ਫੋਟੋ :- ਕੈਲਗਰੀ ਸਿਟੀ ਦਾ ਡਾਊਨ ਟਾਊਨ।
ਕੈਨੇਡਾ: ਸ਼ਹਿਰੀ ਕਾਰੋਬਾਰ ਨੂੰ ਕੋਰੋਨਾ ਦੀ ਮਾਰ ਤੋਂ ਬਚਾਉਣ ਲਈ 73 ਮਿਲੀਅਨ ਡਾਲਰ ਫੰਡ ਐਲਾਨਿਆ
ਸਿਟੀ ਆਫ ਕੈਲਗਰੀ ਵੱਲੋਂ ਨੌਨ ਐਂਮਰਜੈਂਸੀ ਰੈਸਪੌਂਸ ਫੰਡ ਜਾਰੀ ਕੀਤਾ
ਕਮਲਜੀਤ ਬੁੱਟਰ
ਕੈਲਗਰੀ, 28 ਅਪ੍ਰੈਲ, 2021: ਕੋਵਿਡ ਮਹਾਮਾਰੀ ਦੌਰਾਨ ਸਿਟੀ ਔਫ਼ ਕੈਲਗਰੀ ਵੱਲੋਂ ਸ਼ਹਿਰ ਵਾਸੀਆਂ ਅਤੇ ਬਿਜ਼ਨਸਿਜ਼ ਦੀ ਸਹਾਇਤਾ ਵਾਸਤੇ 73 ਮਿਲੀਅਨ ਡਾਲਰ ਦੀ ਨੌਨ-ਐਮਰਜੰਸੀ ਰੈਸਪੌਂਸ ਫੰਡਿੰਗ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਚਾਰ ਮੁੱਖ ਖੇਤਰਾਂ ਵਿੱਚ ਇਹ ਰਕਮ ਦਿੱਤੇ ਜਾਣ ਦਾ ਐਲਾਨ ਹੋਇਆ ਹੈ। 26 ਮਿਲੀਅਨ ਡਾਲਰ ਤੋਂ ਵੱਧ ਰਕਮ ਵੈਕਸਿਨੇਸ਼ਨ ਸੈਂਟਰਜ਼, ਬਿਜ਼ਨਸ ਇੰਪਰੂਵਮੈਂਟ ਏਰੀਆ ਲੇਵੀ ਅਤੇ ਰੋਡ-ਵੇਜ਼ ਅਤੇ ਪੈਟੀਓਜ਼ ਵਾਸਤੇ ਜਾਰੀ ਕੀਤੀ ਜਾਵੇਗੀ। 25 ਮਿਲੀਅਨ ਡਾਲਰ ਦੀ ਰਕਮ ਅਫੋਰਡੇਬਲ ਹਾਊਜ਼ਿੰਗ, ਕਮਿਉਨਿਟੀ ਪਾਰਟਨਰਜ਼ ਐਂਡ ਐਸੋਸਿਏਸ਼ਨਜ਼ ਅਤੇ ਹੋਰ ਰੈਕ੍ਰਿਏਸ਼ਨਲ ਗਰੁਪਾਂ ਨੂੰ ਜਾਰੀ ਕੀਤੀ ਜਾਵੇਗੀ। 3 ਮਿਲੀਅਨ ਡਾਲਰ ਆਰਟਸ ਐਂਡ ਕਲਚਰ, ਪ੍ਰੌਪਰਟੀ ਟੈਕਸ ਐਸਿਸਟੈਂਸ, ਖ਼ਤਰੇ ਹੇਠ ਰਹਿਣ ਵਾਲੇ ਸ਼ਹਿਰਵਾਸੀਆਂ ਲਈ ਇੰਟਰਨੈਟ ਸੇਵਾਵਾਂ ਮੁਹਈਆ ਕਰਵਾਉਣ ਆਦਿ ਲਈ ਖ਼ਰਚ ਕੀਤੇ ਜਾਣਗੇ ਅਤੇ ਕੋਵਿਡ-19 ਦੇ ਖਾਤਮੇ ਮਗਰੋਂ ਪਬਲਿਕ ਟ੍ਰਾਂਜ਼ਿਟ ਦੀ ਸੇਫ਼ਟੀ ਐਂਡ ਸਿਕਿਉਰਿਟੀ, ਪੀ.ਪੀ.ਈ. ਅਤੇ ਟੈਸਟਿੰਗ ਕਿਟਸ ਅਤੇ ਪੈਨਡੈਮਿਕ ਰਿਲੀਫ਼ ਕਮਿਉਨਿਕੇਸ਼ਨਜ਼ ਆਦਿ ਉੱਪਰ ਖ਼ਰਚ ਕਰਨ ਵਾਸਤੇ 14 ਮਿਲੀਅਨ ਡਾਲਰ ਰੱਖੇ ਗਏ ਹਨ।