ਪਰਵਿੰਦਰ ਸਿੰਘ ਕੰਧਾਰੀ
- 250 ਲੋਕਾਂ ਦਾ ਹੋਇਆ ਟੀਕਾਕਰਨ
ਫਰੀਦਕੋਟ, 23 ਅਪ੍ਰੈਲ 2021 - ਮਾਨਯੋਗ ਜਿਲ੍ਹਾ ਅਤੇ ਸ਼ੈਸਨ ਜੱਜ-ਕਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਂਵਾਂ ਅਥਾਰਟੀ, ਫਰੀਦਕੋਟ ਸ਼੍ਰੀ ਸੁਮੀਤ ਮਲਹੋਤਰਾ ਦੀ ਰਹਿਨਮਾਈ ਹੇਠ ਅਤੇ ਸ਼੍ਰੀਮਤੀ ਅਮਨ ਸ਼ਰਮਾ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਂਵਾਂ ਅਥਾਰਟੀ, ਫਰੀਦਕੋਟ ਦੇ ਸਹਿਯੋਗ ਨਾਲ ਮਿਤੀ 20-04-2021 ਅਤੇ ਮਿਤੀ 23-04-2021 ਨੂੰ ਕਰੋਨਾ ਮਹਾਂਮਾਰੀ ਤੱ ਬਚਾਅ ਲਈ ਸਿਵਲ ਹਸਪਤਾਲ ਫਰੀਦਕੋਟ ਦੇ ਡਾਕਟਰ ਅਤੇ ਸਿਹਤ ਕਰਮਚਾਰੀਆਂ ਵੱਲੋਂ ਜਿਲ੍ਹਾ ਕਚਿਹਰੀਆਂ ਵਿਚ ਟੀਕਾਕਰਣ ਕੈਂਪ ਅਯੋਜਤ ਕਰਵਾਇਆ ਗਿਆ। ਇਸ ਕੈਪ ਵਿਚ ਜੱਜ ਸਾਹਿਬਾਨ, ਕਰਮਚਾਰੀਆਂ ਅਤੇ ਵਕੀਲ ਸਾਹਿਬਾਨਾਂ ਦਾ ਟੀਕਾਕਰਣ ਸਫਲਤਾ ਪੂਰਵਕ ਕੀਤਾ ਗਿਆ। ਇਸ ਟੀਕਾਕਰਣ ਪ੍ਰੋਗਰਾਮ ਵਿਚ ਜੱਜ ਸਾਹਿਬਾਨ, ਬਾਰ ਕੌਸਿਲ ਦੇ ਮੈਬਰਾਂ,ਕਚਿਹਰੀ ਦੇ ਕਰਮਚਾਰੀਆਂ ਅਤੇ ਵਕੀਲਾਂ ਨੇ ਵੱਧ ਚੜ ਕੇ ਸਹਿਯੋਗ ਦਿੱਤਾ ਤੇ ਤਕਰੀਬਨ 250 ਲੋਕਾਂ ਦਾ ਟੀਕਾਕਰਣ ਕੀਤਾ ਗਿਆ।
ਇਸ ਕੈਂਪ ਨੂੰ ਦੋ ਸਿਫਟਾਂ ਵਿਚ ਅਯੋਜਤ ਕੀਤਾ ਗਿਆ ਤਾਂ ਜ਼ੋ ਨਿਆ ਪਾਲਿਕਾ ਦੇ ਦਫਤਰੀ ਕੰਮ ਕਾਜ ਵਿਚ ਰੁਕਾਵਟ ਨਾਂ ਆ ਸਕੇ। ਇਸ ਮੌਕੇ ਸ਼੍ਰੀ ਸੁਮੀਤ ਮਲਹੋਤਰਾ ਮਾਨਯੋਗ ਜਿਲ੍ਹਾ ਅਤੇ ਸ਼ੈਸਨ ਜੱਜ- ਕਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਂਵਾਂ ਅਥਾਰਟੀ, ਫਰੀਦਕੋਟ ਵੱਲੋ ਅਪੀਲ ਕੀਤੀ ਕਿ ਕਰੋਨਾ ਟੀਕਾਕਰਣ ਵੱਧ ਤੋ ਵੱਧ ਕਰਵਾਇਆ ਜਾਵੇ ਤਾਂ ਜ਼ੋ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ।