ਭੀਖੀ ਦੇ ਐਸ ਐਮ ਓ ਦੀ ਕੋਰੋਨਾ ਨਾਲ ਮੌਤ
ਸੰਜੀਵ ਜਿੰਦਲ
ਮਾਨਸਾ , 29 ਅਪ੍ਰੈਲ 2021 : ਲੰਬੇ ਸਮੇਂ ਤੋਂ ਸਰਕਾਰੀ ਹਸਪਤਾਲ ਭੀਖੀ ਵਿਖੇ ਬਤੌਰ ਐਸਐਮਓ ਸੇਵਾਵਾਂ ਨਿਭਾਅ ਰਹੇ ਡਾ. ਪੁਸ਼ਪਿੰਦਰ ਕੁਮਾਰ ਸਿੰਗਲਾ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਉਹ ਡਿਊਟੀ 'ਤੇ ਸਨ ਅਤੇ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੋਮਵਾਰ ਫਰੀਦਕੋਟ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿਸ ਨਾਲ ਸਿਹਤ 'ਚ ਥੋੜ੍ਹਾ ਸੁਧਾਰ ਹੋਇਆ ਪਰ ਅਗਲੇ ਦਿਨ ਦੁਪਹਿਰ ਡਾ. ਪੁਸ਼ਪਿੰਦਰ ਕੁਮਾਰ ਸਿੰਗਲਾ ਦੀ ਮੌਤ ਹੋ ਗਈ।
ਉਹ ਭੀਖੀ ਦੇ ਹੀ ਰਹਿਣ ਵਾਲੇ ਸਨ ਤੇ ਇਸ ਵੇਲੇ ਸਰਕਾਰੀ ਸੇਵਾਵਾਂ ਨਿਭਾਅ ਰਹੇ ਸਨ। ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਡਾ. ਪੁਸ਼ਪਿੰਦਰ ਕੁਮਾਰ ਸਿੰਗਲਾ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲਈ ਇਹ ਬੇਹੱਦ ਮਾੜੀ ਖ਼ਬਰ ਹੈ।