ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 21 ਅਪ੍ਰੈੱਲ -ਭਾਰਤ ਵਿਕਾਸ ਪ੍ਰੀਸਦ ਫਰੀਦਕੋਟ ਵੱਲੋਂ ਅੱਜ ਕੋਰੋਨਾ ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਕੈਂਪ ਗਰਗ ਮਲਟੀਸਪੈਸ਼ਲਿਟੀ ਹਸਪਾਤਲ ਫ਼ਰੀਦਕੋਟ ਵਿਖੇ ਲਗਾਇਆ ਗਿਆ | ਕੈਂਪ 'ਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਲਲਿਤ ਮੋਹਨ ਗੁਪਤਾ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਅਤੇ ਪ੍ਰਧਾਨਗੀ ਡਾ. ਸੰਜੇ ਕਪੂਰ ਸਿਵਲ ਸਰਜਨ ਨੇ ਕੀਤੀ | ਵਿਸ਼ੇਸ਼ ਮਹਿਮਾਨਾਂ ਵਜੋਂ ਜਸਜੀਤ ਕੌਰ ਜ਼ਿਲਾ ਕੰਟਰੋਲਰ ਫ਼ੂਡ ਸਪਲਾਈ ਵਿਭਾਗ, ਪਿ੍ੰ. ਸੇਵਾ ਸਿੰਘ ਚਾਵਲਾ ਮੁੱਖ ਸਰਪ੍ਰਸਤ, ਡਾ. ਐਸ.ਪੀ.ਐਸ.ਸੋਢੀ ਪਿ੍ੰਸੀਪਲ ਦਸਮੇਸ਼ ਡੈਂਟਲ ਕਾਲਜ ਸ਼ਾਮਲ ਹੋਏ | ਪ੍ਰੀਸ਼ਦ ਦੇ ਪ੍ਰਧਾਨ ਅਤੁਲ ਗੁਪਤਾ ਨੇ ਜੀ ਆਇਆਂ ਨੂੰ ਆਖਿਆ |
ਉਨ੍ਹਾਂ ਦੱਸਿਆ ਕਿ ਪੰਜ ਸਥਾਨਾਂ ਤੇ ਲਗਾਏ ਅੱਜ ਮੁਫ਼ਤ ਟੀਕਾਕਰਨ ਕੈਂਪਾਂ ਦੌਰਾਨ ਪ੍ਰੀਸ਼ਦ ਵੱਲੋਂ 100 ਤੋਂ ਵੱਧ ਮਾਸਕ ਵੰਡੇ ਗਏ ਹਨ | ਪ੍ਰੀਸ਼ਦ ਦੇ ਸਕੱਤਰ ਬਲਜੀਤ ਸਿੰਘ ਬਿੰਦਰਾ ਅਤੇ ਪ੍ਰਵੇਸ਼ ਰੀਹਾਨ ਆਲ ਪ੍ਰੋ ਚੇਅਰਮੈਨ ਨੇ ਦੱਸਿਆ ਕੈਂਪ 'ਚ 100 ਵਿਅਕਤੀਆਂ ਦੇ ਸਫ਼ਲਤਾ ਨਾਲ ਟੀਕਾਕਰਣ ਕੀਤਾ ਗਿਆ ਹੈ ਅਤੇ ਰਿਫਰੈਸਮੈਂਟ ਦਿੱਤੀ ਗਈ | ਇਹ ਕੈਂਪ ਇਲਾਕੇ ਦੇ ਪ੍ਰਸਿੱਧ ਡਾ.ਬਿਮਲ ਗਰਗ ਦੀ ਨਿਗਰਾਨੀ ਹੇਠ ਲਗਾਇਆ ਗਿਆ |
ਉਨ੍ਹਾਂ ਕੋਰੋਨਾ ਚੈੱਨ ਤੋੜਨ ਵਾਸਤੇ ਜਾਰੀ ਹਦਾਇਤਾਂ ਦੀ ਪਾਲਣਾ ਤੇ ਟੀਕਾਕਰਨ ਜ਼ਰੂਰੀ ਹੈ | ਕੈਂਪ ਦੀ ਸਫ਼ਲਤਾ ਤੇ ਡਾ. ਚੰਦਰ ਸ਼ੇਖਰ ਕੱਕੜ ਨੇ ਕਲੱਬ ਨੂੰ ਵਧਾਈ ਦਿੱਤੀ | ਕੈਂਪ ਦੇ ਪ੍ਰੋਜੈਕਟ ਦੇ ਚੇਅਰਮੈਨ ਰਾਕੇਸ਼ ਗਾਂਧੀ ਨੇ ਦੱਸਿਆ ਕਿ ਪ੍ਰੀਸ਼ਦ ਦੇ ਪ੍ਰਧਾਨ ਅਤੁਲ ਗੁਪਤਾ, ਮੀਤ ਪ੍ਰਧਾਨ ਸੰਤਵਿੰਦਰ ਸਿੰਘ ਅਤੇ ਮੀਨਾ ਵਰਮਾ ਨੇ ਸ਼ਹਿਰ 'ਚ ਲਗਾਹੇ ਜਾ ਰਹੇ ਸਾਰੇ ਕੈਂਪਾਂ ਵਾਸਤੇ ਮੁਫਤ ਮਾਸਕਾਂ ਦੀ ਸੇਵਾ ਕੀਤੀ ਹੈ | ਇਸ ਮੌਕੇ ਪਵਨ ਮੌਂਗਾ, ਪ੍ਰਦੀਪ ਕਟਾਰੀਆ, ਰਾਕੇਸ਼ ਕਟਾਰੀਆ, ਰਾਕੇਸ਼ ਮਿੱਤਲ, ਭੁਪੇਸ਼ ਜੈਨ, ਜਸਬੀਰ ਸਿੰਘ ਜੱਸੀ, ਹਿੰਮਤ ਬਾਂਸਲ, ਤੀਰਥ ਵਰਮਾ,ਦਵਿੰਦਰ ਸਿੰਘ ਪੰਜਾਬ ਮੋਟਰਜ਼, ਡਾ.ਬਲਜੀਤ ਸਰਮਾ, ਪ੍ਰੋ. ਨਵਦੀਪ ਸ਼ੇਖਰ, ਡਾ.ਵਿਜੈ ਸਿੰਗਲਾ, ਐੱਮ.ਕੇ.ਤਾਇਲ, ਨਵੀਸ਼ ਛਾਬੜਾ ਨੇ ਕੈਂਪ ਦੀ ਸਫ਼ਲਤਾ ਲਈ ਅਹਿਮ ਭੂਮਿਕਾ ਅਦਾ ਕੀਤੀ |