ਆਕਸੀਜਨ ਆਡਿਟ ਕਮੇਟੀ ਵੱਲੋਂ ਅੱਜ ਜ਼ਿਲ੍ਹੇ ਦੇ 3 ਨਿੱਜੀ ਹਸਪਤਾਲਾਂ ਵਿੱਚ ਕੀਤੀ ਅਚਨਚੇਤ ਚੈਕਿੰਗ
- ਨਿੱਜੀ ਹਸਪਤਾਲਾਂ ਨੂੰ ਆਕਸੀਜ਼ਨ ਦੀ ਸੁਚੱਜੀ ਵਰਤੋਂ ਲਈ ਦਿੱਤੀ ਗਈ ਟ੍ਰੇਨਿੰਗ
- ਕਮੇਟੀ ਹਸਪਤਾਲਾਂ 'ਚ ਖ਼ਪਤ ਦੀ ਨਿਗਰਾਨੀ ਤੇ ਸੁਚੱਜੀ ਵਰਤੋਂ ਨੂੰ ਬਣਾਏਗੀ ਯਕੀਨੀ - ਨੋਡਲ ਅਫ਼ਸਰ ਦਮਨਜੀਤ ਸਿੰਘ ਮਾਨ
- ਆਕਸੀਜ਼ਨ ਦੀ ਦੁਰਵਰਤੋਂ/ਕਾਲਾ ਬਾਜ਼ਾਰੀ ਕਰਨ ਵਾਲੇ ਹਸਪਤਾਲਾਂ ਖਿਲਾਫ ਕੀਤੀ ਜਾਵੇਗੀ ਸਖ਼ਤ ਕਾਰਵਾਈ
ਲੁਧਿਆਣਾ, 25 ਅਪ੍ਰੈਲ 2021 - ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਲਈ ਆਕਸੀਜਨ ਦੀ ਵਰਤੋਂ ਵਿੱਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ, ਜ਼ਿਲ੍ਹੇ ਵਿੱਚ ਜੀਵਨ ਬਚਾਉਣ ਵਾਲੀ ਗੈਸ ਦੀ ਖਪਤ ਦੀ ਨਿਰੰਤਰ ਨਿਗਰਾਨੀ ਲਈ ਆਕਸੀਜਨ ਆਡਿਟ ਕਮੇਟੀ ਨੇ ਅੱਜ ਜ਼ਿਲ੍ਹੇ ਦੇ 3 ਨਿੱਜੀ ਹਸਪਤਾਲਾਂ ਵਿੱਚ ਅਚਨਚੇਤ ਚੈਕਿੰਗ ਕੀਤੀ. ਅੱਜ ਚੈਂੱਕ ਕੀਤੇ ਗਏ ਹਸਪਤਾਲਾਂ ਵਿੱਚ ਅਰੋੜਾ ਨਿਊਰੋ ਸੈਂਟਰ ਲੁਧਿਆਣਾ, ਸਿੱਧੂ ਹਸਪਤਾਲ ਦੋਰਾਹਾ ਅਤੇ ਕੁਲਾਰ ਹਸਪਤਾਲ ਖੰਨਾ ਸ਼ਾਮਲ ਹਨ।
ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਏ.ਈ.ਟੀ.ਸੀ-2 ਸ੍ਰੀ ਦਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ 11 ਮੈਂਬਰੀ ਕਮੇਟੀ ਬਣਾਈ ਸੀ ਜਿਸ ਵਿੱਚ ਪੁਲਿਸ ਕਮਿਸ਼ਨਰ, ਐਸ.ਐਸ.ਪੀ. ਖੰਨਾ ਅਤੇ ਐਸ.ਐਸ.ਪੀ. ਲੁਧਿਆਣਾ ਦਿਹਾਤੀ ਦੇ ਨੁਮਾਇੰਦੇ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਮਹਿੰਦਰ ਸਿੰਘ, ਜ਼ਿਲ੍ਹਾ ਪਰਿਵਾਰ ਅਤੇ ਭਲਾਈ ਅਫਸਰ ਡਾ. ਐਸ.ਪੀ. ਸਿੰਘ, ਜੀ.ਐੱਮ. ਜ਼ਿਲ੍ਹਾ ਉਦਯੋਗ ਕੇਂਦਰ, ਜੈਡ.ਐਲ.ਏ. ਡਾ. ਕੁਲਵਿੰਦਰ ਸਿੰਘ, ਐਨੇਸਥੈਟਿਕ ਡਾ. ਸ਼ੀਨੂੰ ਗੁਪਤਾ, ਡਰੱਗ ਇੰਸਪੈਕਟਰ ਰੂਪ ਪ੍ਰੀਤ ਕੌਰ, ਸੰਦੀਪ ਕੌਸ਼ਿਕ, ਅਮਿਤ ਲਖਨ ਪਾਲ ਅਤੇ ਲਾਜਵਿੰਦਰ ਕੌਰ ਇਸ ਦੇ ਮੈਂਬਰ ਹਨ।
ਨੋਡਲ ਅਧਿਕਾਰੀ ਸ੍ਰੀ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਨੂੰ ਹਸਪਤਾਲੇਹੋਰ ਸਿਹਤ ਸੰਸਥਾਵਾਂ ਦੁਆਰਾ ਆਕਸੀਜਨ ਦੀ ਖਪਤ ਅਤੇ ਸੰਤੁਲਨ ਭੰਡਾਰ ਦੀ ਸਮੀਖਿਆ ਕਰਨ ਦਾ ਕੰਮ ਸੌਂਪਿਆ ਗਿਆ ਹੈ ਅਤੇ ਕਮੇਟੀ ਇਹ ਸੁਨਿਸ਼ਚਿਤ ਕਰੇਗੀ ਕਿ ਗੰਭੀਰ ਕੋਵਿਡ-19 ਮਰੀਜ਼ਾਂ ਦੇ ਪ੍ਰਬੰਧਨ ਲਈ ਆਕਸੀਜਨ ਦੀ ਵਰਤੋਂ ਕੀਤੀ ਜਾ ਰਹੀ ਹੈ।
ਕਮੇਟੀ ਆਪਣੇ ਕੰਮਕਾਜ ਬਾਰੇ ਰੋਜ਼ਾਨਾ ਆਪਣੀ ਰਿਪੋਰਟ ਡੀ.ਸੀ. ਨੂੰ ਸੌਪੇਗੀ ਅਤੇ ਕਮੇਟੀ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਆਕਸੀਜਨ ਦੀ ਵਰਤੋਂ ਕਿਸੇ ਵੀ ਕੀਮਤ 'ਤੇ ਉਦਯੋਗਿਕ ਉਦੇਸ਼ ਲਈ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਉਲੰਘਣਾ ਕਰਨ ਵਾਲਿਆਂ ੋਤੇ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।
ਸ੍ਰੀ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ 3 ਹਸਪਤਾਲਾਂ ਦੀ ਅਚਨਚੇਤ ਚੈਕਿੰਗ ਦੌਰਾਨ ਪ੍ਰਬੰਧਕਾਂ ਨੂੰ ਆਕਸੀਜਨ ਦੀ ਬਰਬਾਦੀ ਨੂੰ ਘਟਾਉਣ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਰੇ ਨਿੱਜੀ ਹਸਪਤਾਲਾਂ ਦੀ ਆਨਲਾਈਨ ਟ੍ਰੇਨਿੰਗ ਵੀ ਲਗਾਈ ਗਈ ਹੈ, ਜਿਸ ਵਿੱਚ ਡਾਕਟਰਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਗਿਆ। । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਹਸਪਤਾਲਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਕਸੀਜਨ ਦੀ ਬਰਬਾਦੀ ਨਾ ਕਰਨ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਮੇਟੀ ਸਾਰੇ ਹਸਪਤਾਲਾਂ ਦੀ ਰੋਜ਼ਾਨਾ ਅਚਨਚੇਤ ਚੈਕਿੰਗ ਕਰੇਗੀ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਗੰਭੀਰ ਕੋਵਿਡ ਮਾਮਲਿਆਂ ਦੇ ਅਚਾਨਕ ਵਾਧੇ ਨਾਲ ਆਕਸੀਜਨ ਦੀ ਮੰਗ ਵੀ ਬੇਮਿਸਾਲ ਵਧ ਰਹੀ ਹੈ ਕਿਉਂਕਿ ਇਹ ਲੈਵਲ-3 ਦੇ ਮਰੀਜ਼ਾਂ ਦੇ ਇਲਾਜ ਲਈ ਮਹੱਤਵਪੂਰਨ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਆਕਸੀਜਨ ਦੇ ਭੰਡਾਰ ਅਤੇ ਇਸ ਦੇ ਸੇਵਨ ਨੂੰ ਨੇੜਿਓਂ ਤਰਕਸੰਗਤ ਬਣਾਇਆ ਜਾਵੇ। ਇਸ ਤੋਂ ਇਲਾਵਾ, ਉਨ੍ਹਾਂ ਹਸਪਤਾਲਾਂ ਨੂੰ ਇਸ ਗੰਭੀਰ ਗੈਸ ਦੀ ਤਰਕਸ਼ੀਲ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਿਰਫ ਗੰਭੀਰੇਨਾਜ਼ੁਕ ਮਰੀਜ਼ਾਂ ਲਈ ਆਕਸੀਜਨ ਦੀ ਵਰਤੋਂ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਆਕਸੀਜਨ ਜਮ੍ਹਾਂ ਕਰਨ ਵਾਲਿਆਂ ਨੂੰ ਚੇਤਾਵਨੀ ਵੀ ਦਿੱਤੀ ਅਤੇ ਜੇਕਰ ਕੋਈ ਵੀ ਮੁਨਾਫਾਖੋਰਾਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਸਖਤ ਕਾਰਵਾਈ ਕਰਨ ਦੀ ਵੀ ਚੇਤਾਵਨੀ ਦਿੱਤੀ।
ਕੁਝ ਹਸਪਤਾਲਾਂ ਦੀ ਰਿਪੋਰਟ ਹੈ ਕਿ ਮਨਾਹੀ ਦੇ ਬਾਵਜੂਦ ਵੀ ਚੋਣਵੀ ਸਰਜਰੀ ਕੀਤੀ ਜਾ ਰਹੀ ਹੈ, ਡਿਪਟੀ ਕਮਿਸ਼ਨਰ ਵੱਲੋਂ ਡੀ.ਐਮ.ਸੀ. ਦਾ ਡਾ. ਮਹਿੰਦਰ ਸਿੰਘ, ਮੈਡੀਕਲ ਅਫ਼ਸਰ ਡਾ. ਮਿਲਨ ਅਤੇ ਜ਼ਿਲ੍ਹਾ ਕੋਹੜ ਅਫ਼ਸਰ ਡਾ. ਗੁਰਤਜਿੰਦਰ ਕੌਰ ਦੀ ਦੇਖ-ਰੇਖ ਹੇਠ ਹਸਪਤਾਲਾਂ ਦਾ ਜ਼ਮੀਨੀ ਪੱਧਰ ੋਤੇ ਮੁਆਇਨਾ ਕਰਨ ਲਈ ਇਕ ਕਮੇਟੀ ਵੀ ਗਠਿਤ ਕੀਤੀ ਹੈ ਅਤੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਵੀ ਕੀਤੀ ਜਾਵੇਗੀ।
ਇਕ ਵੱਖਰੇ ਆਦੇਸ਼ ਵਿਚ, ਉਨ੍ਹਾਂ ਕਿਹਾ ਕਿ ਜੈਡ.ਐਲ.ਏ. ਦੇ ਡਾਕਟਰ ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਇਕ ਹੋਰ ਟੀਮ ਗਠਿਤ ਕੀਤੀ ਗਈ ਹੈ ਜੋ ਰੈਮਡੇਸਿਵਰ ਦੀ ਕਾਲਾ ਬਾਜ਼ਾਰੀ ਵਿਚ ਸ਼ਾਮਲ ਲੋਕਾਂ ਖਿਲਾਫ ਸਖਤ ਕਾਰਵਾਈ ਕਰੇਗੀ।