ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ 2021-ਜ਼ਿਲੇ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਅੱਜ ਫ਼ਿਰ ਜ਼ਿਲੇ ਅੰਦਰ ਕੋਰੋਨਾ ਕਰਕੇ ਦੋ ਹੋਰ ਮੌਤਾਂ ਹੋ ਗਈਆਂ ਹਨ, ਜਦੋਂਕਿ ਦੂਜੇ ਪਾਸੇ ਕੋਰੋਨਾ ਦੇ 180 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਵਿਭਾਗ ਦੀ ਰਿਪੋਰਟ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੋਂ 32, ਮਲੋਟ ਤੋਂ 32, ਗਿੱਦੜਬਾਹਾ ਤੋਂ 20, ਜ਼ਿਲਾ ਜੇਲ ਤੋਂ 27, ਉਦੇਕਰਨ ਤੋਂ 1, ਮਧੀਰ ਤੋਂ 7, ਬਰੀਵਾਲਾ ਤੋਂ 6, ਲੱਖੇਵਾਲੀ ਤੋਂ 3, ਬੱਲਮਗੜ੍ਹ ਤੋਂ 1, ਰਾਮਨਗਰ ਤੋਂ 1, ਦਾਨੇਵਾਲਾ ਤੋਂ 3, ਈਨਾ ਖੇੜਾ ਤੋਂ 1, ਤੱਪਾ ਖੇੜਾ ਤੋਂ 1, ਸਰਾਵਾਂ ਬੋਦਲਾਂ ਤੋਂ 1, ਬਾਦੀਆਂ ਤੋਂ 1, ਬਾਦਲ ਤੋਂ 3, ਗੁਰੂਸਰ ਤੋਂ 1, ਦੋਦਾ ਤੋਂ 1, ਬੂੜਾ ਗੁੱਜਰ ਤੋਂ 1, ਚੱਕ ਸ਼ੇਰੇਵਾਲਾ ਤੋਂ 1, ਖ਼ੋਖ਼ਰ ਤੋਂ 1, ਕਿੱਲਿਆਂਵਾਲੀ ਤੋਂ 1, ਲੰਬੀ ਤੋਂ 2, ਕੋਟਭਾਈ ਤੋਂ 1, ਅਰਨੀਵਾਲਾ ਵਜ਼ੀਰਾ ਤੋਂ 1, ਸਿੱਖਵਾਲਾ ਤੋਂ 1, ਗੁਰੂਸਰ ਜੋਧਾਂ ਤੋਂ 1, ਤਰਮਾਲਾ ਤੋਂ 1, ਲੁਹਾਰਾ ਤੋਂ 1, ਬੁਰਜ਼ ਸਿੱਧਵਾਂ ਤੋਂ 2, ਖ਼ਾਨੇ ਕੀ ਢਾਬ ਤੋਂ 2, ਲੱਕੜਵਾਲਾ ਤੋਂ 1, ਦਬੜਾ ਤੋਂ 2, ਭਗਵਾਨਪੁਰਾ ਤੋਂ 1, ਮਾਹੂਆਣਾ ਤੋਂ 1, ਪੰਜਾਵਾ ਤੋਂ 1, ਭੀਟੀਵਾਲਾ ਤੋਂ 1, ਪਿੰਡ ਮਲੋਟ ਤੋਂ 2, ਮੋਹਲਾਂ ਤੋਂ 2, ਦੋਦਾ ਤੋਂ 2, ਕਾਉਣੀ ਤੋਂ 1, ਥਰਾਜਵਾਲਾ ਤੋਂ 1, ਲੰਡੇ ਰੋਡੇ ਤੋਂ 2, ਮਹਾਂਬੱਧਰ ਤੋਂ 1, ਮਹਿਣਾ ਤੋਂ 1, ਝੋਰੜ ਤੋਂ 1, ਦੌਲਾ ਤੋਂ 1 ਤੇ ਬਾਦੀਆਂ ਤੋਂ 1 ਕੇਸ ਮਿਲਿਆ ਹੈ। ਇਸ ਤੋਂ ਇਲਾਵਾ ਅੱਜ 63 ਮਰੀਜ਼ਾਂ ਨੂੰ ਰਿਲੀਵ ਵੀ ਕੀਤਾ ਗਿਆ ਹੈ। ਅੱਜ 1110 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਇਸ ਸਮੇਂ 1279 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 931 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 6091 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ 4906 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 1065 ਕੇਸ ਸਰਗਰਮ ਚੱਲ ਰਹੇ ਹਨ।
ਰਿਪੋਰਟ ਅਨੁਸਾਰ ਅੱਜ ਦੋ ਮੌਤਾਂ ਵੀ ਹੋਈਆਂ ਹਨ। ਮਿ੍ਰਤਕ ਮਲੋਟ ਤੇ ਲੁਹਾਰਾ ਤੋਂ ਸਬੰਧਿਤ ਸਨ, ਜੋ ਪਾਜ਼ੇਟਿਵ ਚੱਲ ਰਹੇ ਸਨ ਤੇ ਇਲਾਜ ਅਧੀਨ ਸੀ, ਜਿੰਨਾਂ ਅੱਜ ਦਮ ਤੋੜ ਦਿੱਤਾ ਹੈ। ਹੁਣ ਜ਼ਿਲੇ ਅੰਦਰ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 120 ਹੋ ਗਈ ਹੈ।