ਪਰਵਿੰਦਰ ਸਿੰਘ ਕੰਧਾਰੀ
- 1321 ਕੋਰੋਨਾ ਸੈਂਪਲ ਇਕੱਤਰ ਅਤੇ 298 ਵਿਅਕਤੀਆਂ ਦਾ ਕੀਤਾ ਟੀਕਾਕਰਨ
ਫਰੀਦਕੋਟ, 25 ਅਪ੍ਰੈਲ 2021 - ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਅਤੇ ਵੱਖ-ਵੱਖ ਪਿੰਡ-ਕਸਬਿਆਂ ਵਿੱਚ ਆਮ ਲੋਕਾਂ ਦੇ ਕੋਵਿਡ ਤੋਂ ਬਚਾਅ ਲਈ ਸੈਂਪਲ ਤੇ ਕੋਰੋਨਾ ਟੀਕਾਕਰਨ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ,ਇਸੇ ਹੀ ਲੜੀ ਤਹਿਤ ਪੀ.ਐਚ.ਸੀ ਜੰਡ ਸਾਹਿਬ ਅਧੀਨ ਕੰਟੇਨਮੈਂਟ ਜ਼ੋਨ ਸਥਾਪਿਤ ਪਿੰਡ ਮਚਾਕੀ ਕਲਾਂ ਵਿਖੇ ਪਿਛਲੇ ਕਈ ਦਿਨਾਂ ਤੋਂ ਐਸ.ਡੀ.ਐਮ ਫਰੀਦਕੋਟ ਮੈਡਮ ਪੂਨਮ ਸਿੰਘ ਦੀ ਯੋਗ ਅਗਵਾਈ ਹੇਠ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ,ਨਾਇਬ ਤਹਿਸੀਲਦਾਰ ਅਨਿਲ ਸ਼ਰਮਾਂ,ਡਿਊਟੀ ਮਜਿਸਟ੍ਰੇਟ ਲੈਕਚਰਾਰ ਗੁਰਮੀਤ ਸਿੰਘ ਅਤੇ ਏ.ਐਸ.ਆਈ ਬੇਅੰਤ ਸਿੰਘ ਪਿਛਲੇ ਕਈ ਦਿਨਾਂ ਤੋਂ ਡਿਊਟੀ ਤੇ ਤਾਇਨਾਤ ਹਨ।
ਸਿਹਤ ਵਿਭਾਗ ਦੀ ਟੀਮ ਵਿੱਚ ਸ਼ਾਮਿਲ ਸੀ.ਐਚ.ਓ ਸ਼ਗਨਦੀਪ ਕੌਰ,ਐਲ.ਐਚ.ਵੀ ਪਰਮਜੀਤ ਕੌਰ,ਸੀ.ਐਚ.ਓ ਬਲਜੀਤ ਕੌਰ,ਸੀ.ਐਚ.ਓ ਦੀਪਕ ਬਾਵਾ,ਹੈਲਥ ਵਰਕਰ ਜਗਤਾਰ ਸਿੰਘ,ਏ.ਐਨ.ਐਮ ਜਗਪਾਲ ਕੌਰ ਅਤੇ ਆਸ਼ਾ ਵਰਕਰਾਂ ਵੱਲੋਂ ਪਿੰਡ ਵਾਸੀਆਂ ਦੇ ਕੋਰੋਨਾ ਸੈਂਪਲ ਅਤੇ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾ ਰਿਹਾ ਹੈ।ਬਲਾਕ ਦੇ ਐੱਸ.ਐਮ.ਓ ਡਾ.ਰਜੀਵ ਭੰਡਾਰੀ,ਐੱਸ.ਐਮ.ਓ ਸਾਦਿਕ ਡਾ.ਪਰਮਜੀਤ ਬਰਾੜ ਅਤੇ ਮੀਡੀਆ ਅਫਸਰ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਮਚਾਕੀ ਕਲਾਂ ਪਿੰਡ ਵਿੱਚ ਕੁੱਲ 34 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਸਨ ਜਿਸ ਕਰਕੇ ਇਸ ਪਿੰਡ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਸੀ,ਹੁਣ ਇਸ ਪਿੰਡ ਵਿੱਚ 6 ਕੇਸ ਕੋਰੋਨਾ ਐਕਟਿਵ ਰਹਿ ਗਏ ਹਨ ਅਤੇ ਜਲਦ ਹੀ ਕੰਟੇਨਮੈਂਟ ਜ਼ੋਨ ਖਤਮ ਕਰ ਦਿਤਾ ਜਵੇਗਾ।
ਪਿੰਡ ਮਚਾਕੀ ਕਲਾਂ ਵਿੱਚ ਸਥਾਪਿਤ ਟੀਮਾਂ ਵੱਲੋਂ ਅੱਜ ਤੱਕ 1321 ਵਿਅਕਤੀਆਂ ਦੇ ਕੋਰੋਨਾ ਸੈਂਪਲ ਇਕੱਤਰ ਕਰਕੇ ਜਾਂਚ ਲਈ ਲੈਬ ਵਿੱਚ ਭੇਜੇ ਗਏ ਹਨ ਜਦ ਕੇ ਪਿੰਡ ਦੇ 298 ਵਿਅਕਤੀਆਂ ਦੇ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾ ਚੁੱਕਿਆ ਹੈ।ਉਨਾਂ ਅਫਵਾਹਾਂ ਤੋਂ ਸੁਚੇਤ ਰਹਿਣ,ਸੁਣੀਆਂ-ਸੁਣਾਈਆਂ ਗੱਲਾਂ ਅਤੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਵੀਡੀਓ ਤੇ ਸੁਨੇਹਿਆਂ ਤੇ ਵਿਸ਼ਵਾਸ਼ ਨਾ ਕਰਦੇ ਹੋਏ ਸਹਿਯੋਗ ਦੀ ਅਪੀਲ ਕੀਤੀ।ਉਨਾਂ ਪਿੰਡ ਦੇ ਸਰਪੰਚ ਅਤੇ ਸਮੂਹ ਪੰਚਾਇਤ ਮੈਂਬਰਾਂ ਦਾ ਸਿਹਤ ਵਿਭਾਗ ਵੱਲੋਂ ਧੰਨਵਾਦ ਵੀ ਕੀਤਾ।