ਲਾਇਨਜ਼ ਕਲੱਬ ਵਿਸ਼ਾਲ ਵੱਲੋਂ ਨਿਰੰਤਰ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਵਾਸਤੇ ਲਗਾਈ ਜਾ ਰਹੀ ਹੈ ਵੈਕਸੀਨ
ਪਰਵਿੰਦਰ ਸਿੰਘ ਕੰਧਾਰੀ
-22 ਦਿਨਾਂ ਤੋਂ ਚੱਲ ਰਹੇ ਕੈਂਪ 'ਚ 450 ਤੋਂ ਵੱਧ ਲੋਕਾਂ ਨੇ ਲਗਵਾਈ ਕੋਰੋਨਾ ਤੋਂ ਬਚਾਅ ਲਈ ਵੈਕਸੀਨ:ਡਾ.ਗੋਇਲ
ਫਰੀਦਕੋਟ, 25 ਅਪ੍ਰੈਲ -ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਵੱਲੋਂ ਸਾਬਕਾ ਜ਼ਿਲਾ ਗਵਰਨਰ ਰਾਜੀਵ ਗੋਇਲ ਦੇ ਸਹਿਯੋਗ ਅਤੇ ਪ੍ਰਧਾਨ ਡਾ.ਸੰਜੀਵ ਗੋਇਲ ਦੀ ਯੋਗ ਅਗਵਾਈ ਹੇਠ ਪਿਛਲੇ 22 ਦਿਨ ਤੋਂ ਨਿਰੰਤਰ ਮਧੂ ਨਰਸਿੰਗ ਹੋਮ-ਚੰਡੀਗੜ ਅੱਖਾਂ ਦੇ ਹਸਪਤਾਲ ਫ਼ਰੀਦਕੋਟ ਵਿਖੇ ਕੈਂਪ ਚਲਾ ਕੇ ਕੋਰੋਨਾ ਤੋਂ ਬਚਾਅ ਲਈ 450 ਤੋਂ ਵੱਧ ਲੋਕਾਂ ਦੇ ਵੈਕਸੀਨ ਲਗਾਈ ਜਾ ਰਹੀ ਹੈ | ਇਸ ਕੈਂਪ 'ਚ ਆਮ ਲੋਕਾਂ ਦੇ ਨਾਲ-ਨਾਲ ਸ਼ਹਿਰ ਦੀਆਂ ਨਾਮਵਰ ਹਸਤੀਆਂ ਵੀ ਪਹੁੰਚ ਕੇ ਕੋਰੋਨਾ ਵੈਕਸੀਨ ਲਗਵਾ ਰਹੀਆਂ ਹਨ | ਕੈਂਪ ਦੌਰਾਨ ਡਾ.ਸ਼ਿਵਾਲੀ ਕਾਰਡੀਲੋਜਿਸਟ ਲੁਧਿਆਣਾ, ਸ਼੍ਰੀਮਤੀ ਬ੍ਰਹਮ ਪ੍ਰਕਾਸ਼ ਕੌਰ ਨੇ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ | ਇਸੇ ਤਰਾਂ ਸਟੇਟ ਅਧਿਆਪਕ ਗੁਰਵਿੰਦਰ ਸਿੰਘ ਧੀਂਗੜਾ ਨੇ ਵੈਕਸੀਨ ਦੀ ਦੂਜੀ ਡੋਜ਼ ਲਗਵਾਈ | ਇਸ ਮੌਕੇ ਕਲੱਬ ਦੇ ਆਹੁਦੇਦਾਰਾਂ 'ਚੋਂ ਜਨਿੰਦਰ ਜੈੱਨ, ਡਾ.ਐੱਸ.ਐੱਸ.ਬਰਾੜ, ਹਰਿੰਦਰ ਦੂਆ, ਜਗਜੀਤ ਧੀਗੜਾ ਵੀ ਹਾਜ਼ਰ ਸਨ |
ਕਲੱਬ ਦੇ ਪ੍ਰਧਾਨ ਅਤੇ ਸ਼ਹਿਰ ਦੇ ਪ੍ਰਸਿੱਧ ਡਾ.ਸੰਜੀਵ ਗੋਇਲ ਨੇ ਕਿਹਾ 1 ਮਈ ਤੋਂ ਸਰਕਾਰ ਤੋਂ ਹਦਾਇਤਾਂ ਅਨੁਸਾਰ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਵੈਕਸੀਨ ਲਗਾਉਣੀ ਸ਼ੁਰੂ ਹੋ ਰਹੀ ਹੈ | ਉਨ੍ਹਾਂ ਸਾਨੂੰ ਕੋਰੋਨਾ ਤੋਂ ਖੁਦ ਅਤੇ ਪ੍ਰੀਵਾਰ ਨੂੰ ਬਚਾਉਣ ਵਾਸਤੇ ਵੈਕਸੀਨ ਲਗਵਾਉਣੀ ਚਾਹੀਦੀ ਹੈ | ਕੋਰੋਨਾ ਸਬੰਧੀ ਜਾਰੀ ਹਦਾਇਤਾਂ ਨੂੰ ਜੀਵਨ 'ਚ ਅਮਲੀ ਤੌਰ ਤੇ ਲਾਗੂ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਹੁਣ ਤੱਕ 450 ਲੋਕਾਂ 'ਚੋਂ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਵੈਕਸੀਨ ਨਾਲ ਮੁਸ਼ਕਿਲ ਨਹੀਂ ਆਈ | ਅੱਜ ਕੈਂਪ ਦੌਰਾਨ 33 ਲੋਕਾਂ ਦੇ ਵੈਕਸੀਨ ਲਗਾਈ ਗਈ | ਉਨ੍ਹਾਂ ਕਿਹਾ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਸਾਡੇ ਜੀਵਨ ਨੂੰ ਬਚਾਉਣ ਲਈ ਹਨ | ਇਸ ਲਈ ਸਾਨੂੰ ਖੁਦ ਸੁਚੇਤ ਹੋ ਕੇ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਦੂਜਿਆਂ ਨੂੰ ਇਸ ਦੀ ਪਾਲਣਾ ਵਾਸਤੇ ਪ੍ਰੇਰਿਤ ਕਰਕੇ ਦੇਸ਼ ਦੇ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ | ਇਸ 'ਚ ਸਾਡੀ ਯਕੀਨੀ ਰੂਪ 'ਚ ਭਲਾਈ ਹੈ | ਉਨ੍ਹਾਂ ਕਿਹਾ ਬਿਨਾਂ ਕੰਮ ਤੋਂ ਬਾਹਰ ਆਉਣ-ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ |