ਕਪੂਰਥਲਾ ਵਿਚ ਕੋਵਿਡ ਸਬੰਧੀ 24 ਘੰਟੇ ਕੰਮ ਕਰਨ ਵਾਲਾ ਹੈਲਪਲਾਇਨ ਨੰਬਰ ਜਾਰੀ
ਬਲਵਿੰਦਰ ਸਿੰਘ ਧਾਲੀਵਾਲ
- ਸਬ ਡਿਵੀਜ਼ਨ ਦੇ ਹਸਪਤਾਲਾਂ ਨਾਲ ਸਬੰਧਿਤ ਤੇ। ਐਂਬੂਲੈਂਸ ਸੇਵਾ ਦੇ ਨੰਬਰ ਵੀ ਸ਼ੁਰੂ
ਸੁਲਤਾਨਪੁਰ ਲੋਧੀ, 28 ਅਪ੍ਰੈਲ 2021 - ਕਪੂਰਥਲਾ ਜਿਲ੍ਹੇ ਵਿਚ ਕੋਵਿਡ ਵਿਰੁੱਧ ਲੜਾਈ ਵਿਚ ਲੋਕਾਂ ਦੀ ਸਹੂਲਤ , ਉਨ੍ਹਾਂ ਨੂੰ ਸਟੀਕ ਜਾਣਕਾਰੀ ਪ੍ਰਦਾਨ ਕਰਨ ਤੇ ਹੋਮ ਆਈਸ਼ੋਲੇਸ਼ਨ ਵਾਲੇ ਮਰੀਜ਼ਾਂ ਦੀ ਸਿਹਤ ਬਾਰੇ ਲਗਾਤਾਰ ਨਿਗਰਾਨੀ ਰੱਖਣ ਲਈ ਸਿਵਲ ਹਸਪਤਾਲ ਵਿਖੇ 24 ਘੰਟੇ ਕੰਮ ਕਰਨ ਵਾਲਾ ਹੈਲਪਪਾਇਨ ਨੰਬਰ ਜਾਰੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਸਿਵਲ ਹਸਪਤਾਲ ਕਪੂਰਥਲਾ ਵਿਖੇ ਐਂਮਰਜੈਂਸੀ ਹੈਲਪਲਾਇਨ ਨੰਬਰ 75270-11530 ਜਾਰੀ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੋਵਿਡ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਦਾਖਲੇ ਲਈ ਰੀਹੈਬਲੀਟੇਸ਼ਨ ਸੈਂਟਰ ਜੋ ਕਿ 100 ਬੈਡ ਦੀ ਸਮਰੱਥਾ ਵਾਲਾ ਹੈ, ਲਈ ਨੋਡਲ ਅਧਿਕਾਰੀ ਡਾ. ਸੰਦੀਪ ਧਵਨ ਹਨ, ਜਿਨ੍ਹਾਂ ਦਾ ਫੋਨ ਨੰਬਰ 98159-79369 ਅਤੇ ਡਾ. ਸੰਦੀਪ ਭੋਲਾ 98148-33131 ਜਾਰੀ ਕੀਤਾ ਗਿਆ ਹੈ।
ਇਸੇ ਤਰ੍ਹਾਂ ਸਿਵਲ ਹਸਪਤਾਲ ਫਗਵਾੜਾ ਵਿਖੇ ਕੋਵਿਡ ਕੇਅਰ ਸੈਂਟਰ ਲਈ ਡਾ. ਕਮਲ ਕਿਸ਼ੋੋਰ ਨੋਡਲ ਅਫਸਰ ਹਨ, ਜਿਸ ਲਈ ਫੋਨ ਨੰਬਰ 98141-70211 ਜਾਰੀ ਕੀਤਾ ਗਿਆ ਹੈ।
ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਦਫਤਰ ਵਿਖੇ ਕੋਵਿਡ ਹੈਲਪਲਾਇਨ ਨੰਬਰ 62849-99100 ਜਾਰੀ ਕੀਤਾ ਗਿਆ ਹੈ। ਲੋਕ ਲੋੜ ਪੈਣ ’ਤੇ ਸਹਾਇਤਾ ਨੰਬਰ 108 ਜਾਂ 104 ’ਤੇ ਵੀ ਸੰਪਰਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਨਾਲ ਹੀ ਕਿਹਾ ਕਿ ਕੋਵਿਡ ਦੌਰਾਨ ਐਂਬੂਲੈਂਸ ਦੀ ਸੇਵਾਵਾਂ ਲਈ ਕਪੂਰਥਲਾ ਵਾਸਤੇ ਫੋਨ ਨੰਬਰ 94174-90686 ਅਤੇ 98146-03373 ਹੈ। ਫਗਵਾੜਾ ਲਈ ਐਂਬੂਲੈਂਸ ਸੇਵਾ ਸਬੰਧੀ 62398-45439 ਅਤੇ ਬੇਗੋਵਾਲ ਲਈ 94648-15878 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਬ ਡਿਵੀਜ਼ਨ ਦੇ ਹਸਪਤਾਲਾਂ ਵਿਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜਿਲ੍ਹਾ ਹਸਪਤਾਲ ਕਪੂਰਥਲਾ ਵਿਖੇ 98159-79369, ਸਬ ਡਿਵੀਜ਼ਨ ਹਸਪਤਾਲ ਫਗਵਾੜਾ ਲਈ 94171-70211, ਸੁਲਤਾਨਪੁਰ ਹਸਪਤਾਲ ਲਈ 98140-91955, ਭੁਲੱਥ ਹਸਪਤਾਲ ਲਈ 93165-22555, ਕਾਲਾ ਸੰਘਿਆਂ ਕਮਿਊਨਿਟੀ ਹੈਲਥ ਸੈਂਟਰ ਲਈ 78377-33005, ਸੀ.ਐਚ.ਸੀ. ਬੇਗੋਵਾਲ ਲਈ 98786-43343, ਸੀ.ਐਚ.ਸੀ. ਪਾਂਸ਼ਟਾ ਲਈ 98140-67015, ਸੀ.ਐਚ.ਸੀ. ਟਿੱਬਾ ਲਈ 98154-19549, ਸੀ.ਐਚ.ਸੀ. ਫੱਤੂਢੀਂਗਾ ਲਈ 88728-80990, ਮੁੱਢਲੇ ਸਿਹਤ ਕੇਂਦਰ ਢਿਲਵਾਂ ਲਈ ਫੋਨ ਨੰਬਰ 98550-36208 ਜਾਰੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਦੇ ਲੱਛਣ ਮਿਲਣ ’ਤੇ ਤੁਰੰਤ ਟੈਸਟ ਕਰਵਾਉਣ ਅਤੇ ਲੋੜ ਅਨੁਸਾਰ ਉਪਰੋਕਤ ਹੈਲਪਲਾਇਨ ਨੰਬਰਾਂ ’ਤੇ ਸੰਪਰਕ ਕਰਨ ਤਾਂ ਜੋ ਕੋਵਿਡ ਵਿਰੁੱਧ ਜੰਗ ਵਿਚ ਸਹਾਇਤਾ ਮਿਲ ਸਕੇ।