ਕੋਰੋਨਾ ਪੀੜਤਾਂ ਦੀ ਮਦਦ ਲਈ ਪੰਜਾਬ ਯੂਥ ਕਾਂਗਰਸ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
- ਪੰਜਾਬ ਯੂਥ ਕਾਂਗਰਸ ਨੇ ਹੈਲਪਲਾਈਨ ਨੰਬਰ *7717250708* ਕੀਤਾ ਜਾਰੀ
- ਘਰ ਵਿੱਚ ਕੁਆਇਰਨਟੀਨ ਕੋਰੋਨਾ ਪੀੜਿਤਾਂ ਦੇ ਘਰ ਤਕ ਪਹੁੰਚ ਕਰੇਗੀ ਪੰਜਾਬ ਯੂਥ ਕਾਂਗਰਸ
- ਕੋਰੋਨਾ ਮਹਾਂਮਾਰੀ ਦੇ ਦੌਰਾਨ ਪੀੜਤਾਂ ਦੀ ਸਹਾਇਤਾ ਲਈ ਪੰਜਾਬ ਯੂਥ ਕਾਂਗਰਸ ਨੇ ਐਤਵਾਰ ਨੂੰ ਕੋਰੋਨਾ ਹੈਲਪਲਾਈਨ ਨੰਬਰ ਜਾਰੀ ਕੀਤੇ
- ਪੰਜਾਬ ਯੂਥ ਕਾਂਗਰਸ ਨੇ ਹੈਲਪਲਾਈਨ ਨੰਬਰ *7717250708* ਜਾਰੀ ਕੀਤਾ ਅਤੇ ਇਸ ਦੇ ਨਾਲ ਪੰਜਾਬ ਯੂਥ ਕਾਂਗਰਸ ਦੇ ਅਧਿਕਾਰਿਕ ਫੇਸਬੁੱਕ ਪੇਜ਼ ਅਤੇ ਟਵਿੱਟਰ ਹੈਂਡਲ *IYCPunjab* ਤੇ ਸੰਪਰਕ ਕੀਤਾ ਜਾ ਸਕਦਾ ਹੈ।
ਚੰਡੀਗੜ੍ਹ, 25 ਅਪ੍ਰੈਲ 2021 - ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਯੂਥ ਕਾਂਗਰਸ ਨੇ ਕੋਰੋਨਾ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਤਾਂ ਜੋ ਕੋਰੋਨਾ ਮਰੀਜ਼ਾਂ ਨੂੰ ਪੇਸ਼ ਆ ਰਹੀ ਕਿਸੀ ਵੀ ਤਰ੍ਹਾਂ ਦੀਆਂ ਮੁਸੀਬਤਾਂ ਦਾ ਹੱਲ ਕੀਤਾ ਜਾ ਸਕੇ।
ਓਹਨਾਂ ਨੇ ਕਿਹਾ ਕਿ ਜੇਕਰ ਕਿਸੇ ਦੇ ਪਰਿਵਾਰ ਦੇ ਸਾਰੇ ਜੀ ਕੋਰੋਨਾ ਪੀੜਿਤ ਹਨ ਤੇ ਆਪਣੇ ਘਰ ਵਿੱਚ ਕੁਆਇਰਨਟੀਨ ਹਨ ਜਾਂ ਫੇਰ ਪੀੜਿਤਾਂ ਨੂੰ ਕਿਸੀ ਅਫਸਰ ਦੇ ਨਾਲ ਤਾਲਮੇਲ ਦੀ ਕਮੀ ਪੇਸ਼ੀ ਆ ਰਹੀ ਹੈ ਜਾਂ ਕਿਸੀ ਨੂੰ ਰਾਸ਼ਨ ਪਾਣੀ ਦੀ ਸਮੱਸਿਆ ਆ ਰਹੀ ਹੈ ਤਾਂ ਉਹ ਸਾਨੂੰ ਸੰਪਰਕ ਕਰਨ ਤਾਂ ਜੋ ਅਸੀਂ ਉਹਨਾਂ ਦੀ ਮੁਸ਼ਕਿਲ ਦਾ ਹੱਲ ਕਰ ਸਕੀਏ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਕੋਰੋਨਾ ਪੀੜਿਤ ਆਪਣੇ ਘਰ ਵਿੱਚ ਕੁਆਇਰਨਟੀਨ ਪੰਜਾਬ ਯੂਥ ਕਾਂਗਰਸ ਦੀ ਟੀਮ ਓਹਨਾਂ ਦੇ ਘਰ ਤਕ ਪਹੁੰਚ ਕਰੇਗੀ ਤੇ ਓਹਨਾਂ ਲਈ ਪੁਖਤਾ ਪ੍ਰਬੰਧ ਕੀਤਾ ਜਾਵੇਗਾ।
ਉਹਨਾਂ ਨੇ ਦੱਸਿਆ ਕਿ ਪੰਜਾਬ ਯੂਥ ਕਾਂਗਰਸ ਕੋਰੋਨਾ ਪੀੜਿਤਾਂ ਲਈ ਨਿਰੰਤਰ ਸੇਵਾ ਵਿੱਚ ਹਾਜ਼ਿਰ ਰਹੇਗੀ ਅਤੇ ਓਹਨਾਂ ਦੀ ਬੁਣਿਆਦੀ ਸਹੂਲਤਾਂ ਦਾ ਖਾਸ ਖਿਆਲ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਕੁਆਇਰਨਟੀਨ ਕੋਰੋਨਾ ਪੀੜਿਤਾਂ ਨੂੰ ਹਰ ਵੇਲੇ ਰੋਟੀ ਦਾ ਪ੍ਰਬੰਧ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਯੂਥ ਕਾਂਗਰਸ ਦਾ ਹਰ ਸਾਥੀ 24 ਘੰਟੇ ਪੀੜਤਾਂ ਅਤੇ ਲੋੜਵੰਦਾਂ ਦੀ ਸੇਵਾ ਵਿੱਚ ਹਾਜ਼ਿਰ ਰਹੇਗਾ। ਪਿਛਲੇ ਸਾਲ ਵੀ, ਕੋਰੋਨਾ ਮਹਾਂਮਾਰੀ ਅਤੇ ਤਾਲਾਬੰਦੀ ਦੌਰਾਨ, ਪੰਜਾਬ ਯੂਥ ਕਾਂਗਰਸ ਨੇ ਕੰਟਰੋਲ ਰੂਮ ਸਥਾਪਤ ਕੀਤਾ ਸੀ, ਜਿਸ ਕਾਰਨ ਰਾਜ ਵਿੱਚ ਹਜ਼ਾਰਾਂ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤਾ ਗਈ ਸੀ। ਉਹਨਾਂ ਨੇ ਕਿਹਾ ਕਿ ਇਸ ਵਾਰ ਵੀ ਯੂਥ ਕਾਂਗਰਸ ਪਹਿਲਾਂ ਨਾਲੋਂ ਵਧੇਰੇ ਪ੍ਰਭਾਵੀ ਅਤੇ ਬਿਹਤਰ ਤਾਲਮੇਲ ਬਣਾ ਕੇ ਪੰਜਾਬ ਵਿੱਚ ਕੋਰੋਨਾ ਪੀੜਤਾਂ ਦੀ ਸੇਵਾ ਕਰੇਗੀ।