ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਦੇ ਬੰਦ ਹੋਣ ਦਾ ਸੱਚ
ਚੰਡੀਗੜ੍ਹ,22 ਅਪ੍ਰੈਲ,2021: ਸਵੇਰ ਤੋਂ ਇਕ ਸੂਚਨਾ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਕਿਹਾ ਗਿਆ ਜਾ ਰਿਹਾ ਕਿ ਚੰਡੀਗੜ੍ਹ 'ਚ 16 ਸੈਕਟਰ ਦੇ ਸਰਕਾਰੀ ਹਸਪਤਾਲ ਦੇ 150 ਡਾਕਟਰਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਬਾਅਦ ਹਸਪਤਾਲ ਨੂੰ ਬੰਦ ਕਰ ਦਿੱਤਾ ਗਿਆ। ਬਾਬੂਸ਼ਾਹੀ ਇਸ ਬਾਰੇ ਸਪੱਸ਼ਟ ਦੱਸਣਾ ਚਾਹੁੰਦਾ ਹੈ ਕਿ ਇਹ ਸੂਚਨਾ ਬਿਲਕੁਲ ਫੇਕ ਹੈ। ਇਸ ਤੇ ਗੌਰ ਨਾ ਕੀਤਾ ਜਾਵੇ। ਚੰਡੀਗੜ੍ਹ ਦੇ ਅਡਵਾਈਜ਼ਰ ਨੇ ਵੀ ਇਸ ਬਾਰੇ ਸਪੱਸ਼ਟੀਕਰਨ ਦਿੱਤਾ ਹੈ ਕਿ ਇਹ ਫੇਕ ਹੈ।
ਇਸ ਦੇ ਨਾਲ ਫੇਕ ਨਿਊਜ਼ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਵੀ ਹੋਵੇਗੀ। ਐਮ ਡੀਐਮਏ ਐਕਟ ਤਹਿਤ ਸਜ਼ਾ ਦਿੱਤੀ ਜਾਵੇਗੀ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਵੱਲੋਂ ਪੁਲਿਸ ਦੇ ਆਈ ਟੀ ਸੈਲ ਨੂੰ ਫੇਕ ਨਿਊਜ਼ ਫੈਲਾਉਣ ਵਾਲਿਆਂ ਦੀ ਜਾਂਚ ਕਰਨ ਤੇ ਰਿਪੋਰਟ ਕਰਨ ਨੂੰ ਕਿਹਾ।