ਮਨਿੰਦਰਜੀਤ ਸਿੱਧੂ
ਜੈਤੋ, 24 ਅਪਰੈਲ, 2021 - ਸਿਹਤ ਅਤੇ ਸਮਾਜਿਕ ਖੇਤਰ ਵਿੱਚ ਅਹਿਮ ਅਤੇ ਲਗਾਤਾਰ ਭੂਮਿਕਾ ਨਿਭਾਉਣ ਵਾਲੀ ਭਾਈ ਮਤੀ ਦਾਸ ਸੇਵਾ ਸੋਸਾਇਟੀ ਜੈਤੋ ਵੱਲੋਂ ਨਿਆਮੀਵਾਲਾ ਰੋਡ ਉੱਪਰ ਸਥਿਤ ਬਲਦੇਵ ਮੁਨੀ ਦੀ ਕੁਟੀਆ ਵਿਖੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਅਤੇ ਜਰਨਲ ਚੈੱਕਅੱਪ ਕੈਂਪ ਲਗਵਾਇਆ ਗਿਆ।ਸੋਸਾਇਟੀ ਦੇ ਪ੍ਰਧਾਨ ਪਰਮਜੀਤ ਸ਼ਰਮਾ, ਚੇਅਰਮੈਨ ਇੰਦਰਜੀਤ ਸ਼ਰਮਾ ਅਤੇ ਜਰਨਲ ਸਕੱਤਰ ਰੌਸ਼ਨ ਲਾਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਇਹ ਟੀਕਾਕਰਨ ਕੈਂਪ ਲਗਵਾਇਆ ਗਿਆ ਅਤੇ ਇਸ ਕੈਂਪ ਦੌਰਾਨ ਤਕਰੀਬਨ 100 ਦੇ ਕਰੀਬ ਲੋਕਾਂ ਦੇ ਇਹ ਟੀਕਾ ਲਗਾਇਆ ਗਿਆ।ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਡਾ. ਵਰਿੰਦਰ ਕੁਮਾਰ ਐੱਮ.ਡੀ ਖੁਦ ਕਰ ਰਹੇ ਸਨ।
ਮੀਡੀਆ ਸਲਾਹਕਾਰ ਡਾ. ਚੇਤਨ ਸ਼ਰਮਾ ਨੇ ਕਿਹਾ ਕਿ ਸਾਡੀ ਸੋਸਾਇਟੀ ਦੇ ਅਹੁਦੇਦਾਰਾਂ ਦੁਆਰਾ ਸਮਾਜ ਦੀ ਭਲਾਈ ਲਈ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਹੈ ਅਤੇ ਉਹ ਵਾਅਦਾ ਕਰਦੇ ਹਨ ਕਿ ਇਹ ਸੋਸਾਇਟੀ ਭਵਿੱਖ ਵਿੱਚ ਵੀ ਲੋੜਵੰਦਾਂ ਦੀ ਮਦਦ ਲਈ ਯਤਨਸ਼ੀਲ ਰਹੇਗੀ।