ਅਸ਼ੋਕ ਵਰਮਾ
ਬਠਿੰਡਾ, 22ਅਪਰੈਲ2021:ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਦੇ ਮਰੀਜਾਂ ਲਈ ਆਕਸੀਜਨ ਗੈਸ ਦਾ ਕਾਲ ਪਿਆ ਹੋਇਆ। ਪ੍ਰਤੂੰ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀ ਮਸ਼ੀਨਰੀ ਦੀ ਵੱਢ ਟੁੱਕ ਲਈ ਪ੍ਰਾਈਵੇਟ ਕੰਪਨੀ ਪਾਸ ਸੈਕੜਿਆਂ ਦੀ ਤਾਦਾਦ ਵਿੱਚ ਆਕਸੀਜਨ ਗੈਸ ਨਾਲ ਭਰੇ ਸਿਲੰਡਰ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਟੈਂਕ ਭਰ ਭਰ ਕੇ ਆਕਸੀਜਨ ਗੈਸ ਪਹੁੰਚ ਰਹੀ ਹੈ। ਅੱਜ ਬੜੀ ਹੈਰਾਨੀ ਹੋਈ ਜਦੋਂ ਸਿਵਲ ਹਸਪਤਾਲ ਬਠਿੰਡਾ ਦੀ ਐਂਬੂਲੈਂਸ ਇਸ ਪ੍ਰਾਈਵੇਟ ਕੰਪਨੀ ਤੋਂ ਸਿਲੰਡਰਾ ਲੈਣ ਪਹੁੰਚੀ ਹੋਈ ਸੀ। ਕੰਪਨੀ ਵੱਲੋਂ ਬੜੀ ਮੁਸ਼ਕਲ ਨਾਲ ਚਾਰ ਆਕਸੀਜਨ ਗੈਸ ਦੇ ਸਿਲੰਡਰ ਸਰਕਾਰੀ ਐਂਬੂਲੈਂਸ ਨੂੰ ਦਿੱਤੇ ਗਏ ਹਨ।
ਇੱਥੇ ਦੱਸਣਾਂ ਬਣਦਾ ਹੈ ਕਿ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਗੈਸ ਦੀ ਭਾਰੀ ਕਿਲਤ ਕਾਰਣ ਮਰੀਜਾਂ ਨੂੰ ਬਹੁਤ ਮੁਸ਼ਕਲਾਂ ਵਿੱਚੋਂ ਗੁਜਰਨਾ ਪੈ ਰਿਹਾ ਹੈ। ਕਈ ਵਾਰ ਮਰੀਜਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਜਾਂਦਾ ਹੈ। ਪਰ ਥਰਮਲ ਪਲਾਂਟ ਬਠਿੰਡਾ ਦੀ ਮਸ਼ੀਨਰੀ ਨੂੰ ਵੱਢਣ ਟੁੱਕਣ ਲਈ ਇਸ ਬੰਬੇ ਦੀ ਕੰਪਨੀ ਕੋਲ ਆਕਸੀਜਨ ਗੈਸ ਦੇ ਵਾਧੂ ਭੰਡਾਰ ਹਨ। ਇਸ ਕੰਪਨੀ ਨੇ ਥਰਮਲ ਪਲਾਂਟ ਬਠਿੰਡਾ ਅੰਦਰ ਬਹੁਤ ਵੱਡਾ ਟੈਂਕ ਆਕਸੀਜਨ ਗੈਸ ਭੰਡਾਰ ਕਰਨ ਲਈ ਬਣਾਇਆਂ ਹੋਇਆ ਹੈ ਜਿਸ ਵਿੱਚ ਆਕਸੀਜਨ ਗੈਸ ਨਾਲ ਭਰੇ ਟੈਂਕ ਲਿਆ ਕੇ ਖਾਲੀ ਕੀਤੇ ਜਾਂਦੇ ਹਨ। ਉਸ ਮੇਨ ਟੈਂਕ ਵਿੱਚ ਲੰਬੀਆਂ ਲੰਬੀਆਂ ਗੈਸ ਕੱਟਿੰਗ ਦੀਆਂ ਪਾਈਪਾਂ ਲਗਾਈਆਂ ਹੋਈਆਂ ਹਨ ਜੋ ਕਈ ਕਈ ਮੀਟਰ ਤੱਕ ਇਸ ਟੈਂਕ ਵਿੱਚ ਗੈਸ ਦੀ ਸਪਲਾਈ ਲੈ ਕੇ ਥਰਮਲ ਪਲਾਂਟ ਬਠਿੰਡਾ ਦੀ ਮਸ਼ੀਨਰੀ ਨੂੰ ਵੱਢਣ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ।
ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਬਠਿੰਡਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੋ ਕਿ ਥਰਮਲ ਪਲਾਂਟ ਬਠਿੰਡਾ ਵਿੱਚ ਪ੍ਰਾਈਵੇਟ ਕੰਪਨੀਂ ਨੂੰ ਆ ਰਹੀ ਆਕਸੀਜਨ ਗੈਸ ਦੀ ਸਪਲਾਈ ਨੂੰ ਤੁਰੰਤ ਰੋਕ ਕੇ ਮਰੀਜਾ ਦੀ ਜਾਨ ਬਚਾਉਣ ਲਈ ਇਸ ਆਕਸੀਜਨ ਗੈਸ ਦੀ ਹਸਪਤਾਲਾਂ ਨੂੰ ਮੁਹੱਈਆ ਕਰਵਾਈ ਜਾਵੇ ਤਾਂ ਜੋ ਮਰੀਜਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਇਸ ਸਾਰੇ ਇਸ ਕੰਪਨੀ ਕੋਲ ਐਨੀ ਵੱਡੀ ਮਾਤਰਾ ਵਿੱਚ ਆਕਸੀਜਨ ਗੈਸ ਦੀ ਸਪਲਾਈ ਕਿੱਥੋਂ ਅਤੇ ਕਿਵੇਂ ਪਹੁੰਚ ਰਹੀ ਹੈ ਬਾਰੇ ਉੱਚ ਪੱਧਰੀ ਜਾਂਚ ਕਰਵਾਉਣ ਤੋਂ ਅਤੇ ਕਸੂਰਵਾਰ ਪਾੲਏ ਜਾਣ ਵਾਲਿਆਂ ਖਿਲਾਫ ਕਾਨੂੰਨੀੇਕਾਰਵਾਈ ਦੀ ਮੰਗ ਕੀਤੀ ਹੈ।