ਪੰਜਾਬ ਦੇ ਕੋਰੋਨਾ ਪੀੜਤ ਕੇਂਦਰੀ ਮੰਤਰੀ ਦੀ ਸਿਹਤ 'ਚ ਸੁਧਾਰ
ਚੰਡੀਗੜ੍ਹ, 25 ਅਪ੍ਰੈਲ 2021 - ਬੀਤੇ ਦਿਨ ਕੋਰੋਨਾ ਪੀੜਤ ਹੋਏ ਪੰਜਾਬ ਬੀ.ਜੇ.ਪੀ ਦੇ ਕੇਂਦਰੀ ਰਾਜ ਮੰਤਰੀ ਮੰਤਰੀ ਸੋਮ ਪ੍ਰਕਾਸ਼ ਨੂੰ ਤਬੀਅਤ ਵਿਗੜਨ 'ਤੇ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਬਾਬੂਸ਼ਾਹੀ ਨੂੰ ਫੋਰਟਿਸ ਹਸਪਤਾਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦੀ ਸਿਹਤ 'ਚ ਸਥਿਰ ਹੈ ਅਤੇ ਉਹਨਾਂ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ।
ਸ਼ੁੱਕਰਵਾਰ ਨੂੰ ਅਚਾਨਕ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਸਾਹ ਲੈਣ 'ਚ ਦਿੱਕਤ ਆਉਣ ਲੱਗੀ ਤਾਂ ਉਨ੍ਹਾਂ ਨੂੰ ਤੁਰੰਤ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।