ਫਰੀਦਕੋਟ, 22 ਅਪ੍ਰੈਲ 2021 - ਸਿਵਿਲ ਹਸਪਤਾਲ ਫਰੀਦਕੋਟ ਦੇ ਐਸ ਐਮ ਓ ਡਾ. ਚੰਦਰ ਸ਼ੇਖਰ ਕੱਕੜ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿਚ ਖੰਘ,ਜੁਕਾਮ ਬੁਖਾਰ ਆਦਿ ਲੱਛਣਾਂ ਦਾ ਪਤਾ ਲੱਗੇ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿਖੇ ਸਥਿਤ ਫਲੂ ਕਾਰਨਰ 'ਤੇ ਜਾ ਕੇ ਟੈਸਟ ਕਰਵਾਓ ਤਾਂ ਜੋ ਕੋਰੋਨਾ ਦਾ ਸਮੇਂ ਸਿਰ ਪਤਾ ਲਗ ਸਕੇ ਅਤੇ ਇਸ ਦਾ ਹੱਲ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਕਰੋਨਾ ਵੈਕਸੀਨ ਬਿਲਕੁੱਲ ਮੁਫਤ ਲਗਾਈ ਜਾਂਦੀ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਵਿਖੇ ਕੋਰੋਨਾ ਦਾ ਟੀਕਾ 250/-ਰੁਪਏ ਪ੍ਰਤੀ ਡੋਜ਼ ਹੈ । ਕੋਰੋਨਾ ਵੈਕਸੀਨ ਬਿਲਕੁੱਲ ਸੁਰੱਖਿਅਤ ਅਤੇ ਅਸਰਦਾਰ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਹੋ ਕੇ ਕੋਰੋਨਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਤਾਂ ਕਿ ਜਲਦ ਤੋਂ ਜਲਦ ਕਰੋਨਾ ਮਹਾਮਾਰੀ 'ਤੇ ਕਾਬੂ ਪਾਇਆ ਜਾ ਸਕੇ।