਪ ਸਾਰੇ ਦੇਸ਼ ਵਿੱਚ ਵੱਧ ਰਿਹਾ ਹੈ। ਜਿਲ੍ਹਾ ਰੂਪਨਗਰ ਵਿੱਚ ਵੀ ਪੋਜ਼ਿਟਿਵ ਮਰੀਜਾਂ ਦੀ ਗਿਣਤੀ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਕਰੋਨਾ ਵਾਇਰਸ ਦੇ ਆਪਣੇ ਹੋਏ ਪ੍ਰਕੋਪ ਕਾਰਨ ਹਰ ਰੋਜ਼ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ। ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਅਤੇ ਇਨਫਰਮੇਸ਼ਨ ਟੈਕਨੌਲਜੀ, ਬਿਰਲਾ ਫਾਰਮ, ਬੜਾ ਫੂਲ, ਰੂਪਨਗਰ ਨੂੰ ਆਰਜੀ ਜੇਲ੍ਹ ਬਣਾਇਆ ਗਿਆ ਸੀ। ਸਰਕਾਰ ਵੱਲੋਂ ਇੰਨਸੀਟਿਊਟ ਸਰਕਾਰ ਵੱਲੋਂ ਦੁਬਾਰਾ ਮੁੜ ਖੋਲ ਦਿੱਤਾ ਗਿਆ ਸੀ।
ਭਾਰਤ/ਪੰਜਾਬ ਸਰਕਾਰ ਵੱਲੋਂ ਜਾਰੀ ਕੇਵਿਡ-19 ਦੀਆਂ ਗਾਈਡਲਾਈਨਜ਼ ਦੀ ਪਾਲਣਾ ਵਿੱਚ ਸੁਪਰਡੰਟ ਜਿਲ੍ਹਾ ਜੇਲ੍ਹ,ਰੂਪਨਗਰ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਜੇਲ੍ਹ ਦੀ ਚੈਕਿੰਗ ਦੌਰਾਨ ਹੋਏ ਆਦੇਸ਼ ਅਨੁਸਾਰ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਰਾਹੀਂ ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੌਨਿਕਸ ਅਤੇ ਇਨਫਰਮੇਸ਼ਨ ਟੈਕਨੋਲਜੀ, ਬਿਰਲਾ ਫਾਰਮ, ਬੜਾ ਫੂਲ, ਰੂਪਨਗਰ ਦੇ ਹੋਸਟਲ ਨੂੰ ਦੁਬਾਰਾ ਆਰਜ਼ੀ ਜੇਲ੍ਹ ਬਨਾਉਣ ਲਈ ਲਿਖਿਆ ਗਿਆ ਸੀ ਜਿਸ ਕਾਰਨ ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਅਤੇ ਇਨਫਰਮੇਸ਼ਨ ਟੈਕਨੋਲਜੀ , ਬਿਰਲਾ ਫਾਰਮ, ਬੜਾ ਫੂਲ, ਰੂਪਨਗਰ ਦੇ ਹੋਸਟਲ ਨੂੰ ਦੁਬਾਰਾ ਆਰਜ਼ੀ ਜੇਲ੍ਹ ਘੋਸ਼ਿਤ ਕਰ ਦਿੱਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ।