ਫਰੀਦਕੋਟ: ਜ਼ਿਲ੍ਹਾ ਕੰਟਰੋਲਰ ਫ਼ੂਡ ਸਪਲਾਈ ਵਿਭਾਗ ਨੇ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਵਾਇਆ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 27 ਅਪ੍ਰੈਲ 2021 - ਭਾਰਤ ਵਿਕਾਸ ਪ੍ਰੀਸ਼ਦ ਫ਼ਰੀਦਕੋਟ ਵੱਲੋਂ ਗਰਗ ਮਲਟੀਸ਼ਪੈਸ਼ਲਿਟੀ ਹਸਪਤਾਲ ਫ਼ਰੀਦਕੋਟ ਵਿਖੇ ਲਗਾਏ ਮੁਫ਼ਤ ਟੀਕਾਕਰਨ ਕੈਂਪ 'ਚ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਾਉਣ ਤੋਂ ਬਾਅਦ ਜਸਜੀਤ ਕੌਰ ਜ਼ਿਲਾ ਕੰਟਰੋਲਰ ਫ਼ੂਡ ਅਤੇ ਸਪਲਾਈ ਵਿਭਾਗ ਫ਼ਰੀਦਕੋਟ ਨੇ ਕਿਹਾ ਕੋਰੋਨਾ ਦੀ ਰੋਕਥਾਮ ਵਾਸਤੇ ਇਹ ਟੀਕਾਕਰਨ ਜ਼ਰੂਰੀ ਹੈ | ਇਸ ਮੌਕੇ ਇਲਾਕੇ ਦੇ ਪ੍ਰਸਿੱਧ ਡਾ.ਬਿਮਲ ਗਰਗ ਨੇ ਕਿਹਾ ਸਾਨੂੰ ਆਪਣੇ ਅਤੇ ਆਪਣੇ ਪ੍ਰੀਵਾਰ ਦੀ ਸੁਰੱਖਿਆ ਵਾਸਤੇ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਜ਼ਰੂਰ ਲਗਾਉਣੀ ਚਾਹੀਦੀ ਹੈ |
ਉਨ੍ਹਾਂ ਕਿਹਾ ਮਾਸਕ ਪਹਿਨਣ, ਛੇ ਫ਼ੁੱਟ ਦੀ ਸਮਾਜਿਕ ਦੂਰੀ ਬਣਾ ਕੇ ਰੱਖਣ, ਵਾਰ-ਵਾਰ ਹੱਥ ਸਾਫ਼ ਕਰਨ, ਬਿਨਾਂ ਕੰਮ ਦੇ ਘਰੋਂ ਬਾਹਰ ਨਾ ਨਿਕਲਣ ਦੇ ਆਦੇਸ਼ਾਂ ਦੀ ਪਾਲਣਾ ਸਾਨੂੰ ਕਿਸੇ ਦੇ ਡਰੋਂ ਨਹੀਂ ਬਲਕਿ ਦਿਲੋਂ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਸਾਨੂੰ ਕੋਰੋਨਾ ਤੋਂ ਡਰਨ ਦੀ ਬਜਾਏ ਹਦਾਇਤਾਂ ਦੀ ਪਾਲਣਾ ਨੂੰ ਪਹਿਲ ਦੇਣੀ ਚਾਹੀਦੀ ਹੈ | ਇਸ ਨਾਲ ਕੋਰੋਨਾ ਖਿਲਾਫ਼ ਜੰਗ ਯਕੀਨੀ ਰੂਪ 'ਚ ਜਿੱਤ ਸਕਦੇ ਹਾਂ | ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਐਡਵੋਕੇਟ ਅਤੁਲ ਗੁਪਤਾ, ਸਕੱਤਰ ਬਲਜੀਤ ਸਿੰਘ ਬਿੰਦਰਾ, ਪ੍ਰੋਜੈੱਕਟ ਚੇਅਰਮੈੱਨ ਪ੍ਰਵੇਸ਼ ਰੀਹਾਨ, ਜ਼ਿਲਾ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਜਸਬੀਰ ਸਿੰਘ ਜੱਸੀ ਹਾਜ਼ਰ ਸਨ |