ਮਾਨਸਾ ਪੁਲਿਸ ਵੱਲੋਂ ਕੋਰੋਨਾ ਵੈਕਸੀਨੇਸ਼ਨ ਕਰਵਾਉਣ ਦੀ ਵਿੱਢੀ ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ - ਐਸ ਐਸ ਪੀ
ਸੰਜੀਵ ਜਿੰਦਲ
- ਅੱਜ ਜਿਲ੍ਹੇ ਅੰਦਰ 769 ਵਿਅਕਤੀਆਂ ਦੀ ਕੀਤੀ ਗਈ ਸੈਂਪਲਿੰਗ ਤੇ 912 ਵਿਆਕਤੀਆਂ ਨੇ ਕਰਵਾਈ ਵੈਕਸੀਨੇਸ਼ਨ
ਮਾਨਸਾ, 28 ਅਪ੍ਰੈਲ 2021 : ਜ਼ਿਲ੍ਹਾ ਮਾਨਸਾ ਦੇ ਐੱਸਐੱਸਪੀ ਸ੍ਰੀ ਸੁਰੇਂਦਰ ਲਾਂਬਾ, ਆਈਪੀਐੱਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਪਸਾਰੇ ਨੂੰ ਰੋੋਕਣ ਲਈ ਮਾਨਸਾ ਪੁਲਿਸ ਵੱਲੋੋਂ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਇਸ ਮੁਹਿੰਮ ਤਹਿਤ ਜਿਲ੍ਹਾ ਦੇ ਸਾਰੇ ਗਜਟਿਡ ਅਫਸਰਾਨ, ਮੁੱਖ ਅਫਸਰਾਨ ਥਾਣਾਜਾਤ ਅਤੇ ਪੁਲਿਸ ਚੌੌਕੀਆਂ ਦੇ ਇੰਚਾਰਜਾਂ ਵੱਲੋੋਂ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਸਰਕਾਰ ਵੱਲੋੋਂ ਜਾਰੀ ਹੋੋਏ ਪਰ ਉਨ੍ਹਾਂ ਸਬੰਧੀ ਹੁਕਮਾਂ ਦੀ ਪਾਲਣਾ ਕਰਨ, ਅਫਵਾਹਾਂ ਤੋੋਂ ਦੂਰ ਰਹਿਣ, ਵੱਧ ਤੋੋਂ ਵੱਧ ਜ਼ਿਲ੍ਹੇ ਦੀ ਸੈਂਪਲਿੰਗ ਅਤੇ ਵੈਕਸੀਨੇਸ਼ਨ ਲਈ ਪ੍ਰਸਾਸ਼ਨ ਦਾ ਪੂਰਾ ਸਾਥ ਦੇਣ। ਇਸੇ ਮੁਹਿੰਮ ਨੂੰ ਅੱਗੇ ਤੋੋਰਦੇ ਹੋੋਏ ਅੱਜ ਮਾਨਸਾ ਪੁਲਿਸ ਵੱਲੋੋਂ ਸਿਹਤ ਵਿਭਾਗ ਦੀਆਂ ਟੀਮਾਂ ਦੇ ਸਹਿਯੋੋਗ ਨਾਲ ਜਿਲ੍ਹਾ ਦੇ ਵੱਖ ਵੱਖ ਇਲਾਕਿਆਂ ਅੰਦਰ ਟੀਕਾਕਰਨ ਕੈਂਪ ਲਗਵਾਏ ਗਏ। ਸਬ-ਡਵੀਜ਼ਨ ਮਾਨਸਾ ਅੰਦਰ ਸ਼ਹਿਰ ਮਾਨਸਾ, ਕੈਂਚੀਆ ਠੂਠਿਆਵਾਲੀ, ਖਿਆਲਾ ਕਲਾਂ, ਪਿੰਡ ਘਰਾਂਗਣਾ, ਗਾਗੋੋਵਾਲ, ਪਿੰਡ ਚਹਿਲਾਂ ਵਾਲਾ, ਥਰਮਲ ਬਣਾਂਵਾਲੀ, ਧਲੇਵਾ, ਭੀਖੀ, ਜੋੋਗਾ ਵਿਖੇ ਕੈਂਪ ਲਗਾ ਕੇ 292 ਵਿਅਕਤੀਆਂ ਦੀ ਕੋੋਰੋੋਨਾ ਸੈਂਪਲਿੰਗ ਅਤੇ 353 ਵਿਆਕਤੀਆਂ ਨੇ ਵੈਕਸੀਨੇਸ਼ਨ ਕਰਵਾਈ। ਸਬ-ਡਵੀਜ਼ਨ ਬੁਢਲਾਡਾ ਅੰਦਰ ਸ਼ਹਿਰ ਬੁਢਲਾਡਾ, ਪਿੰਡ ਹਸਨਪੁਰ, ਹੀਰੋਖੁਰਦ, ਕਣਕਵਾਲ ਚਹਿਲਾਂ, ਬੋਹਾ ਅਤੇ ਬਰੇਟਾ ਵਿਖੇ ਕੈਂਪ ਲਗਾ ਕੇ 149 ਵਿਅਕਤੀਆਂ ਦੀ ਕੋੋਰੋੋਨਾ ਸੈਂਪਲਿੰਗ ਅਤੇ 94 ਵਿਆਕਤੀਆਂ ਦੀ ਵੈਕਸੀਨੇਸ਼ਨ ਕਰਵਾਈ ਗਈ। ਸਬ-ਡਵੀਜ਼ਨ ਸਰਦੂਲਗੜ ਅੰਦਰ ਵੀ ਸ਼ਹਿਰ ਸਰਦੂਲਗੜ, ਪਿੰਡ ਚਚੋਹਰ, ਮੋੋਫਰ, ਚੈਨੇਵਾਲਾ, ਝੁਨੀਰ ਅਤੇ ਪਿੰਡ ਚੂਹੜੀਆ ਵਿਖੇ ਕੈਂਪ ਲਗਾ ਕੇ 328 ਵਿਅਕਤੀਆਂ ਦੀ ਕੋੋਰੋੋਨਾ ਸੈਂਪਲਿੰਗ ਅਤੇ 465 ਵਿਆਕਤੀਆਂ ਦੀ ਵੈਕਸੀਨੇਸ਼ਨ ਕਰਵਾਈ ਗਈ।
ਐਸਐਸਪੀ ਮਾਨਸਾ ਵੱਲੋੋਂ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਕੋੋਵਿਡ-19 ਦੇ ਪਸਾਰੇ ਨੂੰ ਰੋੋਕਣ ਲਈ ਸਰਕਾਰ ਵੱਲੋੋਂ ਜਾਰੀ ਹੋੋਏ ਹੁਕਮ, ਹਦਾਇਤਾਂ ਉਹਨਾਂ ਦੇ ਬਚਾਅ ਲਈ ਹਨ, ਇਸ ਲਈ ਪ੍ਰਸਾਸ਼ਨ ਦਾ ਸਾਥ ਦਿੰਦੇ ਹੋੋਏ ਇਹਨਾਂ ਦੀ ਖੁਦ ਪਾਲਣਾ ਕੀਤੀ ਜਾਵੇ ਅਤੇ ਹੋੋਰਨਾਂ ਨੂੰ ਵੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਅਸੀ ਆਪਣੇ ਹੱਥ ਵਾਰ ਵਾਰ ਸਾਬਣ ਜਾਂ ਹੈਂਡਸੈਨੀਟਾਈਜਰ ਨਾਲ ਸਾਫ ਰੱਖੀਏ, ਹਰ ਵਕਤ ਸਹੀ ਤਰੀਕੇ ਨਾਲ ਮਾਸਕ ਲਗਾ ਕੇ ਰੱਖੀਏ, ਇੱਕ-ਦੂਜੇ ਤੋੋਂ ਦੂਰੀ (ਸੋਸ਼ਲ ਡਿਸਟੈਸਿੰਗ) ਬਣਾ ਕੇ ਰੱਖੀਏ ਅਤੇ ਨਾ ਹੀ ਪਬਲਿਕ ਇਕੱਠ ਕਰੀਏ ਅਤੇ ਨਾ ਹੀ ਜਿਆਦਾ ਇਕੱਠਾਂ ਵਿੱਚ ਜਾਈਏ, ਤਾਂ ਹੀ ਇਸ ਮਹਾਂਮਾਰੀ ਤੋੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਸਾਨੂੰ ਅਫਵਾਹਾਂ ਤੋੋਂ ਬਚਣਾ ਚਾਹੀਦਾ ਹੈ, ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਵੱਧ ਤੋੋਂ ਵੱਧ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਅਤੇ ਹੋੋਰ ਲੋੋਕਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਐਸਐਸਪੀ ਮਾਨਸਾ ਵੱਲੋੋਂ ਦੱਸਿਆ ਗਿਆ ਕਿ ਕੋਵਿਡ-19 ਮਹਾਂਮਾਰੀ ਦੇ ਪਸਾਰੇ ਨੂੰ ਰੋੋਕਣ ਲਈ ਮਾਨਸਾ ਪੁਲਿਸ ਵੱਲੋੋਂ ਪਿੰਡਾਂ, ਸ਼ਹਿਰਾਂ ਅੰਦਰ ਸੁਰੂ ਕਰਵਾਈ ਟੀਕਾਕਰਨ ਮੁਹਿੰਮ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰਹੇਗੀ।