ਬੰਗਾ ਦੇ ਵਾਰਡ ਨੰਬਰ 3 ਵਿਚ 200 ਨੇ ਕੋਰੋਨਾ ਟੀਕੇ ਲਗਵਾਏ
ਨਵਾਂਸ਼ਹਿਰ, 25 ਅਪ੍ਰੈਲ 2021 - ਸਿਹਤ ਕੇਂਦਰ ਬੰਗਾ ਦੇ ਸੀਨੀਅਰ ਮੈਡੀਕਲ ਅਫਸਰ ਕਵਿਤਾ ਭਾਟੀਆ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਨੇ ਬੰਗਾ ਦੇ ਵਾਰਡ ਨੰਬਰ 3 ਕੌਸਲਰ ਅਨੀਤਾ ਖੋਸਲਾ ਵਲੋਂ ਜਾਗਰੁਕ ਕਰਨ ਉਪਰੰਤ ਬਾਬਾ ਲਾਲ ਦਵਾਰੇ ਕਿੱਕਰਾ ਵਾਲੇ ਵਿਖੇ ਟੀਮ ਵਲੋਂ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਗਏ ਜਿਨ੍ਹਾਂ ਦਾ ਦੋਂਰਾਂ ਅਚਨਚੇਤ ਏਸ ਡੀ ਐਮ ਬੰਗਾ ਵਿਰਾਜ ਤਿੜਕੇ ਵਲੋਂ ਦੌਰਾ ਕੀਤਾ ਅਤੇ ਟੀਕਾਕਰਨ ਦੇ ਕੰਮ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ਡਾ . ਸੰਦੀਪ ਨੇ ਦੱਸਿਆ ਕਿ ਅੱਜ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਤਹਿਤ ਲੋਕਾਂ ਨੂੰ ਕਵਰ ਕੀਤਾ ਗਿਆ , ਜਿਨ੍ਹਾਂ ' ਚ 45 ਸਾਲ ਤੋਂ ਵੱਧ ਉਮਰ ਦੇ ਕੁੱਲ 200 ਯੋਗ ਵਿਅਕਤੀਆਂ ਨੂੰ ਟੀਕੇ ਲਗਾਏ ਗਏ ।
ਜਿੱਥੇ ਲਾਭਪਾਤਰੀਆਂ ਨੂੰ ਮੁਫਤ ਟੀਕਾਕਰਨ ਦੀ |ਸਰਕਾਰੀ ਸਹੂਲਤ ਦਾ ਲਾਭ ਦਿੱਤਾ ਗਿਆ । ਉਨਾ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਕੋਵਿਡ ਪਾਜ਼ੇਟਿਵ ਆ ਜਾਂਦਾ ਹੈ ਤਾਂ ਉਸ ਨੂੰ | ਘਬਰਾਉਣ ਦੀ ਲੋੜ ਨਹੀਂ ਹੈ ਬਸ ਘਰ ' ਚ ਹੋਮ ਆਈਸੋਲੇਟ ਹੋ ਜਾਓ ਅਤੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ | ਅਤੇ ਸਾਵਧਾਨੀਆਂ ਦੀ ਪਾਲਣਾ ਕਰੋ । ਇਸ ਤਰ੍ਹਾਂ ਨਾਲ ਇਕ ਤਾਂ ਅਸੀਂ ਕੋਵਿਡ -19 ਦੀ ਲੜੀ ਨੂੰ ਤੋੜ ਸਕਦੇ ਹਾਂ ਅਤੇ ਦੂਜਾ ਹੋਰਨਾਂ ਨੂੰ ਬੀਮਾਰੀ ਦੇ ਲਾਗ ਤੋਂ ਬਚਾ ਸਕਦੇ ਹਾਂ । ਡਾ ਸੰਦੀਪ ਕੁਮਾਰ ਨੇ ਦੱਸਿਆ ਕਿ 45 ਸਾਲ ਤੋਂ ਵੱਧ ਉਮਰ ਦਾ ਹਰ ਵਿਅਕਤੀ ਵੈਕਸੀਨ ਲਗਵਾਉਣ ਲਈ ਯੋਗ ਹੈ । ਉਨ੍ਹਾਂ ਸਾਰਿਆਂ ਯੋਗ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਟੀਕਾ ਲਗਵਾਉਣ ਅਪੀਲ ਕੀਤੀ ਇਸ ਮੌਕੇ ਨਗਰ ਕੌਂਸਿਲ ਬੰਗਾ ਦੇ ਐਕਸ ਪ੍ਰਧਾਂਨ ਰਵੀ ਭੂਸ਼ਣ ਗੋਇਲ , ਵਿੱਕੀ ਖੋਸਲਾ, ਪਵਨਗੌਤਮ, ਸਰਬਜੀਤ ਸਿੰਘ ਫਾਰਮਾਸਿਸਟ,ਦਿਨੇਸ਼ ਭਾਰਦਵਾਜ ਐਡਵੋਕੇਟ ਬੀਜੇਪੀ , ਪਵਨ ਬੱਗਾ ਵਲੋਂ ਸਰੋਪਾ ਪਾਂ ਧੰਨਵਾਦ ਕੀਤਾ।