ਹਿਮਾਚਲ ਪ੍ਰਦੇਸ਼ ਦੇ ਸਾਰੇ ਧਾਰਮਿਕ ਅਸਥਾਨ ਕੋਰੋਨਾ ਕਾਰਨ ਆਮ ਸ਼ਰਧਾਲੂਆਂ ਲਈ ਬੰਦ
ਰੋਪੜ 22 ਅਪ੍ਰੈਲ,2021: ਕੋਰੋਨਾ ਦੇ ਵਧਦੇ ਹੋਏ ਪ੍ਰਭਾਵ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ 23 ਅਪ੍ਰੈਲ ਤੋਂ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਸਮੇਤ ਸਾਰੇ ਧਾਰਮਿਕ ਅਸਥਾਨ ਆਮ ਸ਼ਰਧਾਲੂਆਂ ਦੇ ਦਰਸ਼ਨ ਲਈ ਬੰਦ ਕਰ ਦਿੱਤੇ ਗਏ ਹਨ। ਮਾਤਾ ਨੈਣਾ ਦੇਵੀ ਮੰਦਰਾਂ ਦੇ ਅਧਿਕਾਰੀ ਚੌਧਰੀ ਹੁਸਨ ਚੰਦ ਨੇ ਦੱਸਿਆ ਕਿ ਕੋਵਿਡ ਦੇ ਵਧਦੇ ਹੋਏ ਪ੍ਰਭਾਵ ਨੂੰ ਦੇਖਦੇ ਹੋਏ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਬੰਦ ਕਰ ਦਿੱਤਾ ਹੈ ਅਤੇ ਹੁਣ ਸੰਗਤ ਆਪਣੇ ਘਰ ਬੈਠੇ ਹੀ ਮਾਤਾ ਦੇ ਦਰਸ਼ਨ ਕਰ ਸਕਣਗੇ ।
ਉਨ੍ਹਾਂ ਦੱਸਿਆ ਕਿ ਮੰਦਿਰ ਦੀ ਪ੍ਰੰਪਰਾਗਤ ਪੂਜਾ ਹੋਵੇਗੀ ਤੇ ਡਿਊਟੀ ਸਟਾਫ ਹਾਜ਼ਰ ਰਹੇਗਾ। ਹਿਮਾਚਲ ਪ੍ਰਦੇਸ਼ ਵਿਚ ਹਿੰਦੂ ਧਰਮ ਨਾਲ ਸੰਬੰਧਿਤ ਪੰਜ ਸ਼ਕਤੀ ਪੀਠ ਹਨ ਜਿਨ੍ਹਾਂ ਵਿਚ ਮਾਤਾ ਨੈਣਾ ਦੇਵੀ , ਮਾਤਾ ਜਵਾਲਾ ਜੀ , ਮਾਤਾ ਚਿੰਤਪੂਰਨੀ , ਮਾਤਾ ਜੇਰੀ , ਮਾਤਾ ਚਾਮੁੰਡਾ ਦੇਵੀ ਦੇ ਨਾਮ ਸ਼ਾਮਿਲ ਹਨ। ਇਸ ਦੇ ਨਾਲ ਹੀ ਸਿੱਧ ਬਾਬਾ ਬਲਾਕ ਨਾਥ ਅਤੇ ਹੋਰ ਮੰਦਿਰ ਵੀ ਬੰਦ ਰਹਿਣਗੇ। ਅਗਲੇ ਆਦੇਸ਼ਾਂ ਤੱਕ ਇਹ ਧਾਮ ਆਮ ਸੰਗਤ ਲਈ ਬੰਦ ਰਹਿਣਗੇ ਕਿਉਕਿ ਕਿ ਕਰੋਨਾ ਦੇ ਵਧਦੇ ਪ੍ਰਭਾਵ ਕਾਰਨ ਇਹ ਫੈਸਲੇ ਲਏ ਗਏ।