ਫਰੀਦਕੋਟ 23 ਅਪ੍ਰੈਲ - ਕੋਵਿਡ 19 ( ਕੋਰੋਨਾ ਵਾਇਰਸ ) ਦਾ ਪ੍ਰਕੋਪ ਇਸ ਸਮੇਂ ਪੂਰੇ ਭਾਰਤ ਵਿੱਚ ਫੈਲਿਆ ਹੋਇਆ ਹੈ । ਜਿਸ ਲਈ ਲੋਕਾਂ ਨੂੰ ਕਰੋਨਾ ਦੇ ਪ੍ਰਭਾਵ ਅੱਗੇ ਵੱਧਣ ਤੋਂ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਵਧੀਕ ਮੁੱਖ ਸਕੱਤਰ , ਸਿਹਤ ਅਤੇ ਪਰਿਵਾਰ ਭਲਾਈ ਵਿਭਾਗ , ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਰੌਸ਼ਨੀ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਫਰੀਦਕੋਟ ਦੇ ਆਦੇਸ਼ਾਂ ਮੁਤਾਬਿਕ ਪਿੰਡ ਕਿਲਾਂ ਨੌ ਨੂੰ ਮਾਈਕਰੋ ਕੰਨਟੇਨਮੈਂਟ ਜੋਨ ਘੋਸ਼ਿਤ ਕੀਤਾ ਗਿਆ ਸੀ । ਇਸ ਹੁਕਮ ਦੀ ਲਗਾਤਾਰਤਾ ਵਿੱਚ ਮਾਈਕਰੋ ਕੰਨਟੇਨਮੈਂਟ ਜੋਨ ਵਿੱਚ 25.04.2021 ਤੱਕ ਵਾਧਾ ਕਰ ਦਿੱਤਾ ਗਿਆ ਸੀ ।
ਉਪ ਮੰਡਲ ਮੈਜਿਸਟਰੇਟ ਮਿਸ ਪੂਨਮ ਸਿੰਘ ਨੇ ਦੱਸਿਆ ਕਿ ਇਸ ਮਾਈਕਰੋ ਕੰਨਟੇਨਮੈਂਟ ਜੋਨ ਤੇ ਸ੍ਰੀ ਸੁਰੇਸ਼ ਕੁਮਾਰ , ਲੈਕਚਰਾਰ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ , ਕਿਲਾਂ ਨੋ ਨੂੰ ਸਪੈਸ਼ਲ ਡਿਊਟੀ ਮੈਜਿਸਟਰੇਟ ਲਗਾਇਆ ਗਿਆ ਸੀ । ਹੁਣ ਉਨ੍ਹਾਂ ਦੀ ਡਿਊਟੀ ਕੋਵਿਡ -19 ਦੇ ਹੋਰ ਕੰਮਾਂ ਵਿੱਚ ਲਗਾ ਦਿੱਤੀ ਗਈ ਹੈ । ਇਸ ਲਈ ਹੁਣ ਇਹਨਾਂ ਦੀ ਜਗ੍ਹਾ ਸ੍ਰੀ ਗੁਰਚਰਨ ਸਿੰਘ , ਲੈਕਚਰਾਰ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ( ਮੋਬ : ਨੰ : 98761-49199 ) ਦੀ ਡਿਊਟੀ ਪਿੰਡ ਕਿਲਾ ਨੂੰ ਦੇ ਮਾਈਕਰੋ ਕੰਨਟੇਨਮੈਂਟ ਜੋਨ ਵਿੱਚ ਸ਼ਪੈਸ਼ਲ ਡਿਊਟੀ ਮੈਜਿਸਟਰੇਟ ਵਜੇ ਨਿਸ਼ਚਿਤ ਮਿਤੀ ਤੱਕ ਲਗਾਈ ਜਾਂਦੀ ਹੈ । ਇਹ ਅਧਿਕਾਰੀ ਸਬੰਧਤ ਨਿਵਾਸੀਆਂ ਤੱਕ ਜਰੂਰੀ ਵਸਤੂਆਂ ਅਤੇ ਦਵਾਈਆਂ ਦੀ ਸਪਲਾਈ ਯਕੀਨੀ ਬਣਾਈ ਰੱਖਣਗੇ।