ਰਵੀ ਜੱਖੂ
ਚੰਡੀਗੜ੍ਹ, 22 ਅਪ੍ਰੈਲ 2021 - ਪੰਜਾਬ ਸਰਕਾਰ ਦੀ ਕੋਵਿਡ-19 ਨੂੰ ਲੈ ਬਣਾਈ ਰੀਵਿਊ ਕਮੇਟੀ ਦੀ ਮੀਟਿੰਗ ਵਿੱਚ ਅਹਿਮ ਫੈਸਲਾ ਲਿਆ ਗਿਆ ਹੈ। ਆਕਸੀਜਨ ਲਿਜਾਣ ਵਾਲ਼ੀਆਂ ਗੱਡੀਆਂ ਨੂੰ ਸੁਰੱਖਿਆ ਦਿੱਤੀ ਜਾਏਗੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਵੀਰ ਸਿੱਧੂ ਨੇ ਦੱਸਿਆ ਕਿ ਸੂਬੇ ਵਿੱਚ ਫ਼ਿਲਹਾਲ ਕੋਈ ਸਖਤੀ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਸੂਬੇ ਵਿੱਚ ਕੋਰਨਾ ਨੂੰ ਲੈ ਪੁਖ਼ਤਾ ਇੰਤਜਾਮ ਹਨ। ਪੰਜਾਬ ਵਿੱਚ ਇੱਕ ਦਿਨ ‘ਚ 56000 ਦੇ ਕਰੀਬ ਟੈਸਟ ਕੀਤੇ ਗਏ ਹਨ। ਜਿਨ੍ਹਾਂ ਨੂੰ ਵੱਧਾ ਕਿ 60000 ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਕੇਂਦਰ ਸਰਕਾਰ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਨੂੰ ਕਰੋਨਾ ਵੈਕਸੀਨ ਦਾ ਇੱਕ ਹਫ਼ਤੇ ਦਾ ਸਟੋਕ ਐਡਵਾਂਸ ਦਿੱਤਾ ਜਾਵੇ ।
ਉਹਨਾਂ ਦੱਸਿਆ ਕਿ ਆਕਸੀਜਨ ਦੀ ਸਪਲਾਈ ਕੁਝ ਸੂਬਿਆਂ ਵੱਲੋ ਪ੍ਰਭਾਵਿਤ ਕੀਤੀ ਜਾ ਰਹੀ ਹੈ ਜਿਸਦੇ ਚੱਲਦਿਆਂ ਆਕਸੀਜਨ ਸਪਲਾਈ ਕਰਨ ਵਾਲ਼ੀਆਂ ਗੱਡੀਆਂ ਨੂੰ ਸਰੁਖਿਆ ਦਿੱਤੀ ਜਾਵੇਗੀ ।