ਲੁਧਿਆਣਾ 'ਚ ਆਕਸੀਜਨ ਪਲਾਂਟਾਂ 'ਤੇ ਪੁਲਿਸ ਫੋਰਸ ਤਾਇਨਾਤ
ਸੰਜੀਵ ਸੂਦ
- ਦੇਸ਼ ਭਰ ਵਿੱਚ ਆਕਸੀਜਨ ਦੀ ਸੱਮਸਿਆ
- ਲੁਧਿਆਣਾ ਵਿੱਚ ਵੀ ਹਾਲਾਤ ਆਉਂਦੇ ਦਿਨਾਂ 'ਚ ਹੋ ਸਕਦੇ ਨੇ ਖ਼ਰਾਬ
- ਹੁਣ ਆਕਸੀਜਨ ਪਲਾਂਟਾਂ 'ਤੇ ਲਾ ਦਿੱਤੀ ਪੁਲੀਸ ਫੋਰਸ
- ਇੱਕ ਇੱਕ ਸਿਲੰਡਰ ਦਾ ਰੱਖਿਆ ਜਾਂਦਾ ਹੈ ਹਿਸਾਬ
ਲੁਧਿਆਣਾ, 24 ਅਪ੍ਰੈਲ 2021 - ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਬੀਤੇ ਦਿਨ ਇੱਕ ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਨਵੇਂ ਸਾਹਮਣੇ ਆਏ ਨੇ ਅਤੇ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਵੀ ਵਧਣ ਲੱਗੀ ਹੈ। ਜਿਸ ਕਰਕੇ ਕੁਝ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਪਰ ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਪੁਲੀਸ ਵੱਲੋਂ ਸਖ਼ਤ ਫ਼ੈਸਲਾ ਲੈਂਦਿਆਂ ਲੁਧਿਆਣਾ ਦੇ ਤਿੰਨੇ ਆਕਸੀਜਨ ਬਣਾਉਣ ਵਾਲੇ ਪਲਾਂਟਾਂ ਦੇ ਬਾਹਰ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਜੋ ਇਕ ਇਕ ਸਿਲੰਡਰ ਦਾ ਹਿਸਾਬ ਰੱਖਦੀ ਹੈ ਅਤੇ ਹੁਣ ਇੰਡਸਟਰੀ ਨੂੰ ਭੇਜਣ ਜਾਣ ਵਾਲੀ ਆਕਸੀਜਨ ਬੰਦ ਕਰ ਦਿੱਤੀ ਗਈ ਹੈ। ਸਿਰਫ਼ ਮਰੀਜ਼ਾਂ ਨੂੰ ਹੀ ਆਕਸੀਜਨ ਦੀ ਸਪਲਾਈ ਹੋ ਰਹੀ ਹੈ ਲੁਧਿਆਣਾ ਵੈੱਲ ਟੈੱਕ ਆਕਸੀਜਨ ਪਲਾਂਟ ਦਾ ਸਾਡੀ ਟੀਮ ਵੱਲੋਂ ਜ਼ਿਆਦਾ ਲਿਆ ਗਿਆ ਤਾਂ ਮੌਕੇ ਤੇ ਏਸੀਪੀ ਟ੍ਰੈਫਿਕ ਵਰਨਜੀਤ ਵਿਸ਼ੇਸ਼ ਤੌਰ ਤੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਅਤੇ ਉਨ੍ਹਾਂ ਨੇ ਦੱਸਿਆ ਕਿ ਹੁਣ ਪੁਲੀਸ ਵੱਲੋਂ ਸਖ਼ਤੀ ਵਧਾ ਦਿੱਤੀ ਗਈ ਹੈ।
ਸਾਡੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ ਤਾਂ ਏਸੀਪੀ ਟ੍ਰੈਫਿਕ ਵਰੁਣਜੀਤ ਨੇ ਦੱਸਿਆ ਕਿ ਦਿਨ ਰਾਤ ਸਾਡੀ ਪੀਸੀਆਰ ਆਕਸੀਜਨ ਬਣਾਉਣ ਵਾਲੇ ਪਲਾਂਟਾਂ ਦੇ ਬਾਹਰ ਤੈਨਾਤ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦੇ ਆਕਸੀਜਨ ਦੇ ਸਿਲੰਡਰਾਂ ਦੀ ਕਾਲਾਬਾਜ਼ਾਰੀ ਨਹੀਂ ਹੋ ਸਕੇਗੀ ਅਤੇ ਜੋ ਵੀ ਅਜਿਹਾ ਕਰੇਗਾ। ਉਸ ਖ਼ਿਲਾਫ਼ ਕਾਰਵਾਈ ਹੋਵੇਗੀ। ਉਧਰ ਮੌਕੇ ਤੇ ਮੌਜੂਦ ਏ ਐੱਸ ਆਈ ਜਸਵਿੰਦਰ ਪਾਲ ਨੇ ਦੱਸਿਆ ਕਿ ਇੱਕ ਇੱਕ ਸਿਲੰਡਰ ਨੂੰ ਮੌਨੀਟਰ ਕਰਦੇ ਨੇ ਅਤੇ ਸਾਰੀ ਰਿਪੋਰਟ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਜਾਂਦੀ ਹੈ।
ਉਧਰ ਫੈਕਟਰੀ ਦੇ ਮੁੱਖ ਪ੍ਰਬੰਧਕ ਗਗਨ ਦੀਪ ਸਿੰਘ ਨੇ ਦੱਸਿਆ ਕਿ ਲੁਧਿਆਣਾ ਵਿੱਚ ਫਿਲਹਾਲ ਤਾਂ ਹਾਲਾਤ ਕਾਬੂ ਹੇਠ ਨੇ। ਪਰ ਆਉਂਦੇ ਦਿਨਾਂ ਚ ਕਰਾਈਸਿਸ ਹੋ ਸਕਦੇ ਨੇ ਕਿਉਂਕਿ ਮਰੀਜ਼ ਲਗਾਤਾਰ ਵਧ ਰਹੇ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇੰਡਸਟਰੀ ਨੂੰ ਆਕਸੀਜਨ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਅਤੇ ਹੁਣ ਸਿਰਫ ਮਰੀਜ਼ਾਂ ਨੂੰ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਕਸੀਜਨ ਲਈ ਕੋਈ ਫਾਲਤੂ ਪੈਸੇ ਚਾਰਜ ਨਹੀਂ ਕੀਤੇ ਜਾ ਰਹੇ। ਆਮ ਅਤੇ ਪਹਿਲਾਂ ਵਰਗਾ ਹੀ ਰੇਟ ਲੱਗ ਰਿਹਾ ਹੈ।