ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 21 ਅਪ੍ਰੈਲ 2021 - ਕੋਰੋਨਾ ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਕਿ੍ਸ਼ਨਾਂਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਦੂਜਾ ਮੁਫ਼ਤ ਕੋਰੋਨਾ ਟੀਕਾਕਰਨ ਕੈਂਪ ਸੁਸਾਇਟੀ ਦੇ ਪ੍ਰਧਾਨ ਪਿ੍ੰ.ਸੁਰੇਸ਼ ਅਰੋੜਾ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਦਸਮੇਸ਼ ਪਿਤਾ ਮੁਹੱਲਾ ਮੁਹੱਲਾ ਖੋਖਰਾਂ ਵਿਖੇ ਲਗਾਇਆ | ਕੈਂਪ 'ਚ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਪਹੁੰਚੇ |
ਉਨ੍ਹਾਂ ਸੁਸਾਇਟੀ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਅਪੀਲ ਕੀਤੀ ਕਿ ਸਾਨੂੰ ਆਪਣੇ ਅਤੇ ਆਪਣੇ ਪ੍ਰੀਵਾਰ ਦੀ ਸੁਰੱਖਿਆ ਵਾਸਤੇ ਟੀਕਾਕਰਨ ਕਰਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਾਨੂੰ ਲੋੜਵੰਦਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ | ਕੈਂਪ ਦਾ ਉਦਘਾਟਨ ਡਾ.ਚੰਦਰ ਸ਼ੇਖਰ ਕੱਕੜ ਐਸ.ਐਮ.ਓ. ਨੇ ਕੀਤਾ | ਉਨ੍ਹਾਂ ਕਿਹਾ ਸਾਨੂੰ ਵੱਧ ਤੋਂ ਵੱਧ ਟੈਸਟਿੰਗ ਅਤੇ ਟੀਕਾਕਰਨ ਵੱਧ ਤੋਂ ਵੱਧ ਕਰਾਉਣੇ ਚਾਹੀਦੇ ਹਨ ਅਤੇ ਦੋਹੇਂ ਬਿਲਕੁਲ ਮੁਫ਼ਤ ਹਨ |
ਸੁਸਾਇਟੀ ਦੇ ਸਰਪ੍ਰਸਤ ਸੁਰਿੰਦਰ ਅਰੋੜਾ ਨੇ ਜੀ ਆਇਆਂ ਨੂੰ ਆਖਿਆ | ਸੁਸਾਇਟੀ ਪ੍ਰਧਾਨ ਪਿ੍ੰ.ਸੁਰੇਸ਼ ਅਰੋੜਾ ਨੇ ਦੱਸਿਆ ਕਿ ਅੱਜ 163 ਵਿਅਕਤੀਆਂ ਦੇ ਮੁਫ਼ਤ ਟੀਕੇ ਲਗਾਏ ਗਏ ਹਨ | ਪ੍ਰੋਜੈਕਟ ਚੇਅਮੈਨ ਸ਼ਮਿੰਦਰ ਸਿੰਘ ਮਾਨ, ਕੋ-ਪ੍ਰੋਜੈਕਟ ਚੇਅਰਮੈੱਨ ਸੁਖਵਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਜਿਨ੍ਹਾਂ 45 ਸਾਲ ਤੋਂ ਵੱਧ ਦੇ ਉਮਰ ਦੇ ਲੋਕਾਂ ਨੇ ਅੱਜ ਟੀਕਾ ਲਗਵਾਇਆ ਹੈ, ਉਨ੍ਹਾਂ ਦੇ ਦੂਜਾ ਟੀਕਾ 6 ਜੂਨ ਨੂੰ ਲਗਾਇਆ ਜਾਵੇਗਾ | ਕੈਂਪ ਦੀ ਸਫ਼ਲਤਾ ਲਈ ਸਤੀਸ਼ ਗਰੋਵਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਭਾਰਤ ਭੂਸ਼ਨ ਜਿੰਦਲ, ਸ਼ਿੰਕਦਰ ਸ਼ਰਮਾ, ਜਸਵਿੰਦਰ ਸਿੰਘ ਕੈਂਥ, ਬਲਵਿੰਦਰ ਸਿੰਘ ਬਿੰਦੀ, ਰਿਸ਼ੀ ਸ਼ਰਮਾ, ਸੁਖਜਿੰਦਰ ਸਿੰਘ ਸੁੱਖਾ, ਗੁਰਪ੍ਰੀਤ ਸਿੰਘ ਰੰਧਾਵਾ ਨੇ ਅਹਿਮ ਭੂਮਿਕਾ ਅਦਾ ਕੀਤੀ | ਸਿਹਤ ਵਿਭਾਗ ਵੱਲੋਂ ਡਾ.ਤਰੁਣ ਸ਼ਰਮਾ, ਜਸਪ੍ਰੀਤ ਕੌਰ, ਸੁਨੀਤਾ ਰਾਣੀ, ਲਾਜਵੰਤੀ ਨੇ ਆਪਣੀਆਂ ਸੇਵਾਵਾਂ ਦਿੱਤੀਆਂ |
ਕੈਂਪ 'ਚ ਬਲਦੇਵ ਸਿੰਘ, ਰਣਜੋਧ ਸਿੰਘ ਬੰਟੀ, ਗੁਰਪ੍ਰੀਤ ਸਿੰਘ ਸੰਧੂ ਸ਼ਹਿਰੀ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਗੁਰਕੰਵਲ ਸਿੰਘ ਸੰਧੂ ਜ਼ਿਲਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਸੁਖਮੰਦਰ ਸਿੰਘ, ਨਰਿੰਦਰ ਸਿੰਘ ਸ਼ੰਟੀ, ਰਾਕੇਸ਼ ਮਿੱਤਲ, ਵੈਦ ਸਤਿੰਦਰ ਸ਼ਰਮਾ, ਗੁਰਪ੍ਰੀਤ ਸਿੰਘ ਰੂਪਰਾ, ਡਾ.ਸ਼ਵਿੰਦਰ ਨਵੀਂ ਦਿੱਲੀ, ਹਰਮਿੰਦਰ ਸਿੰਘ ਮਿੰਦਾ, ਫ਼ਿਲਮੀ ਅਦਾਕਾਰ ਲਛਮਣ ਭਾਣਾ-ਅਮਰਜੀਤ ਸੇਖੋਂ, ਦਰਸ਼ਨ ਸਿੰਘ ਟਹਿਣਾ ਅਤੇ ਜਗਤਾਰ ਸਿੰਘ ਮਾਨ ਬੀ.ਪੀ.ਈ.ਓ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ |