ਪੜੋ..ਸ੍ਰੀ ਮੁਕਤਸਰ ਸਾਹਿਬ ਜ਼ਿਲੇ ਤੋਂ 29 ਅਪ੍ਰੈਲ ਦੀ ਕੋਰੋਨਾ ਅਪਡੇਟ, ਹੈਰਾਨੀਜਨਕ ਹਨ ਅੰਕੜੇ..’’
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 29 ਅਪ੍ਰੈਲ 2021-ਜ਼ਿਲੇ ਅੰਦਰ ਕੋਰੋਨਾ ਦਾ ਅੱਜ ਵੱਡਾ ਬਲਾਸਟ ਹੋਇਆ ਹੈ। ਜ਼ਿਲੇ ਅੰਦਰ 355 ਨਵੇਂ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦੋਂਕਿ ਦੂਜੇ ਪਾਸੇ 6 ਮੌਤਾਂ ਵੀ ਹੋਈਆਂ ਹਨ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੋਂ 77, ਜ਼ਿਲਾ ਜੇਲ ਤੋਂ 4, ਮਲੋਟ ਤੋਂ 98, ਗਿੱਦੜਬਾਹਾ ਤੋਂ 44, ਚੰਨੂ ਤੋਂ 2, ਘੁਮਿਆਰਾ ਤੋਂ 1, ਲੰਬੀ ਤੋਂ 5, ਖੁੱਡੀਆਂ ਗੁਲਾਬ ਸਿੰਘ ਵਾਲਾ ਤੋਂ 2, ਗੁਰੂਸਰ ਤੋਂ 2, ਬਬਾਨੀਆ ਤੋਂ 1, ਹੁਸਨਰ ਤੋਂ 4, ਰੁਪਾਣਾ ਤੋਂ 4, ਲੱਖੇਵਾਲੀ ਤੋਂ 2, ਰੱਥੜੀਆਂ ਤੋਂ 1, ਈਨਾਖੇੜਾ ਤੋਂ 5, ਬੁਰਜ ਸਿੱਧਵਾਂ ਤੋਂ 6, ਰਾਣੀਵਾਲਾ ਤੋਂ 1, ਚੱਕ ਤਾਮਕੋਟ ਤੋਂ 1, ਸਰਾਵਾਂ ਬੋਦਲਾਂ ਤੋਂ 12, ਆਲਮਵਾਲਾ ਤੋਂ 1, ਪਿੰਡ ਮਲੋਟ ਤੋਂ 9, ਸਿੰਘੇਵਾਲਾ ਤੋਂ 1, ਬਾਦਲ ਤੋਂ 3, ਖਾਨੇ ਕੀ ਢਾਬ ਤੋਂ 3, ਸਾਹਿਬ ਚੰਦ ਤੋਂ 3, ਭੁੱਲਰ ਤੋਂ 1, ਸੰਮੇਵਾਲੀ ਤੋਂ 1, ਨੰਦਗੜ ਤੋਂ 2, ਚੱਕ ਸ਼ੇਰੇਵਾਲਾ ਤੋਂ 4, ਚਿੱਬੜਾਂਵਾਲੀ ਤੋਂ 1, ਰੱਤਾ ਟਿੱਬਾ ਤੋਂ 1, ਪਾਕਾਂ ਤੋਂ 2, ਖੰੁਨਣ ਕਲਾਂ ਤੋਂ 2, ਖੁੰਡੇ ਹਲਾਲ ਤੋਂ 1, ਥਰਾਜਵਾਲਾ ਤੋਂ 1, ਭੂੰਦੜ ਤੋਂ 3, ਲੁਹਾਰਾ ਤੋਂ 1, ਗੋਨਿਆਣਾ ਤੋਂ 1, ਚੜੇਵਾਨ ਤੋਂ 1, ਸਮਾਘ ਤੋਂ 2, ਝੋਰੜ ਤੋਂ 5, ਕਿੰਗਰਾ ਤੋਂ 1, ਸ਼ਾਮ ਖੇੜਾ ਤੋਂ 1, ਰੁਪਾਣਾ ਤੋਂ 2, ਛਾਪਿਆਂਵਾਲੀ ਤੋਂ 1, ਆਧਨੀਆਂ ਤੋਂ 1, ਭਾਈਕਾ ਕੇਰਾ ਤੋਂ 1, ਕੁਰਾਈਵਾਲਾ ਤੋਂ 3, ਭਗਵਾਨਪੁਰਾ ਤੋਂ 1, ਫਕਰਸਰ ਤੋਂ 2, ਦਾਨੇਵਾਲਾ ਤੋਂ 1, ਕਰਮਗੜ ਤੋਂ 1, ਮਲਵਾਲਾ ਤੋਂ 1, ਲੱਕੜਵਾਲਾ ਤੋਂ 1, ਔਲਖ ਤੋਂ 1, ਰੋੜਾਂਵਾਲੀ ਤੋਂ 1, ਸੁਖਨਾ ਅਬਲੂ ਤੋਂ 2, ਸੁਹੇਲੇਵਾਲਾ ਤੋਂ 1, ਕਬਰਵਾਲਾ ਤੋਂ 1, ਬਲੋਚਕੇਰਾ ਤੋਂ 1, ਕਟੋਰੇਵਾਲਾ ਤੋਂ 1, ਬਰੀਵਾਲਾ ਤੋਂ 2, ਭੀਟੀਵਾਲਾ ਤੋਂ 1, ਬਰਕੰਦੀ ਤੋਂ 1, ਕਾਉਣੀ ਤੋਂ 1, ਪਿਊੁਰੀ ਤੋਂ 1, ਕੋਟਭਾਈ ਤੋਂ 1, ਮੰਡੀ ਕਿੱਲਿਆਂਵਾਲੀ ਤੋਂ 1 ਤੇ ਛੱਤੇਆਣਾ ਤੋਂ 1 ਕੇਸ ਮਿਲਿਆ ਹੈ, ਜਿੰਨਾਂ ਨੂੰ ਹੁਣ ਆਈਸੋਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 168 ਮਰੀਜ਼ਾਂ ਨੂੰ ਰਿਲੀਵ ਕੀਤਾ ਗਿਆ ਗਿਆ ਹੈ। ਅੱਜ 1304 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 2115 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 1753 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 7784 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ 5543 ਮਰੀਜ਼ਾਂ ਨੂੰ ਰਿਲੀਵ ਕੀਤਾ ਜਾ ਚੁੱਕਾ ਹੈ, ਜਦੋਂਕਿ ਹੁਣ 2100 ਕੇਸ ਸਰਗਰਮ ਚੱਲ ਰਹੇ ਹਨ।
ਇਹ ਹੈ ਮੌਤਾਂ ਦੀ ਜਾਣਕਾਰੀ
ਸ੍ਰੀ ਮੁਕਤਸਰ ਸਾਹਿਬ ਤੋਂ 65 ਤੇ 67 ਸਾਲਾ ਔਰਤਾਂ ਸਮੇਤ ਪਿੰਡ ਕੋਟਭਾਈ ਤੋਂ 60 ਸਾਲਾ ਵਿਅਕਤੀ, ਪਿਉਰੀ ਤੋਂ 80 ਸਾਲਾ ਵਿਅਕਤੀ, ਕਿੱਲਿਆਂਵਾਲੀ ਤੋਂ 51 ਸਾਲਾ ਔਰਤ ਤੇ ਛੱਤੇਆਣਾ ਤੋਂ 80 ਸਾਲਾ ਔਰਤ, ਜੋ ਸਾਰੇ ਕੋਰੋਨਾ ਪਾਜ਼ੇਟਿਵ ਸਨ ਤੇ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਸਨ, ਦੀ ਅੱਜ ਮੌਤ ਹੋ ਗੲ ਹੈ। ਜ਼ਿਲੇ ਅੰਦਰ ਹੁਣ ਕੋਰੋਨਾ ਮੌਤ ਦਰ 141 ਹੋ ਗਈ ਹੈ।