← ਪਿਛੇ ਪਰਤੋ
ਅੰਮ੍ਰਿਤਸਰ 'ਚ ਆਕਸੀਜਨ ਦੀ ਕਮੀ ਕਾਰਨ ਹਸਪਤਾਲ 'ਚ ਛੇ ਮੌਤਾਂ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 24 ਅਪ੍ਰੈਲ 2021 - ਅੱਜ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਦੇ ਕਾਰਨ ਛੇ ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੇ ਮਾਲਕ ਸੁਨੀਲ ਦੇਵਗਨ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਆਕਸੀਜਨ ਦੀ ਸ਼ਹਿਰ ਵਿੱਚ ਕਿੱਲਤ ਚੱਲ ਰਹੀ ਹੈ ਅਤੇ ਇਸ ਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਇੱਕ ਡੈਲੀਗੇਸ਼ਨ ਵੱਲੋਂ ਬੀਤੇ ਕੱਲ੍ਹ ਡੀ ਸੀ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਸੀ ਅਤੇ ਡੀ ਸੀ ਨੂੰ ਜਲਦ ਇਸ ਵਾਸਤੇ ਕੋਈ ਕਦਮ ਚੁੱਕਣ ਲਈ ਕਿਹਾ ਗਿਆ ਸੀ। ਅੱਜ ਸਵੇਰੇ ਹਸਪਤਾਲ ਦੇ ਵਿੱਚ ਛੇ ਕੋਰੋਨਾ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਕਮੀ ਕਾਰਨ ਹੋ ਗਈ ਹੈ ਅਤੇ ਪਰਿਵਾਰ ਵਾਲਿਆਂ ਦੇ ਰੋ ਰੋ ਕੇ ਬੁਰੇ ਹਾਲ ਹੋ ਰਹੇ ਹਨ।। ਮੌਤ ਹੋਣ ਤੋਂ ਬਾਅਦ ਕੋਈ ਵੀ ਪ੍ਰਸ਼ਾਸਨਿਕ ਜਾਂ ਸਿਹਤ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ । ਸੁਨੀਲ ਦੇਵਗਨ ਨੇ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਹੈ। ਇਸ ਲਈ ਉਹ ਕੋਈ ਵੀ ਕਰੋਨਾ ਮਰੀਜ਼ ਦਾਖਲ ਨਹੀਂ ਕਰ ਰਹੇ ਹਨ। ਪਰ ਮਰੀਜ਼ਾਂ ਦੇ ਵਾਰ ਵਾਰ ਕਹਿਣ 'ਤੇ ਉਹ ਉਨ੍ਹਾਂ ਤੋਂ ਇਕ ਪੇਪਰ ਸਾਈਨ ਕਰਵਾ ਲੈਂਦੇ ਹਨ ਜਿਸ 'ਤੇ ਲਿਖਿਆ ਹੈ ਕਿ ਆਕਸੀਜਨ ਦੀ ਕਮੀ ਕਰ ਕੇ ਅਗਰ ਮਰੀਜ਼ ਦੀ ਮੌਤ ਹੋਈ ਤਾਂ ਹਸਪਤਾਲ ਇਸ ਲਈ ਜ਼ਿੰਮੇਵਾਰ ਨਹੀਂ ਹੋਵੇਗਾ। ਇਸ ਘਟਨਾ ਬਾਰੇ ਪੰਜਾਬ ਸਰਕਾਰ ਜਾਂ ਅੰਮ੍ਰਿਤਸਰ ਦੇ ਕਿਸੇ ਸਰਕਾਰੀ ਅਧਿਕਾਰੀ ਦਾ ਪੱਖ ਅਜੇ ਸਾਹਮਣੇ ਨਹੀਂ ਆਇਆ .
Total Responses : 267