ਹਰਜਿੰਦਰ ਸਿੰਘ ਭੱਟੀ
- ਮੀਡੀਆ ਪ੍ਰਤੀਨਿਧੀਆਂ ਲਈ ਵਿਸ਼ੇਸ਼ ਕੋਵਿਡ ਟੀਕਾਕਰਨ ਕੈਂਪ ਲਗਾਉਣ ਦੀ ਕੀਤੀ ਪੇਸ਼ਕਸ਼
- ਜ਼ਿਲ੍ਹੇ ਵਿਚ 80 ਫ਼ੀਸਦੀ ਉਪਲਬਧ ਕੋਵਿਡ ਬੈੱਡ ਵਰਤੋਂ ਅਧੀਨ
- ਵਿਆਪਕ ਟੈਸਟਿੰਗ ਅਤੇ ਟੀਕਾਕਰਨ ਦੀ ਜ਼ਰੂਰਤ 'ਤੇ ਦਿੱਤਾ ਜ਼ੋਰ
ਡੇਰਾਬਸੀ/ਐਸ.ਏ.ਐਸ.ਨਗਰ, 23 ਅਪ੍ਰੈਲ 2021 - ਡੇਰਾਬੱਸੀ ਸਬ ਡਵੀਜ਼ਨਲ ਹਸਪਤਾਲ ਵਿਖੇ ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਯੋਗ ਵਿਅਕਤੀਆਂ ਨੂੰ ਵੱਧ ਤੋਂ ਵੱਧ ਕੋਵੀਡ ਟੀਕਾਕਰਨ ਦੀ ਸਹੂਲਤ ਦੇ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਏਡੀਸੀ(ਜ) ਆਸ਼ਿਕਾ ਜੈਨ ਨਾਲ ਡੇਰਾਬਾਸੀ ਅਤੇ ਜ਼ੀਰਕਪੁਰ ਦਾ ਦੌਰਾ ਕੀਤਾ ਅਤੇ ਸਬ ਡਵੀਜ਼ਨ ਪੱਧਰ 'ਤੇ ਕਰਵਾਏ ਜਾ ਰਹੇ ਕੋਵਿਡ ਟੀਕਾਕਰਨ ਅਤੇ ਟੈਸਟਿੰਗ ਦਾ ਜਾਇਜ਼ਾ ਲਿਆ ਜਦਕਿ ਏ.ਡੀ.ਸੀ. (ਡੀ) ਰਾਜੀਵ ਕੁਮਾਰ ਗੁਪਤਾ ਵੱਲੋਂ ਖਰੜ ਸਬ ਡਵੀਜ਼ਨ ਦੀ ਜਾਂਚ ਕੀਤੀ ਗਈ।
ਜ਼ਿਲ੍ਹੇ ਦੇ ਮੀਡੀਆ ਪ੍ਰਤੀਨਿਧੀਆਂ ਲਈ ਵਿਸ਼ੇਸ਼ ਕੋਵਿਡ ਟੀਕਾਕਰਨ ਕੈਂਪ ਲਗਾਉਣ ਦੀ ਪੇਸ਼ਕਸ਼ ਕਰਦਿਆਂ ਸ੍ਰੀ ਦਿਆਲਨ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਸਾਰੀਆਂ ਜ਼ਰੂਰੀ ਸੇਵਾਵਾਂ ਦੀ ਤਰ੍ਹਾਂ ਮੀਡੀਆ ਹਾਊਸ ਖੁੱਲ੍ਹੇ ਰਹੇ ਸਨ; ਕੋਵੀਡ-19 ਸਬੰਧੀ ਜਾਣਕਾਰੀ ਦੇ ਪ੍ਰਸਾਰ ਵਿਚ ਮੀਡੀਆ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਹੈ ਅਤੇ ਇਹ ਕਿਸੇ ਵੀ ਫਰੰਟਲਾਈਨ ਵਰਕਰ ਤੋਂ ਘੱਟ ਨਹੀਂ ਹਨ। “ਪ੍ਰਸ਼ਾਸਨ ਵਲੋਂ ਮੀਡੀਆ ਦੇ ਟੀਕਾਕਰਨ ਲਈ ਜ਼ਿਲ੍ਹਾ ਹੈੱਡਕੁਆਰਟਰ ਸਮੇਤ ਸਬ-ਡਵੀਜ਼ਨ ਪੱਧਰ ‘ਤੇ ਵਿਸ਼ੇਸ਼ ਟੀਕਾਕਰਨ ਟੀਮਾਂ ਮੁਹਈਆ ਕਰਵਾਈਆਂ ਜਾਣਗੀਆਂ। ਉਹਨਾਂ ਅੱਗੇ ਕਿਹਾ ਕਿ ਟੀਕਾ ਲਗਵਾਉਣ ਦੇ ਚਾਹਵਾਨ ਮੀਡੀਆ ਕਰਮੀਆਂ ਦੀ ਸੂਚੀ ਸਮੇਤ ਮੋਬਾਈਲ ਅਤੇ ਆਧਾਰ ਨੰਬਰ ਅਤੇ ਜਨਮ ਤਰੀਕ, ਐਸ.ਡੀ.ਐਮ. ਕੋਲ ਜਮਾਂ ਕਰਨੇ ਹੋਣਗੇ ਅਤੇ ਇਸ ਤੋਂ ਬਾਅਦ ਟੀਕਾਕਰਨ ਦੀ ਸਹੂਲਤ ਉਪਲਬਧ ਕਰਵਾਈ ਜਾਵੇਗੀ। ”
ਪਾਜ਼ੇਟਿਵ ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਜ਼ਿਲ੍ਹਾ ਸਿਹਤ ਸੇਵਾਵਾਂ ਬਹੁਤ ਦਬਾਅ ਹੇਠ ਹਨ ਕਿਉਂਕਿ ਉਪਲਬਧ ਬੈੱਡਾਂ ਵਿੱਚੋਂ 80 ਫੀਸਦੀ ਬੈੱਡ ਪਹਿਲਾਂ ਹੀ ਵਰਤੇ ਜਾ ਰਹੇ ਹਨ ਅਤੇ ਗੰਭੀਰ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਨਿਰਵਿਘਨ ਦਾਖ਼ਲਾ ਲੈਣ ਲਈ ਨਿਰੰਤਰ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਤੀਬਰ ਟੈਸਟਿੰਗ ਅਤੇ ਟੀਕਾਕਰਣ ਦੀ ਲੋੜ ਨੂੰ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਕੋਈ ਵਿਅਕਤੀ ਕੋਵਿਡ ਦੇ ਲੱਛਣ ਮਹਿਸੂਸ ਕਰਦਾ ਹੈ ਤਾਂ ਤੁਰੰਤ ਕੋਵਿਡ ਟੈਸਟ ਕਰਵਾਉਣਾ ਚਾਹੀਦ ਹੈ। ਇਸ ਤੋਂ ਇਲਾਵਾ ਟੀਕਾਕਰਣ ਵੀ ਬਿਨਾਂ ਕਿਸ ਦੇਰੀ ਤੋਂ ਕਰਵਾਉਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਕੋਵਿਡ-19 ਤੋਂ ਬਚਾਅ ਦਾ ਇੱਕੋ ਇੱਕ ਮੰਤਰ ਟੀਕਾਕਰਣ ਹੈ। ਇਹ ਵੀ ਸੰਭਵ ਹੈ ਕਿ ਟੀਕਾ ਲਗਵਾ ਚੁੱਕਾ ਵਿਅਕਤੀ ਵੀ ਲਾਗ ਦਾ ਸ਼ਿਕਾਰ ਹੋ ਜਾਏ ਪਰ ਇਹ ਇਕ ਜਾਂਚਿਆ-ਪਰਖਿਆ ਤੱਥ ਹੈ ਕਿ ਅਜਿਹੇ ਮਾਮਲਿਆਂ ਵਿੱਚ ਵਾਇਰਸ ਦੀ ਲਾਗ ਦੀ ਗੰਭੀਰਤਾ ਬਹੁਤ ਘੱਟ ਹੁੰਦੀ ਹੈ।