- ਸਿਹਤ ਵਿਭਾਗ ਦੀ ਟੀਮ ਵਲੋਂ ਸ਼ੁਕਰਵਾਰ ਨੂੰ ਲਗਾਈਆਂ ਗਈਆਂ 187 ਡੋਜਾਂ
ਹੁਸ਼ਿਆਰਪੁਰ, 23 ਅਪ੍ਰੈਲ : ਜ਼ਿਲ੍ਹੇ ਵਿੱਚ ਚੱਲ ਰਹੇ ਕੋਵਿਡ ਟੀਕਾਕਰਨ ਤਹਿਤ ਸਥਾਨਕ ਕੇਂਦਰੀ ਜੇਲ੍ਹ ਵਿੱਚ 31 ਮਾਰਚ ਤੋਂ ਬਾਅਦ ਆਏ ਕੁੱਲ 183 ਬੰਦੀਆਂ ਦੇ ਕੋਵਿਡ ਵੈਕਸੀਨ ਲਾਉਣ ਤੋਂ ਇਲਾਵਾ 3 ਸਟਾਫ਼ ਮੈਂਬਰਾਂ ਦੇ ਵੀ ਕੋਵਿਡ ਟੀਕਾਕਰਨ ਦੀ ਪਹਿਲੀ ਡੋਜ਼ ਲਗਾਈ ਗਈ।
ਕੇਂਦਰੀ ਜੇਲ੍ਹ ਵਿੱਚ ਲੱਗੇ ਵਿਸ਼ੇਸ਼ ਟੀਕਾਕਰਨ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਵਿੱਚ ਸਾਰੇ ਯੋਗ ਲਾਭਪਾਤਰੀਆਂ ਦੇ ਵੈਕਸੀਨ ਲੱਗ ਜਾਣ ਨਾਲ ਜੇਲ੍ਹ ਅੰਦਰ 100 ਫੀਸਦੀ ਟੀਕਾਕਰਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਜੇਲ੍ਹ ਵਿੱਚ ਬੰਦ ਕੁੱਲ 605 ਬੰਦੀਆਂ ਵਿੱਚੋਂ ਯੋਗ 579 ਦੇ ਵੈਕਸੀਨ ਲਗਾ ਦਿੱਤੀ ਗਈ ਹੈ ਜਦਕਿ ਰਹਿੰਦੇ 26 ਦੇ ਮੈਡੀਕਲ ਕਾਰਨਾਂ ਕਰਕੇ ਵੈਕਸੀਨ ਨਹੀਂ ਲੱਗ ਸਕੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਖੁਦ ਅੱਜ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਲਗਵਾਈ ਹੈ ਅਤੇ ਬਾਕੀ ਸਾਰੇ ਸਟਾਫ਼ ਮੈਂਬਰਾਂ ਦਾ ਵੀ ਟੀਕਾਕਰਨ ਹੋ ਚੁੱਕਾ ਹੈ।
ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਪਿਛਲੀ ਵਾਰ ਲੱਗੇ ਵਿਸ਼ੇਸ਼ ਕੈਂਪ ਵਿੱਚ ਬੰਦੀਆਂ ਤੋਂ ਇਲਾਵਾ ਲਗਭਗ ਸਾਰੇ ਸਟਾਫ਼ ਨੂੰ ਪਹਿਲੀ ਡੋਜ਼ ਲਗਾ ਦਿੱਤੀ ਗਈ ਸੀ ਅਤੇ ਰਹਿੰਦੇ 3 ਸਟਾਫ਼ ਮੈਂਬਰਾਂ ਦਾ ਅੱਜ ਟੀਕਾਕਰਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਲੱਗੀਆਂ 187 ਡੋਜ਼ਾਂ ਵਿੱਚੋਂ 179 ਪੁਰਸ਼ਾਂ ਅਤੇ 8 ਡੋਜ਼ਾ ਮਹਿਲਾਵਾਂ ਦੇ ਲਗਾਈਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਸੁਪਰਡੈਂਟ ਤੇਜਪਾਲ ਸਿੰਘ, ਏ.ਕੇ. ਸੈਣੀ, ਦੇਸ ਸਿੰਘ ਤੇ ਗੁਰਦਿਆਲ ਸਿੰਘ (ਤਿੰਨੇ ਸਹਾਇਕ ਸੁਪਰਡੈਂਟ), ਡਾ. ਰਾਮਵੀਰ ਅਤੇ ਡਾ. ਮੋਹਿਤ ਭਾਰਤੀ ਮੌਜੂਦ ਸਨ।