ਨਵਾਂਸ਼ਹਿਰ 24 ਅਪ੍ਰੈਲ 2021 - ਜ਼ਿਲ੍ਹੇ ਵਿਚ ਕੋਵਿਡ ਮਹਾਮਾਰੀ ਦੇ ਖਾਤਮੇ ਲਈ ਚਲਾਈ ਗਈ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਜ਼ਿਲਾ ਤੇ ਸੈਸ਼ਨ ਜੱਜ - ਕਮ - ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ - ਨਿਰਦੇਸ਼ਾਂ ਅਧੀਨ ਅੱਜ ਜ਼ਿਲਾ ਕੋਰਟ ਕੰਪਲੈਕਸ ਵਿਖੇ ਇਕ ਵਿਸ਼ੇਸ਼ ਵਲੰਟੀਅਰਜ਼ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ ।
ਡਾ . ਹਿਤੇਸ਼ ਪਾਹਵਾ ਦੀ ਅਗਵਾਈ ਵਾਲੀ ਸਿਵਲ ਹਸਪਤਾਲ ਦੀ ਟੀਮ ਵੱਲੋਂ ਲਗਾਏ ਗਏ ਇਸ ਟੀਕਾਕਰਨ ਕੈਂਪ ਦੌਰਾਨ ਸੀ . ਜੇ . ਐਮ - ਕਮ - ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ , ਸਿਵਲ ਜੱਜ ਜੂਨੀਅਰ ਡਵੀਜ਼ਨ ਹਰਪ੍ਰੀਤ ਕੌਰ ਨਾਫਰਾ , ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪਾਲ ਸਿੰਘ ਕਾਹਲੋਂ ਅਤੇ ਸਕੱਤਰ ਐਸ . ਐਸ . ਥਿੱਕਾ ਸਮੇਤ 212 ਵਿਅਕਤੀਆਂ ਵੱਲੋਂ ਕੋਵਿਡ ਰੋਕੂ ਟੀਕਾ ਲਗਵਾਇਆ ਗਿਆ , ਜਿਨਾਂ ਵਿਚ ਕੋਰਟ ਦਾ ਸਟਾਫ , ਕਲਰਕ , ਵਕੀਲ , ਪੈਰਾ ਲੀਗਲ ਵਲੰਟੀਅਰ ਅਤੇ ਆਮ ਜਨਤਾ ਸ਼ਾਮਲ ਸੀ । ਇਸ ਮੌਕੇ ਵਧੀਕ ਜ਼ਿਲਾ ਤੇ ਸੈਸ਼ਨ ਜੱਜ -1 ਰਣਧੀਰ ਵਰਮਾ , ਵਧੀਕ ਜ਼ਿਲਾ ਤੇ ਸੈਸ਼ਨ ਜੱਜ -2 ਕੁਲਦੀਪ ਸਿੰਘ ਚੀਮਾ , ਜ਼ਿਲਾ ਜੱਜ ( ਫੈਮਿਲੀ ਕੋਰਟ ) ਅਸ਼ੋਕ ਕਪੂਰ , ਸਿਵਲ ਜੱਜ ( ਸੀਨੀਅਰ ਡਵੀਜ਼ਨ ) ਰਮਨ ਸ਼ਰਮਾ , ਸੀ . ਜੇ . ਐਮ - ਕਮ - ਵਧੀਕ ਸਿਵਲ ਜੱਜ ( ਸੀਨੀਅਰ ਡਵੀਜ਼ਨ ) ਰਾਧਿਕਾ ਪੁਰੀ , ਵਧੀਕ ਸਿਵਲ ਜੱਜ ( ਸੀਨੀਅਰ ਡਵੀਜ਼ਨ ) ਜਗਬੀਰ ਸਿੰਘ ਮਹਿੰਦੀਰੱਤਾ , ਸਿਵਲ ਜੱਜ ( ਜੂਨੀਅਰ ਡਵੀਜ਼ਨ ) ਸਰਵੇਸ਼ ਸਿੰਘ , ਸਿਵਲ ਜੱਜ ( ਜੂਨੀਅਰ ਡਵੀਜ਼ਨ ) ਕਵਿਤਾ , ਸਿਵਲ ਜੱਜ ( ਜੂਨੀਅਰ ਡਵੀਜ਼ਨ ) ਸੀਮਾ ਅਗਨੀਹੋਤਰੀ ਅਤੇ ਸਬ - ਡਵੀਜ਼ਨਲ ਮੈਜਿਸਟ੍ਰੇਟ ਬਲਾਚੌਰ ਬਲਵਿੰਦਰ ਕੌਰ ਧਾਲੀਵਾਲ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰ , ਜੁਡੀਸ਼ੀਅਲ ਸਟਾਫ , ਕਲਰਕ , ਪੈਰਾ ਲੀਗਲ ਵਲੰਟੀਅਰ ਅਤੇ ਆਮ ਲੋਕ ਹਾਜ਼ਰ ਸਨ ।