ਕੋਰੋਨਾ ਦੇ ਵਧਦੇ ਕਹਿਰ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਨਵੀਆਂ ਗਾਈਡਲਾਈਨ ਜਾਰੀ
ਗੌਰਵ ਮਾਣਿਕ
- ਮੈਡੀਕਲ , ਦੁੱਧ, ਡੇਅਰੀ ਪ੍ਰੋਡਕਟਸ, ਸਬਜ਼ੀ, ਫਲ ਆਦਿ ਜਰੂਰੀ ਚੀਜ਼ਾਂ ਦਿਆਂ ਦੁਕਾਨਾਂ ਨੂੰ ਦਿੱਤੀ ਗਈ ਛੋਟ
ਫਿਰੋਜ਼ਪੁਰ 27 ਅਪ੍ਰੈਲ 2021 - ਪੰਜਾਬ ਸਰਕਾਰ ਦੀ ਕਲ ਹੋਈ ਕੈਬਿਨੇਟ ਦੀ ਮੀਟਿੰਗ ਤੋਂ ਬਾਅਦ ਅੱਜ ਕੋਰੋਨਾ ਮਹਾਮਾਰੀ ਦੇ ਵੱਧਦੇ ਪ੍ਰਕੋਪ ਦੇ ਦਰਮਿਆਨ ਪੰਜਾਬ ਸਰਕਾਰ ਵਲੋਂ ਨਵੀਂਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਗਾਈਡਲਾਈਜ਼ ਅਨੁਸਾਰ ਸਾਰੀਆਂ ਦੁਕਾਨਾਂ ਅਤੇ ਮਾਲ ਸ਼ਾਮ 5 ਵਜੇ ਤਕ ਬੰਦ ਕੀਤੇ ਜਾਣੇ ਲਾਜ਼ਮੀ ਹਨ ਜਦਕਿ ਹੋਮਡਿਲਿਵਰੀ ਰਾਤ 9 ਵਜੇ ਤਕ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਰਾਤ ਦੇ ਕਰਫ਼ਿਊ ਦਾ ਸਮਾਂ ਵਧਾਇਆ ਗਿਆ ਹੈ।
ਹੁਣ ਇਹ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤਕ ਜਾਰੀ ਰਹੇਗਾ , ਜਦਕਿ ਪਹਿਲਾਂ ਇਹ ਸਮਾਂ ਰਾਤ 8 ਵਜੇ ਤੋਂ ਸਵਰਨ 5 ਵਜੇ ਤਕ ਦਾ ਸੀ। ਹਫਤਾਵਾਰੀ ਕਰਫ਼ਿਊ ਸ਼ਨੀਵਾਰ ਸਵੇਰੇ 5 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤਕ ਜਾਰੀ ਰਹੇਗਾ। ਹਾਲਾਂਕਿ ਹੋਰ ਜ਼ਰੂਰੀ ਸੇਵਾਵਾਂ ਨੂੰ ਕਰਫਿਊ ਤੋਂ ਬਾਹਰ ਰੱਖਿਆ ਗਿਆ ਹੈ। ਜਿਨ੍ਹਾਂ ਵਿਚ ਮੈਡੀਕਲ ਦੁਕਾਨਾਂ, ਦੁੱਧ, ਡੇਅਰੀ ਪ੍ਰੋਡਕਟਸ, ਸਬਜ਼ੀ, ਫਲ ਆਦਿ ਨੂੰ ਛੋਟ ਦਿੱਤੀ ਗਈ ਹੈ।
ਉੱਥੇ ਹੀ ਉਦਯੋਗਿਕ ਕਾਰਖਾਨੇ ਜਿੱਥੇ 24 ਘੰਟੇ ਦਿਆਂ ਸ਼ਿਫਟਾਂ ਲੱਗਦੀਆਂ ਹਨ, ਓਹ ਕੋਰੋਨਾ ਗਾਈਡਲਾਈਨ ਦਾ ਪਾਲਣ ਕਰਦੇ ਹੋਏ ਖੁੱਲ੍ਹੇ ਰਹਿਣਗੇ। ਇਸ ਦੌਰਾਨ ਬਸ, ਟ੍ਰੇਨ, ਹਵਾਈ ਯਾਤਰੀਆਂ ਦੀ ਆਵਾਜਾਈ ਨੂੰ ਇਸ ਕਰਫਿਊ ਤੋਂ ਬਾਹਰ ਰੱਖਿਆ ਗਿਆ ਹੈ।ਅਤੇ ਉਸਾਰੀ ਦਾ ਕੰਮ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਜਾਰੀ ਰਹੇਗਾ ਸਾਰੇ ਪ੍ਰਾਈਵੇਟ ਦਫ਼ਤਰਾਂ ਅਤੇ ਸਰਵਿਸ ਇੰਡਸਟਰੀ ਨੂੰ ਵਰਕ ਟੂ ਹੋਮ ਦੇ ਹੁਕਮ ਦਿੱਤੇ ਗਏ ਹਨ।