ਬਠਿੰਡਾ: ਕੋਰੋਨਾ ਨਾਲ 7 ਦੀ ਮੌਤ, 636 ਨਵੇਂ ਮਾਮਲੇ ਆਏ
ਅਸ਼ੋਕ ਵਰਮਾ
ਬਠਿੰਡਾ,27ਅਪਰੈਲ2021:ਬਠਿੰਡਾ ਜਿਲ੍ਹੇ ’ਚ ਅੱਜ ਕਰੋਨਾ ਵਾਇਰਸ ਨੇ ਆਪਣਾ ਖੂੰਨੀ ਪੰਜਾ ਚਲਾਉਂਦਿਆਂ 7 ਜਿੰਦਗੀਆਂ ਨੂੰ ਨਿਗਲ ਲਿਆ ਹੈ ਜਦੋਂਕਿ ਬੀਤੇ 24 ਘੰਟਿਆਂ ਦੌਰਾਨ 636 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਐਕਟਿਵ ਮਾਹਮਲਿਆਂ ਦੀ ਕੁੱਲ ਗਿਣਤੀ 4021 ਹੋ ਗਈ ਹੈ। ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 325 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ’ਚ ਕੋਵਿਡ-19 ਤਹਿਤ ਕੁਲ 215120 ਸੈਂਪਲ ਲਏ ਗਏ ਹਨ ਜਿਨਾਂ ਵਿਚੋਂ 19030 ਪਾਜੀਟਿਵ ਕੇਸ ਆਏ ਹਨ। ਇਨ੍ਹਾਂ ਵਿੱਚੋਂ 14684 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਉਨ੍ਹਾਂ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 7 ਦੀ ਮੌਤ, 636 ਨਵੇਂ ਕੇਸ ਆਏ ਤੇ 434 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪਣੇ-ਘਰ ਵਾਪਸ ਪਰਤ ਗਏ ਹਨ।