ਬਲਵਿੰਦਰ ਸਿੰਘ ਧਾਲੀਵਾਲ
- 10 ਤੋਂ ਜਿਆਦਾ ਲੋਕਾਂ ਦੇ ਇਕੱਠ ਲਈ ਲੈਣੀ ਜ਼ਰੂਰੀ ਹੈ ਮਨਜ਼ੂਰੀ
ਸੁਲਤਾਨਪੁਰ ਲੋਧੀ, 21 ਅਪ੍ਰੈਲ 2021 - ਡਿਪਟੀ ਕਮਿਸ਼ਨਰ ਕਪੂਰਥਲਾ ਕਮ ਜਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਦੀਪਤੀ ਉੱਪਲ ਵਲੋਂ ਕਰੋਨਾ ਦੇ ਦੁਬਾਰਾ ਤੇਜੀ ਨਾਲ ਫੈਲਣ ਕਾਰਨ ਪੰਜਾਬ ਸਰਕਾਰ ਵਲੋਂ ਲਾਈਆਂ ਨਵੀਆਂ ਪਾਬੰਦੀਆਂ ਦੇ ਮੱੱਦੇਨਜ਼ਰ ਕਪੂਰਥਲਾ ਜਿਲ੍ਹੇ ਵਿਚ ਇਕੱਠ ਸਬੰਧੀ ਮਨਜ਼ੂਰੀ ਲੈਣ ਲਈ ਐਸ.ਡੀ.ਐਮਜ਼ ਨੂੰ ਵੀ ਅਧਿਕਾਰਤ ਕੀਤਾ ਹੈ।
ਜਾਰੀ ਹੁਕਮਾਂ ਅਨੁਸਾਰ ਜਿਲ੍ਹੇ ਵਿਚ 20 ਤੋਂ ਉੱਪਰ ਕਿਸੇ ਵੀ ਤਰ੍ਹਾਂ ਦੇ ਇਕੱਠ ਲਈ ਮਨਜੂਰੀ ਨਹੀਂ ਦਿੱਤੀ ਜਾਵੇਗੀ, ਭਾਵੇਂ ਕਿ ਉਹ ਵਿਆਹ ਜਾਂ ਅੰਤਿਮ ਰਸਮਾਂ ਲਈ ਵੀ ਹੋਵੇ। ਇਸ ਤੋਂ ਇਲਾਵਾ ਕੇਵਲ ਅੰਤਿਮ ਰਸਮਾਂ ਤੋਂ ਬਿਨ੍ਹਾਂ ਬਾਕੀ ਕਿਸੇ ਵੀ ਕੰਮ ਲਈ 10 ਤੋਂ ਜਿਆਦਾ ਲੋਕਾਂ ਦੇ ਇਕੱਠ ਲਈ ਮਨਜ਼ੂਰੀ ਲੈਣੀ ਲਾਜਮੀ ਕੀਤੀ ਗਈ ਹੈ।
ਸਬੰਧਿਤ ਸਬ ਡਿਵੀਜ਼ਨ ਦੇ ਲੋਕ ਆਪਣੀ ਸਬ ਡਵੀਜ਼ਨ ਦੇ ਐਸ.ਡੀ.ਐਮਜ਼ ਕੋਲੋਂ ਲੋੜੀਂਦੀ ਅਗਾਊਂ ਮਨਜੂਰੀ ਲੈ ਸਕਣਗੇ। ਮਨਜ਼ੂਰੀ ਲੈਣ ਵਾਲੇ ਵਿਅਕਤੀ ਜਾਂ ਪ੍ਰਬੰਧਕਾਂ ਨੂੰ ਕੋਵਿਡ ਸਬੰਧੀ ਨੇਮਾਂ ਜਿਵੇਂ ਕਿ 6 ਫੁੱਟ ਦੀ ਦੂਰੀ, ਮਾਸਕ ਪਹਿਨਣਾ ਆਦਿ ਯਕੀਨੀ ਬਣਾਉਣਾ ਹੋਵੇਗਾ।