ਹਰਜਿੰਦਰ ਸਿੰਘ ਭੱਟੀ
- ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਲੱਗ ਰਹੇ ਹਨ ਟੀਕੇ
ਮੋਹਾਲੀ, 22 ਅਪ੍ਰੈਲ 2021 - ਜ਼ਿਲ੍ਹਾ ਸਿਹਤ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਬਿਆਨ ਰਾਹੀਂ ਦਸਿਆ ਕਿ ਜ਼ਿਲ੍ਹੇ ਵਿਚ 58 ਸਰਕਾਰੀ ਅਤੇ 40 ਨਿੱਜੀ ਸਿਹਤ ਸੰਸਥਾਵਾਂ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਟੀਕੇ ਲਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਬੁਲਾਰੇ ਨੇ ਕਿਹਾ ਕਿ 45 ਸਾਲ ਤੋਂ ਉਪਰਲੇ ਹਰ ਵਿਅਕਤੀ ਨੂੰ ਇਨ੍ਹਾਂ ਸੰਸਥਾਵਾਂ ਵਿਚ ਜਾ ਕੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਅਤੇ ਲਾਭਪਾਤਰੀ ਅਪਣਾ ਪਛਾਣ ਪੱਤਰ ਵੀ ਨਾਲ ਲੈ ਕੇ ਜਾਣ।
ਲੋਕਾਂ ਨੂੰ ਜ਼ਿਲ੍ਹੇ ਦੇ ਕੋਵਿਡ ਟੀਕਾਕਰਨ ਕੇਂਦਰਾਂ ਦੇ ਸਥਾਨ ਤੋਂ ਵਾਕਫ਼ ਕਰਾਉਣ ਲਈ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦਸਿਆ ਕਿ ਇਸ ਵੇਲੇ ਮੋਹਾਲੀ ਸ਼ਹਿਰ ਵਿਚ ਫ਼ੇਜ਼ 6 ਦੇ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਨੇੜੇ ਜ਼ਿਲ੍ਹਾ ਹਸਪਤਾਲ ), ਫ਼ੇਜ਼ 1, ਫ਼ੇਜ਼ 7 ਅਤੇ ਫ਼ੇਜ਼ 11 ਦੀਆਂ ਸਰਕਾਰੀ ਡਿਸਪੈਂਸਰੀਆਂ ਵਿਖੇ ਕੋਵਿਡ ਟੀਕਾਕਰਨ ਕੇਂਦਰ ਬਣਾਏ ਗਏ ਹਨ। ਇਸ ਤੋਂ ਇਲਾਵਾ ਡੇਰਾਬੱਸੀ, ਖਰੜ, ਕੁਰਾਲੀ, ਬੂਥਗੜ੍ਹ, ਢਕੋਲੀ, ਬਨੂੜ ਅਤੇ ਲਾਲੜੂ ਵਿਖੇ ਸਰਕਾਰੀ ਹਸਪਤਾਲਾਂ ਵਿਚ ਵੀ ਟੀਕਾਕਰਨ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਚੰਦੋਂ, ਮਜਾਤ, ਲਾਂਡਰਾਂ, ਮੁੱਲਾਂਪੁਰ, ਖ਼ਿਜ਼ਰਾਬਾਦ, ਪਲਹੇੜੀ, ਪੰਡਵਾਲਾ, ਖ਼ਿਜ਼ਰਗੜ੍ਹ, ਬਸੋਲੀ, ਮਟੌਰ, ਬਲਟਾਣਾ, ਨਯਾਗਾਉਂ, ਮੁੰਡੀ ਖਰੜ, ਜ਼ੀਰਕਪੁਰ ਦੇ ਸਰਕਾਰੀ ਸਿਹਤ ਕੇਂਦਰਾਂ/ਡਿਸਪੈਂਸਰੀਆਂ ਵਿਖੇ ਇੰਜੈਕਸ਼ਨ ਲਾਏ ਜਾ ਰਹੇ ਹਨ।
ਸਿਹਤ ਬਲਾਕ ਘੜੂੰਆਂ ਦੇ ਪਿੰਡਾਂ ਸਕਰੁੱਲਾਪੁਰ, ਬੱਟਾ, ਬਡਾਲੀ, ਟੰਗੋਰੀ, ਗੜਾਂਗਾਂ, ਬਸੀਆਂ, ਸਨੇਟਾ, ਝੰਜੇੜੀ, ਚਡਿਆਲਾ, ਬਾਕਰਪੁਰ, ਮੱਛਲੀ ਕਲਾਂ, ਸੋਹਾਣਾ, ਮਨੌਲੀ, ਭਾਗੋ ਮਾਜਰਾ, ਦਾਊਂ ਮਾਜਰਾ, ਜਗਤਪੁਰਾ, ਦਾਊਂ, ਸਿੰਘਾਦੇਵੀ ਮੰਦਰ ਨਯਾਗਾਉਂ, ਡੇਰਾਬੱਸੀ ਬਲਾਕ ਦੇ ਛੱਤ, ਰਾਮਪੁਰ ਸੈਣੀਆਂ, ਅਮਲਾਲਾ, ਭਾਂਖਰਪੁਰ, ਦੱਪਰ, ਕਮਲਿਉਂ, ਕੂੜਾਂਵਾਲਾ, ਪਰਾਗਪੁਰ, ਮੁਬਾਰਕਪੁਰ ਅਤੇ ਬੂਥਗੜ੍ਹ ਬਲਾਕ ਦੇ ਤੋਗਾਂ, ਬਹਿਲੋਲਪੁਰ ਤੇ ਸਿਆਲਬਾ ਦੀਆਂ ਡਿਸਪੈਂਸਰੀਆਂ ਵਿਚ ਵੱਖ-ਵੱਖ ਦਿਨਾਂ ਦੌਰਾਨ ਟੀਕਾਕਰਨ ਹੋ ਰਿਹਾ ਹੈ। ਬੁਲਾਰੇ ਨੇ ਦਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਟੀਕਾਕਰਨ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ ਜਦਕਿ ਨਿੱਜੀ ਹਸਪਤਾਲਾਂ ਵਿਚ ਪ੍ਰਤੀ ਇੰਜੈਕਸ਼ਨ 250 ਰੁਪਏ ਲਏ ਜਾ ਰਹੇ ਹਨ।
ਨਿੱਜੀ ਸਿਹਤ ਸੰਸਥਾਵਾਂ ਵਿਚ ਇਸ ਵੇਲੇ ਮੋਹਾਲੀ ਸ਼ਹਿਰ ਦੇ ਮੈਕਸ ਹਸਪਤਾਲ, ਫ਼ੋਰਟਿਸ ਹਸਪਤਾਲ, ਆਈਵੀਵਾਈ ਹਸਪਤਾਲ, ਗਰੇਸ਼ੀਅਨ ਹਸਪਤਾਲ, ਮਾਇਓ ਹਸਪਤਾਲ, ਇੰਡਸ ਹਸਪਤਾਲ, ਇੰਡਸ ਸੁਪਰ ਸਪੈਸ਼ਲਿਟੀ ਹਸਪਤਾਲ, ਕਾਜ਼ਮੋ ਹਸਪਤਾਲ, ਸ਼ੈਲਬੀ ਹਸਪਤਾਲ, ਅਨਹਦ ਮਾਈਂਡ ਕੇਅਰ ਐਂਡ ਕਿਊਰ, ਏਸ ਹਾਰਟ ਹਸਪਤਾਲ, ਟੱਚ ਕਲੀਨਿਕ, ਚੀਮਾ ਮੈਡੀਕਲ ਕੰਪਲੈਕਸ, ਅਮਰ ਹਸਪਤਾਲ, ਸੂਰੀਆ ਕਿਡਨੀ ਕੇਅਰ, ਏਐਮ ਹਸਪਤਾਲ, ਬਹਿਗਲ ਹਸਪਤਾਲ, ਡਾਕਟਰਜ਼ ਕਲੀਨਿਕ, ਜੇ ਪੀ ਆਈ ਹਸਪਤਾਲ ਅਤੇ ਸੋਹਾਣਾ ਦੇ ਐਸਜੀਐਚਐਸ ਵਿਖੇ ਟੀਕਾਕਰਨ ਹੋ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਖਰੜ ਦੇ ਕੌਸ਼ਲ ਹਸਪਤਾਲ, ਕੰਬੋਜ ਹਸਪਤਾਲ, ਹੋਲੀ ਬੇਸਿਲ ਮੈਡੀ ਕਲੀਨਿਕ, ਰੇਡੀਅੰਸ ਹਸਪਤਾਲ, ਆਸ਼ਾ ਕਿਰਨ ਫ਼ਰਟੀਲਿਟੀ ਵਰਲਡ, ਮਹਿਤਾ ਹਸਪਤਾਲ ਵਿਖੇ ਟੀਕੇ ਲੱਗ ਰਹੇ ਹਨ।
ਡੇਰਾਬੱਸੀ ਦੇ ਬਲੈਸਿੰਗਜ਼ ਹਸਪਤਾਲ, ਇੰਡਸ ਹਸਪਤਾਲ ਵਿਖੇ ਟੀਕਾਕਰਨ ਹੋ ਰਿਹਾ ਹੈ। ਜ਼ੀਰਕਪੁਰ ਦੇ ਮਿਹਰ ਹਸਪਤਾਲ, ਐਮਕੇਅਰ ਹਸਪਤਾਲ, ਅਡਵਾਮੈਡ ਹਸਪਤਾਲ, ਗੋਲਡਨ ਹਸਪਤਾਲ, ਟਰਿਨਿਟੀ ਹਸਪਤਾਲ, ਮਤਸਿਆ ਹਸਪਤਾਲ, ਵੀ ਕੇਅਰ ਹਸਪਤਾਲ, ਪੀਰਮੁਸ਼ੱਲਾ ਦੇ ਯੂਨਾਈਟਿਡ ਪਾਥ ਲੈਬ, ਕੌਸ਼ਲ ਗਾਇਨੀ ਐਂਡ ਮੈਡੀਕਲ ਸੈਂਟਰ ਅਤੇ ਘੜੂੰਆਂ ਦੇ ਹੈਲਥ ਸ਼ੋਅਰ ਹਸਪਤਾਲ ਵਿਚ ਇੰਜੈਕਸ਼ਨ ਲਾਏ ਜਾ ਰਹੇ ਹਨ। ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸੰਸਥਾਵਾਂ ਵਿਚ ਜਾ ਕੇ ਇੰਜੈਕਸ਼ਨ ਲਗਵਾ ਸਕਦੇ ਹਨ। ਬੁਲਾਰੇ ਮੁਤਾਬਕ ਟੀਕਾਕਰਨ ਤੋਂ ਬਾਅਦ ਵੀ ਸਾਰੀਆਂ ਜ਼ਰੂਰੀ ਹਦਾਇਤਾਂ ਦੀ ਪਾਲਣਾ ਜ਼ਰੂਰੀ ਹੈ ਜਿਵੇਂ ਮਾਸਕ ਪਾਉਣਾ, ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰਖਣਾ ਅਤੇ ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣਾ। ਸਿਹਤ ਸਬੰਧੀ ਕਿਸੇ ਵੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।