ਹਰੀਸ਼ ਕਾਲੜਾ
ਰੂਪਨਗਰ 23 ਅਪ੍ਰੈਲ 2021: ਕੋਵਿਡ-19 (ਕੋਰੋਨਾ ਵਾਇਰਸ) ਦੇ ਲਗਾਤਾਰ ਵਧਦੇ ਕੇਸਾਂ ਦੇ ਮੱਦੇਨਜਰ ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਢਾਂਡਾ ਵੱਲੋਂ ਸਮੂਹ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਜਰੂਰੀ ਹੈ ਕਿ ਅਸੀ ਕੋਵਿਡ ਅਨਰੂਪ ਵਿਵਹਾਰ ਅਪਣਾਂਉਦੇ ਹੋਏ ਇੱਕ ਦੂਜੇ ਤੋਂ ਘੱਟ ਤੋਂ ਘੱਟ ਦੋ ਗਜ ਦੀ ਦੂਰੀ ਬਣਾ ਕੇ ਰੱਖੀਏ।ਇੱਕ ਦੂਸਰੇ ਨਾਲ ਹੱਥ ਨਾ ਮਿਲਾਈਏ।ਮੂੰਹ ਤੇ ਮਾਸਕ ਲਗਾ ਕੇ ਰੱਖਿਆ ਜਾਵੇ।ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਪੇਪਰ ਨਾਲ ਕਵਰ ਕੀਤਾ ਜਾਵੇ। ਵਾਰ-ਵਾਰ ਆਪਣੇ ਹੱਥਾਂ ਨਾਲ ਅੱਖਾਂ, ਮੂੰਹ ਅਤੇ ਨੱਕ ਨੂੰ ਨਾਂ ਛੂਹਿਆ ਜਾਵੇ। ਹੱਥਾਂ ਨੂੰ ਵਾਰ-ਵਾਰ ਸਹੀ ਵਿਧੀ ਰਾਹੀਂ ਘੱਟ ਤੋਂ ਘੱਟ 20 ਤੋਂ 30 ਸੈਕਿੰਡ ਸਾਬਣ ਨਾਲ ਧੋਇਆ ਜਾਵੇ ਜਾਂ ਸੈਨੇਟਾਇਜ਼ਰ ਨਾਲ ਸੈਨੇਟਾਇਜ਼ ਕੀਤਾ ਜਾਵੇ।ਗੈਰ ਜਰੂਰੀ ਕੰਮ ਲਈ ਘਰੋਂ ਬਾਹਰ ਅਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਬਚਿਆ ਜਾਵੇ।
ਇਸ ਤੋਂ ਇਲਾਵਾ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਜਰੂਰ ਲਈਆਂ ਜਾਣ। ਕਿਸੇ ਵੀ ਕਿਸਮ ਦੀ ਅਫਵਾਹ ਤੇ ਵਿਸ਼ਵਾਸ਼ ਨਾਂ ਕੀਤਾ ਜਾਵੇ, ਟੀਕਾਕਰਨ ਬਿਲਕੁਲ ਸੁਰੱਖਿਅਤ ਹੈ ਅਤੇ ਹਦਾਇਤਾਂ ਅਨੁਸਾਰ ਯੋਗ ਵਿਅਕਤੀ ਜਿੰਨਾਂ ਜਲਦੀ ਹੋ ਸਕੇ ਟੀਕਾਕਰਨ ਦੀ ਖੁਰਾਕ ਲੈਣ। ਸਮੇਂ-ਸਮੇਂ ਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾਂ ਕੀਤੀ ਜਾਵੇ। ਉਹਨਾਂ ਕਿਹਾ ਕਿ ਸੱਭ ਦੇ ਸਾਂਝੇ ਉਦਮ ਸਦਕਾ ਹੀ ਅਸੀਂ ਇਸ ਮਹਾਂਮਾਰੀ ਤੇ ਕਾਬੂ ਪਾਉਣ ਵਿੱਚ ਸਫਲ ਹੋ ਸਕਦੇ ਹਾਂ।