ਹੁਸ਼ਿਆਰਪੁਰ: ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਜ਼ਿਲ੍ਹੇ ’ਚ ਲੋੜੀਂਦੇ ਬੈਡ ਅਤੇ ਆਕਸੀਜਨ ਦੇ ਨਾਲ-ਨਾਲ ਸਾਰੇ ਜ਼ਰੂਰੀ ਸਾਧਨ ਉਪਲਬਧ
- ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਸਹਿਤ ਚਾਰ ਪ੍ਰਾਈਵੇਟ ਹਸਪਤਾਲਾਂ ’ਚ ਕੀਤਾ ਜਾ ਰਿਹੈ ਕੋਵਿਡ ਮਰੀਜ਼ਾਂ ਦਾ ਇਲਾਜ
- ਜ਼ਿਲ੍ਹੇ ਦੇ ਹਸਪਤਾਲਾਂ ’ਚ ਲੈਵਲ ਦੋ ਦੇ 173 ਅਤੇ ਲੈਵਲ ਤਿੰਨ ਦੇ 25 ਬੈਡ ਮੌਜੂਦ, ਲੋਕਾਂ ਦੀ ਸੁਵਿਧਾ ਦੇ ਲਈ ਰੋਜ਼ਾਨਾ ਫੇਸਬੁੱਕ ਅਤੇ ਟਵਿਟਰ ’ਤੇ ਦਿੱਤੀ ਰਹੀ ਹੈ ਖਾਲੀ ਬੈਡਾਂ ਦੀ ਜਾਣਕਾਰੀ
- ਮਰੀਜ਼ਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਸਿਹਤ ਵਿਭਾਗ ਵਲੋਂ ਆਈ.ਵੀ.ਵਾਈ ’ਚ ਭੇਜੇ ਗਏ 4 ਵੈਂਟੀਲੀਟਰ
ਹੁਸ਼ਿਆਰਪੁਰ, 29 ਅਪ੍ਰੈਲ 2021 - ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਦੇ ਲਈ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਲੋਕਾਂ ਦੀ ਸੁਵਿਧਾ ਨੂੰ ਮੱਦੇਨਜ਼ਰ ਰੱਖਦੇ ਹੋਏ ਲਗਾਤਾਰ ਪ੍ਰਾਈਵੇਟ ਦੇ ਨਾਲ ਸੰਪਰਕ ਕਰਕੇ ਬੈਡਾਂ ਦੀ ਸੰਖਿਆ ਵੀ ਵਧਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਕੋਵਿਡ ਮਰੀਜ਼ਾਂ ਦੇ ਇਲਾਜ ਦੇ ਲਈ ਲੈਵਲ ਦੋ ਦੇ 150 ਸੀ ਅਤੇ ਹੁਣ ਸ਼ਿਵਮ ਹਸਪਤਾਲ ਹੁਸ਼ਿਆਰਪੁਰ ਵਿੱਚ ਲੈਵਲ ਦੋ ਦੇ ਲਈ 23 ਬੈਡਸ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਹੁਣ ਜ਼ਿਲ੍ਹੇ ਵਿੱਚ ਲੈਵਲ ਦੋ ਦੇ ਬੈਡਾਂ ਦੀ ਗਿਣਤੀ ਵੱਧ ਕੇ 173 ਹੋ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਲੈਵਲ ਤਿੰਨ ਦੇ 25 ਬੈਡ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਬੈਡਾਂ ਦੀ ਗਿਣਤੀ ਦੇ ਬਾਰੇ ਵਿੱਚ ਰੋਜ਼ਾਨਾ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਫੇਸਬੁੱਕ ਪੇਜ, ਟਵੀਟਰ ’ਤੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਗੱਲ ਸਕੇ ਕਿ ਇਸ ਹਸਪਤਾਲ ਵਿੱਚ ਕਿੰਨੇ ਬੈਡ ਖਾਲੀ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ, ਰਵਜੋਤ ਹਸਪਤਾਲ ਹੁਸ਼ਿਆਰਪੁਰ, ਆਈ.ਵੀ.ਵਾਈ ਹਸਪਤਾਲ ਹੁਸ਼ਿਆਰਪੁਰ, ਅਮਨ ਹਸਪਤਾਲ ਹੁਸ਼ਿਆਰਪੁਰ, ਪੀ.ਆਰ.ਕੇ.ਐਮ ਮਾਡਰਨ ਹਸਪਤਾਲ ਹੁਸ਼ਿਆਰਪੁਰ ਹੀ ਕੋਵਿਡ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 29 ਅਪ੍ਰੈਲ ਤੱਕ ਇਨ੍ਹਾਂ ਸਾਰੇ ਹਸਪਤਾਲਾਂ ਵਿੱਚ ਲੈਵਲ ਦੋ ਦੇ 23 ਅਤੇ ਲੈਵਲ ਤਿੰਨ ਦੇ 10 ਬੈਡ ਖਾਲੀ ਹਨ। ਜਿਸ ਵਿਚ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਦੇ ਲੈਵਲ ਦੋ ਦੇ 10 ਅਤੇ ਲੈਵਲ ਤਿੰਨ ਦੇ 6 ਬੈਡ, ਆਈ.ਵੀ.ਵਾਈ ਵਿੱਚ ਲੈਵਲ ਦੋ ਦੇ 7 ਅਤੇ ਲੈਵਲ ਤਿੰਨ ਦਾ 1 ਬੈਡ, ਅਮਨ ਹਸਪਤਾਲ ਵਿੱਚ ਲੈਵਲ ਦੋ ਦੇ 2 ਬੈਡ ਅਤੇ ਪੀ.ਆਰ ਕੇ ਐਮ ਮਾਡਰਨ ਹਸਪਤਾਲ ਵਿੱਚ ਲੈਵਲ ਦੋ 4 ਅਤੇ ਲੈਵਲ ਤਿੰਨ ਦੇ 3 ਬੈਡ ਖਾਲੀ ਹਨ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੀ ਸੁਵਿਧਾ ਦੇ ਲਈ ਸਿਹਤ ਵਿਭਾਗ ਵਲੋਂ ਆਈ.ਵੀ.ਵਾਈ ਹਸਪਤਾਲ ਦੇ ਲਈ ਚਾਰ ਵੈਂਟੀਲੀਟਰ ਦਿੱਤੇ ਗਏ ਹਨ, ਜਿਸ ਨਾਲ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਦੇ ਲਈ ਹੋਰ ਸੁਵਿਧਾ ਮਿਲੇਗੀ।
ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ ਸਬੰਧੀ ਦਵਾਈਆਂ, ਸਮੱਗਰੀ ਅਤੇ ਆਕਸੀਜਨ ਦੀ ਸਪਲਾਈ ਅਤੇ ਵੰਡ ਦੀ ਨਿਗਰਾਨੀ ਦੇ ਲਈ ਜ਼ਿਲ੍ਹਾ ਪੱਧਰ ’ਤੇ ਟੀਮਾਂ ਪੈਨੀ ਨਜ਼ਰ ਬਣਾਏ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੋਵਿਡ ਇਲਾਜ ਸਬੰਧੀ ਇੰਜੈਕਸ਼ਨ ਰੈਮਡੇਸਿਵਰ ਦੀ ਕਮੀ ਨੂੰ ਦੇਖਦੇ ਹੋਏ ਵੀ ਜ਼ਿਲ੍ਹਾ ਪੱਧਰ ’ਤੇ ਟੀਮ ਬਣਾਈ ਗਈ ਹੈ ਜੋ ਕਿ ਕੈਮਿਸਟ ਅਤੇ ਹਸਪਤਾਲਾਂ ਦੇ ਕੋਲ ਇਸਦੀ ਉਪਲਬਧਤਾ ਅਤੇ ਸਪਲਾਈ ਨੂੰ ਮਾਨਿਟਰ ਕਰ ਰਹੀ ਹੈ ਤਾਂ ਜੋ ਇਸਦੀ ਜਮ੍ਹਾਂਖੋਰੀ ਅਤੇ ਕਾਲਾ ਬਾਜਾਰੀ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕੋਵਿਡ ਇਲਾਜ ਸਬੰਧੀ ਸਮੱਗਰੀ ਦੀ ਜਮ੍ਹਾਂੋਰੀ ਅਤੇ ਕਾਲਾਬਾਜਾਰੀ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।